ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਨੇ ਇਸ ਵਾਰ ਫਿਰ ਨਵੇਂ ਸਾਲ ਦੇ ਜਸ਼ਨਾਂ ਦੀ ਖੁਸ਼ੀ ਨੂੰ ਫਿੱਕਾ ਕਰ ਦਿੱਤਾ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਵੀਰਵਾਰ ਨੂੰ ਫੈਸਲਾ ਕੀਤਾ ਹੈ ਕਿ ਹਰੇਕ ਅਦਾਰੇ, ਹੋਟਲ, ਬਾਰ, ਰੈਸਟੋਰੈਂਟ, ਜਨਤਕ ਥਾਵਾਂ ਅਤੇ ਮਾਰਕੀਟ ਵਿੱਚ ਸਿਰਫ਼ ਕੋਰੋਨਾ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਲੋਕਾਂ ਨੂੰ ਹੀ ਐਂਟਰੀ ਮਿਲੇਗੀ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਇਨ੍ਹਾਂ ਅਦਾਰਿਆਂ ਦੇ ਪ੍ਰਬੰਧਕਾਂ, ਆਪ੍ਰੇਟਰਾਂ ਤੇ ਮਾਲਕਾਂ ਵੱਲੋਂ 5,000 ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ।
ਇਨ੍ਹਾਂ ਹੁਕਮਾਂ ਨੂੰ ਪਹਿਲਾਂ 1 ਜਨਵਰੀ ਤੋਂ ਲਾਗੂ ਕੀਤਾ ਜਾਣਾ ਸੀ ਤੇ ਜੁਰਮਾਨਾ ਵੀ 500 ਰੁਪਏ ਰੱਖਿਆ ਗਿਆ ਸੀ ਪਰ ਨਵੇਂ ਸਾਲ ਦੇ ਜਸ਼ਨਾਂ ਵਿੱਚ ਹੋਣ ਵਾਲੇ ਇਕੱਠਾਂ ਦੇ ਮੱਦੇਨਜ਼ਰ ਯੂਟੀ ਪ੍ਰਸ਼ਾਸਨ ਨੇ ਸਲਾਹਕਾਰ ਧਰਮਪਾਲ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਅੱਜ ਸ਼ੁੱਕਰਵਾਰ ਤੋਂ ਹੀ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨ ਦਾ ਫੈਸਲਾ ਲਿਆ ਹੈ।
ਚੰਡੀਗੜ੍ਹ ਪ੍ਰਸ਼ਾਸਨ ਨੇ ਨਵੇਂ ਹੁਕਮਾਂ ਵਿੱਚ ਕਿਹਾ ਹੈ ਕਿ ਜੇ ਕੋਈ ਹੋਟਲ, ਕਲੱਬ, ਮਾਲ, ਸ਼ਾਪਿੰਗ ਕੰਪਲੈਕਸ, ਸਿਨੇਮਾ ਹਾਲ, ਮਿਊਜ਼ੀਅਮ, ਥੀਏਟਰ, ਵਿੱਦਿਅਕ ਅਦਾਰੇ, ਜਿੰਮ, ਫਿਟਨੈਸ ਸੈਂਟਰ, ਪ੍ਰਾਈਟੇਵ ਅਤੇ ਸਰਕਾਰੀ ਸੈਕਟਰ ਦੇ ਬੈਂਕਾਂ ਵਿੱਚ ਬਿਨਾਂ ਟੀਕਾ ਲੱਗੇ ਪਾਇਆ ਜਾਂਦਾ ਹੈ ਤਾਂ ਉਸ ਨੂੰ ਜੁਰਮਾਨਾ ਹੋਵੇਗਾ। ਹੁਣ ਜੁਰਮਾਨਾ ਇਨ੍ਹਾਂ ਥਾਵਾਂ ਦੇ ਮਾਲਕਾਂ ਜਾਂ ਸੰਚਾਲਕਾਂ ਨੂੰ ਭਰਨਾ ਹੋਵੇਗਾ। ਇਸ ਤੋਂ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਲੋਕਾਂ ਨੂੰ ਜੁਰਮਾਨਾ ਲਾਉਣ ਦਾ ਹੁਕਮ ਜਾਰੀ ਕੀਤਾ ਸੀ। ਇਹ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਜੇ ਜੁਰਮਾਨੇ ਤੋਂ ਬਾਅਦ ਇੱਕ ਵਾਰ ਵੀ ਇਸ ਦੀ ਉਲੰਘਣਾ ਕੀਤੀ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਇਸ ਤਰ੍ਹਾਂ ਹੋਵੇਗੀ ਜਾਂਚ
ਲੋਕਾਂ ਨੂੰ ਬਾਹਰ ਨਿਕਲਦੇ ਸਮੇਂ ਡਬਲ ਡੋਜ਼ ਦਾ ਸਰਟੀਫਿਕੇਟ ਨਾਲ ਰੱਖਣਾ ਹੋਵੇਗਾ। ਸਰਟੀਫਿਕੇਟ ਦੇ ਪ੍ਰਿੰਟ ਆਊਟ ਤੋਂ ਇਲਾਵਾ ਲੋਕ ਇਸ ਦੀ ਕਾਪੀ ਮੋਬਾਈਲ ‘ਚ ਵੀ ਰੱਖ ਸਕਦੇ ਹਨ। ਦੂਜੀ ਖੁਰਾਕ ਅਜੇ ਡਿਊ ਨਹੀਂ ਹੈ, ਇਸ ਲਈ ਪਹਿਲੀ ਖੁਰਾਕ ਦਾ ਸਰਟੀਫਿਕੇਟ ਦਿਖਾਉਣਾ ਹੋਵੇਗਾ। ਜਿਨ੍ਹਾਂ ਕੋਲ ਸਮਾਰਟਫ਼ੋਨ ਨਹੀਂ ਹੈ, ਉਨ੍ਹਾਂ ਕੋਲ ਕੋਵਿਨ ਪੋਰਟਲ ਤੋਂ ਆਇਆ ਹੋਇਆ ਸਕਸੈੱਸਫੁਲ ਹੋਣ ਦਾ ਮੈਸੇਜ ਹੋਣਾ ਚਾਹੀਦਾ ਹੈ। ਟੀਕਾਕਰਨ ਸਥਿਤੀ ਦੀ ਜਾਂਚ ਕਰਨ ਲਈ ਅਰੋਗਿਆ ਸੇਤੂ ਐਪ ਲਾਜ਼ਮੀ ਹੈ।