ਲੁਧਿਆਣਾ ਬਲਾਸਟ ਮਾਮਲੇ ਵਿੱਚ ਅੱਜ ਜਰਮਨੀ ਤੋਂ ਦੋਸ਼ੀ ਜਸਵਿੰਦਰ ਸਿੰਘ ਮੁਲਤਾਨੀ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਸਿੱਖਸ ਫਾਰ ਜਸਟਿਸ ਸਿੱਖਾਂ ਨੂੰ ਬਦਨਾਮ ਕਰਨ ਲਈ ਅਜਿਹਾ ਕਰ ਰਿਹਾ ਹੈ। ਇਸ ਪਿੱਛੇ ਦੇ ਅਸਲੀ ਸਾਜ਼ਿਸ਼ਕਾਰ ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ।
ਮਨਜਿੰਦਰ ਸਿਰਸਾ ਨੇ ਕਿਹਾ ਕਿ ਸਿੱਖ ਫਾਰ ਜਸਟਿਸ ਦਾ ਇੱਕੋ-ਇੱਕ ਮਕਸਦ ਹੈ ਭਾਰਤ ਦੇ ਸਿੱਖਾਂ ਨੂੰ ਅੱਤਵਾਦੀਆਂ ਦੇ ਰੂਪ ਵਿੱਚ ਪੇਸ਼ ਕਰਨਾ, ਤਾਂਕਿ ਦੇਸ਼ ਵਿੱਚ ਸਿੱਖਾਂ ਲਈ ਨਫਰਤ ਵਧੇ, ਜਿਸ ਦਾ ਫਾਇਦਾ ਪਾਕਿਸਤਾਨ ਨੂੰ ਹੋਵੇਗਾ। ਸਿੱਖ ਫਾਰ ਜਸਟਿਸ ਨੂੰ ਸਾਰੀ ਫੰਡਿੰਗ ਪਾਕਿਸਤਾਨ ਕਰਦਾ ਹੈ ਤਾਂ ਕਿ ਇਹ ਸੰਗਠਨ ਸਿੱਖਾਂ ਨੂੰ ਭਾਰਤ ਵਿੱਚ ਵੱਖਵਾਦੀਆਂ ਤੇ ਅੱਤਵਾਦੀਆਂ ਦੇ ਰੂਪ ਵਿੱਚ ਪੇਸ਼ ਕਰ ਸਕੇ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦਾ ਬਹੁਤ ਦੁਖ ਹੈ ਕਿ ਇਸ ਸੰਗਠਨ ਦਾ ਸਾਥ ਦੇਣ ਵਾਲੇ ਵਿਦੇਸ਼ਾਂ ਵਿੱਚ ਬੈਠੇ ਸਿੱਖ ਇਨ੍ਹਾਂ ਭਾਵਨਾਵਾਂ ਨੂੰ ਨਹੀਂ ਸਮਝਦੇ ਕਿ ਇਥੇ ਕਰੋੜਾਂ ਸਿੱਖ ਬੈਠੇ ਹਨ, ਉਨ੍ਹਾਂ ਨੂੰ ਜਿਸ ਤਰ੍ਹਾਂ ਪੇਸ਼ ਕਰਨ ਦਾ ਕੰਮ ਗੁਰਪਤਵੰਤ ਸਿੰਘ ਪੰਨੂ ਕਰ ਰਹੇ ਹਨ, ਇਹ ਬਹੁਤ ਖਤਰਨਾਕ ਹੈ।
ਸਿਰਸਾ ਨੇ ਕਿਹਾ ਕਿ ਸਰਕਾਰ ਨੂੰ ਨਾ ਸਿਰਫ ਫੜੇ ਗਏ ਜਸਵਿੰਦਰ ਸਿੰਘ ਮੁਲਤਾਨੀ ਖਿਲਾਫ, ਸਗੋਂ ਗੁਰਪਤਵੰਤ ਸਿੰਘ ਪੰਨੂ ਖਿਲਾਫ ਵੀ ਕਰਾਵਾਈ ਕੀਰਨੀ ਚਾਹੀਦੀ ਹੈ, ਜੋ ਇਸ ਸਾਜ਼ਿਸ਼ ਦੇ ਪਿੱਛੇ ਹੈ, ਜਿਸ ਨੂੰ ਆਈ.ਐੱਸ.ਆਈ. ਫੰਡਿੰਗ ਕਰਦੀ ਹੈ। ਉਹ ਇਹ ਸਾਰੇ ਕੰਮ ਕਰਵਾਉਂਦਾ ਹੈ ਤਾਂ ਜੋ ਦੇਸ਼ ਅੰਦਰ ਹਾਲਾਤ ਖਰਾਬ ਹੋਣ ‘ਤੇ ਪਾਕਿਸਤਾਨ ਇਸ ਦਾ ਫਾਇਦਾ ਚੁੱਕ ਸਕੇ।