ਪੰਜਾਬ ਵਿਚ ਓਮਿਕਰੋਨ ਦਾ ਖਤਰਾ ਵੱਧਦਾ ਜਾ ਰਿਹਾ ਹੈ। ਸੂਬੇ ਵਿਚ ਓਮਿਕਰੋਨ ਦਾ ਦੂਜਾ ਮਾਮਲਾ ਸਾਹਮਣੇ ਆਇਆ ਹੈ। 42 ਸਾਲਾ ਮਹਿਲਾ ਜਲੰਧਰ ਦੇ ਨਕੋਦਰ ਦੀ ਰਹਿਣ ਵਾਲੀ ਹੈ। ਮਹਿਲਾ 22 ਦਸੰਬਰ ਨੂੰ ਤਨਜਾਨੀਆ ਤੋਂ ਦਿੱਲੀ ਆਈ ਸੀ ਤੇ ਏਅਰਪੋਰਟ ‘ਤੇ ਜਾਂਚ ਵਿਚ ਉਸ ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ ਸੀ।
ਤਨਜਾਨੀਆ ਤੋਂ ਦਿੱਲੀ ਆਈ ਮਹਿਲਾ ਸ਼ੁੱਕਰਵਾਰ ਨੂੰ ਹੀ ਓਮਿਕਰੋਨ ਪਾਜੀਟਿਵ ਮਿਲੀ ਸੀ। ਉਸ ਦੀ ਨਵੀਂ ਟੈਸਟ ਰਿਪੋਰਟ ਵਿਚ ਕੋਰੋਨਾ ਨੈਗੇਟਿਵ ਆਉਣ ਤੋਂ ਬਾਅਦ ਇਸ ਨੂੰ ਡਿਸਚਾਰਜ ਕੀਤਾ ਜਾ ਚੁੱਕਾ ਹੈ। ਪੰਜਾਬ ਵਿਚ ਪਹਿਲਾ ਓਮਿਕਰੋਨ ਮਰੀਜ਼ ਨਵਾਂਸ਼ਹਿਰ ਤੋਂ ਮਿਲਿਆ ਸੀ, ਜੋ ਸਪੇਨ ਤੋਂ ਪਰਤਿਆ ਸੀ। ਹਾਲਾਂਕਿ ਉਹ ਵੀ ਠੀਕ ਹੋ ਚੁੱਕਾ ਹੈ। ਉਸ ਦੇ ਕਾਂਟੈਕਟ ਵਿਚ ਆਕੇ ਪਾਜੀਟਿਵ ਹੋਏ 2 ਮਰੀਜ਼ਾਂ ਦੀ ਜੀਨੋਮ ਸੀਕਵੈਂਸਿੰਗ ਰਿਪੋਰਟ ਆਉਣੀ ਬਾਕੀ ਹੈ।
ਸ਼ੁੱਕਰਵਾਰ ਨੂੰ ਸੂਬੇ ਵਿਚ ਕੋਰੋਨਾ ਦੇ 221 ਨਵੇਂ ਕੇਸ ਮਿਲੇ। ਪਟਿਆਲਾ ‘ਚ ਇੱਕ ਮਰੀਜ਼ ਨੇ ਦਮ ਵੀ ਤੋੜ ਦਿੱਤਾ। ਪੰਜਾਬ ‘ਚ 39 ਮਰੀਜ਼ ਆਕਸੀਜਨ, ICU ਤੇ ਵੈਂਟੀਲੇਟਰ ਸਪੋਰਟ ‘ਤੇ ਹਨ। ਸਰਕਾਰ ਨੇ ਹੁਣ ਤੱਕ ਟੈਸਟ ਵੀ 40 ਹਜ਼ਾਰ ਦੀ ਬਜਾਏ 15 ਹਜ਼ਾਰ ਰੱਖੇ ਹੋਏ ਹਨ।
ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਕੋਰੋਨਾ ਤੇਜ਼ੀ ਨਾਲ ਵੱਧ ਰਿਹਾ ਹੈ। ਪਟਿਆਲਾ ‘ਚ ਸ਼ੁੱਕਰਵਾਰ ਨੂੰ 71 ਨਵੇਂ ਮਰੀਜ਼ ਮਿਲੇ। ਇਸੇ ਜ਼ਿਲ੍ਹੇ ਵਿਚ ਇੱਕ ਮਰੀਜ਼ ਦੀ ਵੀ ਕੋਰੋਨਾ ਨਾਲ ਮੌਤ ਹੋਈ। ਪਠਾਨਕੋਟ ‘ਚ 37, ਮੋਹਾਲੀ ‘ਚ 25, ਜਲੰਧਰ ਚ 19 ਤੇ ਲੁਧਿਆਣਾ ‘ਚ 18 ਪਾਜੀਟਿਵ ਮਰੀਜ਼ ਮਿਲੇ। ਬਠਿੰਡਾ ‘ਚ 16, ਗੁਰਦਾਸਪੁਰ ‘ਚ 10, ਹੁਸ਼ਿਆਰਪੁਰ ‘ਚ 7, ਅੰਮ੍ਰਿਤਸਰ ਤੇ ਕਪੂਰਥਲਾ ‘ਚ 4-4, ਫਰੀਦਕੋਟ, ਫਤਿਹਗੜ੍ਹ ਸਾਹਿਬ, ਮੁਕਤਸਰ ਤੇ ਐੱਸ. ਬੀ. ਐੱਸ. ਨਗਰ ਵਿਚ 2-2 ਮਰੀਜ਼ ਮਿਲੇ। ਫਾਜ਼ਿਲਕਾ ਤੇ ਰੋਪੜ ‘ਚ 1-1 ਮਰੀਜ਼ ਮਿਲਿਆ। ਬਰਨਾਲਾ, ਫਿਰੋਜ਼ਪੁਰ, ਮਾਨਸਾ, ਮੋਗਾ, ਸੰਗਰੂਰ ਤੇ ਤਰਨਤਾਰਨ ਵਿਚ ਕੋਈ ਮਰੀਜ਼ ਨਹੀਂ ਮਿਲਿਆ।
ਵੀਡੀਓ ਲਈ ਕਲਿੱਕ ਕਰੋ -: