ਕਾਨਪੁਰ ‘ਚ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਦੌਰਾਨ ਪੁਤਲਾ ਫੂਕਣ ਅਤੇ ਭਾਜਪਾ ਦੇ ਬੈਨਰ ਨਾਲ ਲੱਗੀ ਗੱਡੀ ਦੀ ਭੰਨਤੋੜ ਕਰਨ ਵਾਲੇ ਸਪਾ ਵਰਕਰਾਂ ਦੀ ਮੁਸੀਬਤ ਵਧਦੀ ਜਾ ਰਹੀ ਹੈ। ਮੁੱਦੇ ਨੂੰ ਵਧਦੇ ਦੇਖ ਸਮਾਜਵਾਦੀ ਪਾਰਟੀ ਨੇ ਅਖਿਲੇਸ਼ ਯਾਦਵ ਦੇ ਨਿਰਦੇਸ਼ਾਂ ‘ਤੇ ਪੰਜ ਵਰਕਰਾਂ ਨੂੰ ਪਾਰਟੀ ‘ਚੋਂ ਕੱਢ ਦਿੱਤਾ ਹੈ। ਇਹ ਪੰਜ ਵਰਕਰ ਚਿਨ ਕੇਸਰਵਾਨੀ, ਅੰਕਰ ਪਟੇਲ, ਅੰਕੇਸ਼ ਯਾਦਵ, ਸੁਕਾਂਤ ਸ਼ਰਮਾ ਅਤੇ ਸੁਸ਼ੀਲ ਰਾਜਪੂਤ ਹਨ। ਇਸ ਤੋਂ ਪਹਿਲਾਂ ਇਨ੍ਹਾਂ ਸਾਰੀਆਂ ਹਰਕਤਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਪੁਲਸ ਨੇ ਦੱਸਿਆ ਕਿ ਵਾਇਰਲ ਵੀਡੀਓ ਦੇ ਆਧਾਰ ‘ਤੇ ਇਨ੍ਹਾਂ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ। ਪੁਲਸ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਪੀਐੱਮ ਮੋਦੀ ਦੇ ਪ੍ਰੋਗਰਾਮ ਦੌਰਾਨ ਹਮੀਰਪੁਰ ਸਾਗਰ ਰੋਡ ‘ਤੇ ਸਮਾਜਵਾਦੀ ਪਾਰਟੀ ਦੇ ਵਰਕਰਾਂ ਨੇ ਪੀਐੱਮ ਦੇ ਪ੍ਰੋਗਰਾਮ ਦਾ ਵਿਰੋਧ ਕਰਦੇ ਹੋਏ ਪੁਤਲਾ ਫੂਕਿਆ। ਇਸ ਤੋਂ ਬਾਅਦ ਭਾਜਪਾ ਦੇ ਬੈਨਰ ਵਾਲੀ ਆਲਟੋ ਕਾਰ (UP85AK6774) ‘ਤੇ ਪਥਰਾਅ ਕੀਤਾ ਗਿਆ। ਇਸ ਦਾ ਵੀਡੀਓ ਵਾਇਰਲ ਹੋਣ ‘ਤੇ ਪੁਲਸ ਨੇ ਕਾਰਵਾਈ ਕੀਤੀ ਅਤੇ ਦੋਸ਼ੀਆਂ ਦੀ ਪਛਾਣ ਕਰਨ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: