ਨਵਾਂ ਸਾਲ ਸਾਰਿਆਂ ਲਈ ਨਵੀਆਂ ਉਮੀਦਾਂ ਲੈ ਕੇ ਆਉਂਦਾ ਹੈ। ਹਰ ਕੋਈ ਪਿਛਲੇ ਸਾਲ ਦੇ ਕੌੜੇ ਤਜ਼ਰਬਿਆਂ ਨੂੰ ਭੁਲਾ ਕੇ ਨਵੇਂ ਸਾਲ ਦਾ ਇਸ ਉਮੀਦ ਨਾਲ ਸਵਾਗਤ ਕਰਦਾ ਹੈ ਕਿ ਇਸ ਸਾਲ ਵਿਚ ਉਸ ਨਾਲ ਸਭ ਕੁਝ ਚੰਗਾ ਹੋਵੇਗਾ। ਕਈ ਵਾਰ ਨਵਾਂ ਸਾਲ ਸਾਡੇ ਲਈ ਬਹੁਤ ਚੰਗਾ ਸਾਬਤ ਹੁੰਦਾ ਹੈ ਅਤੇ ਕਈ ਵਾਰ ਸਾਡੀਆਂ ਖੁਸ਼ੀਆਂ ‘ਤੇ ਪਾਣੀ ਫੇਰ ਜਾਂਦਾ ਹੈ।
ਜੋਤਿਸ਼ ਸ਼ਾਸਤਰ ਦੇ ਮੁਤਾਬਕ ਇਹ ਸਾਡੀਆਂ ਰਾਸ਼ੀਆਂ ਅਤੇ ਗ੍ਰਹਿਆਂ ਕਰਕੇ ਹੁੰਦਾ ਹੈ। ਜੋਤਿਸ਼ ਦੇ ਹਿਸਾਬ ਨਾਲ ਸਾਲ 2022 ਤਿੰਨ ਰਾਸ਼ੀਆਂ ਲਈ ਬਹੁਤ ਹੀ ਫਲਦਾਇਕ ਸਾਬਤ ਹੋਵੇਗਾ। ਅਸੀਂ ਤੁਹਾਨੂੰ ਉਨ੍ਹਾਂ ਤਿੰਨ ਖੁਸ਼ਕਿਸਮਤ ਰਾਸ਼ੀਆਂ ਬਾਰੇ ਦੱਸ ਰਹੇ ਹਾਂ-
ਕੁੰਭ ਰਾਸ਼ੀ – ਜੋਤਿਸ਼ ਵਿਗਿਆਨੀਆਂ ਮੁਤਾਬਕ ਕੁੰਭ ਰਾਸ਼ੀ ਦੇ ਲੋਕਾਂ ਲਈ ਸਾਲ 2022 ਬਹੁਤ ਵਧੀਆ ਰਹੇਗਾ। ਇਸ ਰਾਸ਼ੀ ਦੇ ਲੋਕਾਂ ਨੂੰ ਨਾ ਸਿਰਫ ਆਰਥਿਕ ਸਫਲਤਾ ਮਿਲੇਗੀ, ਸਗੋਂ ਉਨ੍ਹਾਂ ਦੀ ਸਿਹਤ ਵੀ ਚੰਗੀ ਰਹੇਗੀ। ਕੁੰਭ ਰਾਸ਼ੀ ਵਾਲੇ ਲੋਕਾਂ ਨੂੰ ਸਾਲ ਦੀ ਸ਼ੁਰੂਆਤ ਯਾਨੀ ਜਨਵਰੀ ਤੋਂ ਹੀ ਆਰਥਿਕ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ। ਜਨਵਰੀ ਵਿੱਚ ਮੰਗਲ ਦਾ ਗੋਚਰ ਸਭ ਤੋਂ ਵੱਧ ਕੁੰਭ ਰਾਸ਼ੀ ਨੂੰ ਹੀ ਆਰਥਿਕ ਲਾਭ ਪਹੁੰਚਾਏਗਾ।
ਮਾਰਚ ਦੀ ਸ਼ੁਰੂਆਤ ਵਿੱਚ ਵੀ ਚਾਰ ਪ੍ਰਮੁੱਖ ਗ੍ਰਹਿ – ਸ਼ਨੀ, ਮੰਗਲ, ਬੁਧ ਅਤੇ ਸ਼ੁੱਕਰ ਇਕੱਠੇ ਹੋਣਗੇ, ਜਿਸਦਾ ਕੁੰਭ ਰਾਸ਼ੀ ‘ਤੇ ਹਾਂ-ਪੱਖੀ ਪ੍ਰਭਾਵ ਪਵੇਗਾ। ਕੁੰਭ ਰਾਸ਼ੀ ਦੇ ਲੋਕਾਂ ਲਈ ਨੌਕਰੀ ਦੇ ਲਿਹਾਜ਼ ਨਾਲ ਇਹ ਸਾਲ ਬਿਹਤਰ ਰਹਿਣ ਵਾਲਾ ਹੈ। ਉਨ੍ਹਾਂ ਦਾ ਵਿਆਹੁਤਾ ਜੀਵਨ ਵੀ ਬਹੁਤ ਸਫਲ ਹੋਣ ਵਾਲਾ ਹੈ।
ਮੀਨ ਰਾਸ਼ੀ – ਮੀਨ ਰਾਸ਼ੀ ਦੇ ਲੋਕਾਂ ਲਈ ਸਾਲ 2022 ਹਰ ਪਾਸਿਓਂ ਸਫਲਤਾ ਲੈ ਕੇ ਆਉਣ ਵਾਲਾ ਹੈ। ਖਾਸ ਕਰਕੇ ਮੀਨ ਰਾਸ਼ੀ ਦੇ ਲੋਕਾਂ ਨੂੰ 2022 ਵਿੱਚ ਆਰਥਿਕ ਤਰੱਕੀ ਮਿਲੇਗੀ। ਆਮਦਨ ਦੇ ਨਵੇਂ ਸੋਮੇ ਪੈਦਾ ਹੋਣਗੇ। ਅਪ੍ਰੈਲ ਮਹੀਨੇ ‘ਚ 11ਵੇਂ ਤੋਂ 12ਵੇਂ ਘਰ ‘ਚ ਸ਼ਨੀ ਦੇਵ ਦੀ ਮੌਜੂਦਗੀ ਹੋਵੇਗੀ। ਇਸ ਨਾਲ ਮੀਨ ਰਾਸ਼ੀ ਦੇ ਲੋਕਾਂ ‘ਤੇ ਸ਼ਨੀ ਦੇਵ ਦੀ ਕਿਰਪਾ ਹੋਵੇਗੀ ਅਤੇ ਉਨ੍ਹਾਂ ਦੀ ਆਮਦਨ ਦੇ ਨਵੇਂ ਸਾਧਨ ਬਣ ਜਾਣਗੇ।
ਕਰੀਅਰ ਦੇ ਲਿਹਾਜ਼ ਨਾਲ ਵੀ ਸਾਲ 2022 ਮੀਨ ਰਾਸ਼ੀ ਦੇ ਲੋਕਾਂ ਲਈ ਸ਼ਾਨਦਾਰ ਰਹਿਣ ਵਾਲਾ ਹੈ। ਅਪ੍ਰੈਲ ਮਹੀਨੇ ਵਿੱਚ ਮੀਨ ਰਾਸ਼ੀ ਵਿੱਚ ਗੁਰੂ ਅਤੇ ਬ੍ਰਹਿਸਪਤੀ ਦਾ ਗੋਚਰ ਕੰਮ ਵਾਲੀ ਥਾਂ ‘ਤੇ ਤੁਹਾਡੀ ਮਾਣ-ਸਨਮਾਨ ਵਧਾਏਗਾ ਅਤੇ ਸਹਿ-ਕਰਮਚਾਰੀਆਂ ਨਾਲ ਸਬੰਧ ਚੰਗੇ ਰਹਿਣਗੇ। ਪਰਿਵਾਰਕ ਤੌਰ ‘ਤੇ ਵੀ ਮੀਨ ਰਾਸ਼ੀ ਦੇ ਲੋਕਾਂ ਲਈ ਵੀ ਇਹ ਸਾਲ ਬਹੁਤ ਚੰਗਾ ਹੈ। ਪਰਿਵਾਰ ਦਾ ਪਿਆਰ ਅਤੇ ਸਹਿਯੋਗ ਸਾਲ ਭਰ ਮਿਲੇਗਾ। ਬਜ਼ੁਰਗਾਂ ਦਾ ਆਸ਼ੀਰਵਾਦ ਬਣਿਆ ਰਹੇਗਾ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਧਨੁ ਰਾਸ਼ੀ – ਜੋਤਿਸ਼ ਸ਼ਾਸਤਰ ਮੁਤਾਬਕ ਸਾਲ 2022 ਵਿਚ ਧਨੁ ਰਾਸ਼ੀ ਦੇ ਲੋਕਾਂ ‘ਤੇ ਧਨ ਦੀ ਬਾਰਿਸ਼ ਹੋਵੇਗੀ। ਯਾਨੀ ਕਿ ਇਸ ਰਾਸ਼ੀ ਦੇ ਲੋਕ ਆਪਣੇ ਕੰਮਕਾਰ ਵਿੱਚ ਵੱਡੀ ਸਫਲਤਾ ਪ੍ਰਾਪਤ ਕਰਨਗੇ ਅਤੇ ਪੈਸਾ ਕਮਾਉਣਗੇ, ਵਪਾਰ ਵਧੇਗਾ।
ਜਨਵਰੀ ਵਿੱਚ ਮੰਗਲ ਗ੍ਰਹਿ ਦਾ ਗੋਚਰ ਧਨ ਲਾਭ ਲਿਆਵੇਗਾ। ਸਾਲ 2022 ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਲੋਕਾਂ ਲਈ ਵੀ ਸਫਲਤਾ ਲੈ ਕੇ ਆਵੇਗਾ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮਿਹਨਤ ਦਾ ਫਲ ਮਿਲੇਗਾ।