ਅਮਰੀਕਾ ਵਿੱਚ ਪਿਛਲੇ ਸਾਲ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਸੀ, ਜਿਥੇ ਇੱਕ 37 ਸਾਲ ਦੇ ਟਰਾਂਸਜੈਂਡਰ ਵਿਅਕਤੀ ਨੇ ਬੇੇਟੇ ਨੂੰ ਜਨਮ ਦਿੱਤਾ। ਇਸ ਘਟਨਾ ਤੋਂ ਬਾਅਦ ਜਦੋਂ ਲੋਕਾਂ ਨੇ ਇਸ ਵਿਅਕਤੀ ਨੂੰ ਬੱਚੇ ਦਾ ਪਿਤਾ ਕਹਿਣ ਦੀ ਬਜਾਏ ‘ਮਾਂ’ ਕਹਿਣਾ ਸ਼ੁਰੂ ਕਰ ਦਿੱਤਾ ਤਾਂ ਇਹ ਵਿਅਕਤੀ ਨਾ ਸਿਰਫ਼ ਗੁੱਸੇ ਵਿੱਚ ਅੱਗ-ਬਬੂਲਾ ਹੋ ਗਿਆ, ਸਗੋਂ ਦੁਖੀ ਵੀ ਹੋ ਗਿਆ।
ਬੱਚੇ ਦੇ ਜਨਮ ਤੋਂ ਬਾਅਦ ਇਸ ਵਿਅਕਤੀ ਨੇ ਕਿਹਾ- ਮੈਂ ਇੱਕ ਮਰਦ ਹਾਂ ਅਤੇ ਮੈਂ ਬੱਚੇ ਨੂੰ ਜਨਮ ਦਿੱਤਾ ਹੈ। ਪਰ ਮੈਨੂੰ ਲਗਦਾ ਹੈ ਕਿ ਤੁਹਾਨੂੰ ਗਰਭ ਅਵਸਥਾ ਨੂੰ ਹੁਣ ਸਿਰਫ ਔਰਤ ਨਾਲ ਜੋੜਨਾ ਬੰਦ ਕਰ ਦੇਣਾ ਚਾਹੀਦਾ ਹੈ।
37 ਸਾਲਾ ਬੇਨੇਟ ਕਾਸਪਰ ਵਿਲੀਅਮਸ ਅਮਰੀਕਾ ਦੇ ਲਾਸ ਏਂਜਲਸ ਦਾ ਰਹਿਣ ਵਾਲਾ ਹੈ। ਉਹ ਇੱਕ ਟਰਾਂਸਜੈਂਡਰ ਮਰਦ ਹੈ। ਬੇਨੇਟ ਨੇ ਦੱਸਿਆ ਕਿ ਸੱਤ ਸਾਲ ਪਹਿਲਾਂ ਉਹ ਇੱਕ ਔਰਤ ਹੁੰਦਾ ਸੀ। ਪਰ 3 ਲੱਖ ਤੋਂ ਵੱਧ ਵਾਰੀ ਸਰਜਰੀ ਕਰਵਾ ਕੇ ਉਸ ਨੇ ਆਪਣੀ ਛਾਤੀਆਂ ਦਾ ਇਲਾਜ ਕਰਵਾਇਆ। ਪਰ ਬੱਚੇ ਨੂੰ ਜਨਮ ਦੇਣ ਵਾਲੇ ਔਰਤ ਦੇ ਹਿੱਸੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਸੀ। ਬੇਨੇਟ ਦਾ ਕਹਿਣਾ ਹੈ ਕਿ ਉਸਨੇ ਅਜਿਹਾ ਸਿਰਫ ਇਸ ਲਈ ਕੀਤਾ ਕਿਉਂਕਿ ਉਹ ਮਾਂ ਬਣਨ ਦਾ ਆਨੰਦ ਮਾਣਨਾ ਚਾਹੁੰਦਾ ਸੀ।
ਇੱਕ ਰਿਪੋਰਟ ਮੁਤਾਬਕ 2017 ‘ਚ ਬੇਨੇਟ ਮਲਿਕ ਨਾਂ ਦੇ ਵਿਅਕਤੀ ਨਾਲ ਮਿਲਿਆ। ਦੋਹਾਂ ਨੂੰ ਪਹਿਲੀ ਨਜ਼ਰ ‘ਚ ਹੀ ਪਿਆਰ ਹੋ ਗਿਆ ਸੀ। ਇਸ ਤੋਂ ਬਾਅਦ ਦੋਹਾਂ ਨੇ ਆਪਣੇ ਪਰਿਵਾਰ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ। ਰਿਪੋਰਟ ਮੁਤਾਬਕ ਬੇਨੇਟ ਨੇ ਪਿਛਲੇ ਸਾਲ ਬੇਟੇ ਹਡਸਨ ਨੂੰ ਜਨਮ ਦਿੱਤਾ ਸੀ। ਬੇਨੇਟ ਨੇ ਹਾਲ ਹੀ ‘ਚ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਆਪਣੇ ਉਸ ਸਮੇਂ ਦੇ ਇਕ ਅਜੀਬ ਤਜ਼ਰਬੇ ਬਾਰੇ ਦੱਸਿਆ ਅਤੇ ਨਾਲ ਹੀ ਆਪਣਾ ਗੁੱਸਾ ਵੀ ਕੱਢਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਬੇਨੇਟ ਦਾ ਕਹਿਣਾ ਹੈ ਕਿ ਜਦੋਂ ਉਸਨੇ ਆਪਣੇ ਬੇਟੇ ਨੂੰ ਜਨਮ ਦਿੱਤਾ ਤਾਂ ਹਸਪਤਾਲ ਦੇ ਲੋਕ ਉਸਨੂੰ ਪਿਤਾ ਦੀ ਬਜਾਏ ਬੱਚੇ ਦੀ ਮਾਂ ਕਹਿਣ ਲੱਗੇ। ਬੇਨੇਟ ਦਾ ਕਹਿਣਾ ਹੈ ਕਿ ਉਸ ਨੂੰ ਇਸ ਗੱਲ ਤੋਂ ਡੂੰਘਾ ਸਦਮਾ ਪਹੁੰਚਿਆ। ਕਿਉਂਕਿ ਉਸ ਦਾ ਮੰਨਣਾ ਹੈ ਕਿ ਮਾਂ ਬਣਨ ਦੀ ਭਾਵਨਾ ਸਿਰਫ਼ ਔਰਤਾਂ ਵਿੱਚ ਹੀ ਨਹੀਂ, ਮਰਦਾਂ ਵਿੱਚ ਵੀ ਹੋ ਸਕਦੀ ਹੈ। ਬੇਨੇਟ ਦਾ ਕਹਿਣਾ ਹੈ ਕਿ ਮਾਂ ਬਣਨ ਅਤੇ ਔਰਤ ਬਣਨ ਵਿਚ ਫਰਕ ਹੁੰਦਾ ਹੈ। ਇਹ ਲੋਕ ਨਹੀਂ ਸਮਝਦੇ। ਇੱਕ ਗੱਲ ਲੋਕਾਂ ਦੇ ਮਨ ਵਿੱਚ ਵਸੀ ਹੋਈ ਹੈ ਕਿ ਇਸ ਦੁਨੀਆ ਵਿੱਚ ਸਿਰਫ਼ ਔਰਤਾਂ ਹੀ ਮਾਂ ਬਣ ਸਕਦੀਆਂ ਹਨ ਅਤੇ ਉਸ ਵਿੱਚ ਹੀ ਮਮਤਾ ਹੋਵੇਗੀ।
ਇੱਕ ਵੈੱਬਸਾਈਟ ਨਾਲ ਗੱਲ ਕਰਦੇ ਹੋਏ ਬੇਨੇਟ ਨੇ ਆਪਣੀ ਗੱਲ ਰੱਖੀ ਕਿ ਸਾਨੂੰ ਸਾਰਿਆਂ ਨੂੰ ਮਾਂ ਅਤੇ ਔਰਤ ਨੂੰ ਵੱਖ ਕਰਨਾ ਹੋਵੇਗਾ। ਸਾਨੂੰ ਇਹ ਵੀ ਸਮਝਣਾ ਹੋਵੇਗਾ ਕਿ ਜੋ ਵਿਅਕਤੀ ਬੱਚੇ ਨੂੰ ਜਨਮ ਦੇ ਸਕਦਾ ਹੈ, ਉਸ ਵਿੱਚ ਵੀ ਮਮਤਾ ਹੈ। ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਸਿਰਫ਼ ਔਰਤਾਂ ਹੀ ਮਾਂ ਨਹੀਂ ਬਣ ਸਕਦੀਆਂ।