ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸਾਲ ਦੇ ਮੌਕੇ ਉਤੇ ਕਿਸਾਨਾਂ ਨੂੰ ਤੋਹਫਾ ਦਿੱਤਾ ਹੈ। ਪੀਐਮ ਕਿਸਾਨ ਯੋਜਨਾ ਤਹਿਤ 10 ਕਰੋੜ ਤੋਂ ਵੱਧ ਲਾਭਪਾਤਰੀ ਕਿਸਾਨ ਪਰਿਵਾਰਾਂ ਨੂੰ 20,000 ਕਰੋੜ ਰੁਪਏ ਟਰਾਂਸਫਰ ਕੀਤੇ ਗਏ ਹਨ। ਕਿਸਾਨਾਂ ਦੇ ਖਾਤੇ ਵਿਚ 2000 ਰੁਪਏ ਉਨ੍ਹਾਂ ਦੇ ਹਿੱਸੇ ਦੀ 10ਵੀਂ ਕਿਸ਼ਤ ਵਜੋਂ ਆਏ ਹਨ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਲਗਭਗ 351 ਕਿਸਾਨ ਉਤਪਾਦਕ ਸੰਗਠਨਾਂ ਲਈ 14 ਕਰੋੜ ਰੁਪਏ ਤੋਂ ਵੱਧ ਦੀ ਇਕਵਿਟੀ ਗ੍ਰਾਂਟ ਵੀ ਜਾਰੀ ਕਰਨਗੇ।
ਗੌਰਤਲਬ ਹੈ ਕਿ ਇਹ ਰਕਮ ਬਿਨਾਂ ਈ-ਕੇਵਾਈਸੀ ਦੇ ਕਿਸਾਨਾਂ ਦੇ ਖਾਤੇ ਵਿੱਚ ਟ੍ਰਾਂਸਫਰ ਕੀਤੀ ਜਾਵੇਗੀ। ਇਹ ਰਕਮ ਕਰੀਬ 2 ਕਰੋੜ ਕਿਸਾਨਾਂ ਦੇ ਖਾਤੇ ਵਿੱਚ ਨਹੀਂ ਆਵੇਗੀ। ਉਨ੍ਹਾਂ ਨੂੰ 10ਵੀਂ ਕਿਸ਼ਤ ਲਈ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ।
ਅਸਲ ਵਿੱਚ ਇਨ੍ਹਾਂ ਕਿਸਾਨਾਂ ਵੱਲੋਂ ਦਰਜ ਕੀਤੇ ਵੇਰਵਿਆਂ ਵਿੱਚ ਕੁਝ ਗਲਤੀਆਂ ਪਾਈਆਂ ਗਈਆਂ ਹਨ, ਜਿਸ ਕਾਰਨ ਇਨ੍ਹਾਂ ਦੀ ਅਰਜ਼ੀ ਮਨਜ਼ੂਰ ਨਹੀਂ ਹੋ ਸਕੀ। ਜੇਕਰ ਤੁਹਾਨੂੰ ਅਗਸਤ-ਨਵੰਬਰ ਦੀ ਕਿਸ਼ਤ ਨਹੀਂ ਮਿਲੀ ਹੈ, ਤਾਂ ਤੁਹਾਡੇ ਦਸਤਾਵੇਜ਼ਾਂ ਵਿੱਚ ਕੁਝ ਕਮੀ ਹੋ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਤੁਸੀਂ ਅਗਲੀਆਂ ਕਿਸ਼ਤਾਂ ਵੀ ਨਹੀਂ ਲੈ ਸਕੋਗੇ। ਜੇਕਰ ਤੁਸੀਂ ਚਾਹੁੰਦੇ ਹੋ ਕਿ ਅਗਲੀ ਕਿਸ਼ਤ ਬਿਨਾਂ ਕਿਸੇ ਰੁਕਾਵਟ ਦੇ ਤੁਹਾਡੇ ਖਾਤੇ ਵਿੱਚ ਜਮ੍ਹਾ ਹੋਵੇ, ਤਾਂ ਆਪਣਾ ਸਟੇਟਸ ਚੈਕ ਕਰੋ ਅਤੇ ਗਲਤੀ ਨੂੰ ਸੁਧਾਰੋ। ਇਸਦੇ ਲਈ ਤੁਹਾਨੂੰ ਕਾਮਨ ਸਰਵਿਸ ਸੈਂਟਰ ਜਾਣ ਦੀ ਵੀ ਲੋੜ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: