ਪੰਜਾਬ ਵਿਚ ਓਮਿਕਰੋਨ ਨੇ ਦਸਤਕ ਦੇ ਦਿੱਤੀ ਹੈ। ਨਵਾਂਸ਼ਹਿਰ ਵਿਚ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਹ ਵਿਅਕਤੀ ਹਾਲ ਹੀ ਵਿਚ ਸਪੇਨ ਤੋਂ ਆਇਆ ਹੈ, ਜਿਸ ਵਿਚ ਕੋਰੋਨਾ ਦੇ ਨਵੇਂ ਵੈਰੀਐਂਟ ਦੀ ਪੁਸ਼ਟੀ ਹੋਈ ਹੈ।
ਇਹ 36 ਸਾਲਾ ਵਿਅਕਤੀ 4 ਦਸੰਬਰ ਨੂੰ ਭਾਰਤ ਆਇਆ ਸੀ ਤੇ ਨਵਾਂਸ਼ਹਿਰ ਵਿਚ ਇਸ ਦੇ ਰਿਸ਼ਤੇਦਾਰ ਰਹਿੰਦੇ ਹਨ। ਜਦੋਂ ਇਹ ਵਿਅਕਤੀ ਭਾਰਤ ਪਹੁੰਚਿਆ ਸੀ ਤਾਂ ਇਸ ਦੀ ਰਿਪੋਰਟ ਉਸ ਵੇਲੇ ਨੈਗੇਟਿਵ ਆਈ ਸੀ। ਹਾਲਾਂਕਿ 12 ਦਸੰਬਰ ਨੂੰ ਇਸ ਦੀ ਰਿਪੋਰਟ ਪਾਜੀਟਿਵ ਪਾਈ ਗਈ। ਉਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਤੇ ਇਸ ਦੇ ਸੈਂਪਲ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਭੇਜੇ ਗਏ।
ਕੋਵਿਡ-19 ਦੇ ਸਟੇਟ ਨੋਡਲ ਅਧਿਕਾਰੀ, ਡਾ. ਰਾਜੀਵ ਭਾਸਕਰ ਨੇ ਇਸ ਦੀ ਜਾਣਕਾਰੀ ਦਿੱਤੀ। ਅਧਿਕਾਰੀ ਮੁਤਾਬਕ 25 ਦਸੰਬਰ ਨੂੰ ਵਿਅਕਤੀ ਦੀ ਇੱਕ ਵਾਰ ਹੋਰ ਟੈਸਟ ਕੀਤਾ ਗਿਆ, ਰਿਪੋਰਟ ਨੈਗੇਟਵ ਆਈ ਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਇਸ ਦਰਮਿਆਨ ਪੰਜਾਬ ਦੇ ਡਿਪਟੀ ਸੀ. ਐੱਮ. ਓ. ਪੀ. ਨੇ ਅਧਿਕਾਰੀਆਂ ਨੂੰ ਕੋਵਿਡ ਟੈਸਟ ਅਤੇ ਟੀਕਾਕਰਨ ਵਧਾਉਣ ਦੇ ਹੁਕਮ ਦਿੱਤੇ ਹਨ।
ਵੀਡੀਓ ਲਈ ਕਲਿੱਕ ਕਰੋ -: