ਨਵੀਂ ਦਿੱਲੀ- ਇਕਨੋਮੀ ਵਿੱਚ ਤੇਜ਼ੀ ਆਉਣ ਦੇ ਨਾਲ ਹੀ ਟੈਕਸ ਚੋਰੀ ਕਰਨ ਵਾਲਿਆਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਨਾਲ ਜੀਐੱਸਟੀ ਮਾਲੀਏ ਵਿੱਚ ਵਾਧੇ ਦਾ ਰੁਖ਼ ਜਾਰੀ ਹੈ। ਸਰਕਾਰ ਵੱਲੋਂ ਸ਼ਨੀਵਾਰ ਜਾਰੀ ਕੀਤੇ ਡਾਟਾ ਮੁਤਾਬਕ, ਦਸੰਬਰ 2021 ਵਿੱਚ ਜੀਐੱਸਟੀ ਤੋਂ ਸਰਕਾਰ ਦੇ ਖਜ਼ਾਨੇ ਵਿੱਚ 1.30 ਲੱਖ ਕਰੋੜ ਰੁਪਏ ਆਏ ਹਨ।
ਵਿੱਤ ਮੰਤਰਾਲੇ ਵੱਲੋਂ ਜਾਰੀ ਜੀਐੱਸਟੀ ਸੰਗ੍ਰਹਿ ਦੇ ਅੰਕੜਿਆਂ ਮੁਤਾਬਕ, ਦਸੰਬਰ 2021 ਵਿਚ ਕੁੱਲ GST ਮਾਲੀਆ ਸੰਗ੍ਰਹਿ 1,29780 ਕਰੋੜ ਰੁਪਏ ਰਿਹਾ, ਜੋ ਦਸੰਬਰ 2020 ਵਿਚ ਇਕੱਠੇ ਕੀਤੇ ਮਾਲੀਏ ਤੋਂ 13 ਫੀਸਦੀ ਅਤੇ ਦਸੰਬਰ 2018 ਦੀ ਤੁਲਨਾ ਵਿਚ 26 ਫੀਸਦੀ ਵੱਧ ਹੈ। ਹਾਲਾਂਕਿ ਨਵੰਬਰ 2020 ਵਿਚ ਇਹ ਰਕਮ 1,31526 ਕਰੋੜ ਰੁਪਏ ਰਹੀ ਸੀ। ਜੁਲਾਈ 2017 ਵਿਚ ਇਸ ਅਪ੍ਰਤੱਖ ਟੈਕਸ ਵਿਵਸਥਾ ਦੇ ਲਾਗੂ ਹੋਣ ਤੋਂ ਬਾਅਦ ਨਵੰਬਰ ਵਿਚ ਇਕੱਠਾ ਹੋਇਆ ਜੀਐੱਸਟੀ ਮਾਲੀਆ ਇਸ ਸਾਲ ਅਪ੍ਰੈਲ ਦੇ 1.40 ਲੱਖ ਕਰੋੜ ਰੁਪਏ ਦੇ ਮਾਲੀਏ ਤੋਂ ਬਾਅਦ ਦੂਜਾ ਸਭ ਤੋਂ ਵੱਧ ਮਹੀਨਾਵਾਰ ਮਾਲੀਆ ਸੀ।
ਅਕਤੂਬਰ 2021 ਵਿਚ 1,30127 ਕਰੋੜ ਰੁਪਏ ਦਾ ਜੀਐੱਸਟੀ ਮਾਲੀਆ ਜਮ੍ਹਾ ਹੋਇਆ ਸੀ ਅਤੇ ਨਵੰਬਰ ਅਜਿਹਾ ਲਗਾਤਾਰ ਦੂਜਾ ਮਹੀਨਾ ਰਿਹਾ ਜਦੋਂ ਕਿ ਜੀਐੱਸਟੀ ਮਾਲੀਆ ਸੰਗ੍ਰਹਿ 1.30 ਲੱਖ ਕਰੋੜ ਰੁਪਏ ਤੋਂ ਵੱਧ ਰਿਹਾ ਹੈ। ਦਸੰਬਰ 2021 ਵਿਚ ਇਹ ਰਕਮ 1.30 ਲੱਖ ਕਰੋੜ ਦੇ ਲਗਭਗ ਰਹੀ ਹੈ। ਇਸ ਸਾਲ ਸਤੰਬਰ ‘ਚ ਜੀਐੱਸਟੀ ਮਾਲੀਆ ਇਕੱਠ 1.17 ਲੱਖ ਕਰੋੜ ਰੁਪਏ ਰਿਹਾ ਸੀ।
ਕੋਰੋਨਾ ਦੀ ਦੂਜੀ ਲਹਿਰ ਦੀ ਵਜ੍ਹਾ ਨਾਲ ਲਗਾਏ ਗਏ ਲੌਕਡਾਊਨ ਕਾਰਨ ਪਿਛਲੇ ਸਾਲ ਜੂਨ ਵਿਚ ਜੀਐੱਸਟੀ ਮਾਲੀਆ ਸੰਗ੍ਰਹਿ ਇੱਕ ਲੱਖ ਕਰੋੜ ਰੁਪਏ ਤੋਂ ਘੱਟ ਰਿਹਾ ਸੀ। ਇਸ ਤੋਂ ਪਹਿਲਾਂ ਲਗਾਤਾਰ 9 ਮਹੀਨਿਆਂ ਤੱਕ ਇਹ 1 ਲੱਖ ਕਰੋੜ ਰੁਪਏ ਤੋਂ ਵੱਧ ਰਿਹਾ। ਹੁਣ ਜੁਲਾਈ, ਅਗਸਤ, ਸਤੰਬਰ ਤੇ ਅਕਤੂਬਰ ਦੇ ਨਾਲ ਹੀ ਨਵੰਬਰ ਵਿਚ ਵੀ ਇਹ ਇੱਕ ਲੱਖ ਕਰੋੜ ਰੁਪਏ, ਦਸੰਬਰ ‘ਚ ਕੁੱਲ ਜੀਐੱਸਟੀ ਮਾਲੀਆ ਸੰਗ੍ਰਹਿ 129780 ਕਰੋੜ ਰੁਪਏ ਰਿਹਾ ਹੈ। ਇਸ ‘ਚ ਸੀਜੀਐੱਸਟੀ 22578 ਕਰੋੜ ਰੁਪਏ, ਐੱਸਜੀਐੱਸਟੀ 28658 ਕਰੋੜ ਰੁਪਏ, ਆਈਜੀਐੱਸਟੀ 69155 ਕਰੋੜ ਰੁਪਏ ਤੇ ਮੁਆਵਜ਼ਾ ਸੈੱਸ 9389 ਕਰੋੜ ਰੁਪਏ ਰਿਹਾ ਹੈ। ਆਈਜੀਐੱਸਟੀ ਵਿਚ ਦਰਾਮਦ ‘ਤੇ ਜੀਐੱਸਟੀ 37527 ਕਰੋੜ ਰੁਪਏ ਤੇ ਮੁਆਵਜ਼ਾ ਸੈੱਸ ‘ਚ ਦਰਾਮਦ ‘ਤੇ ਜੀਐੱਸਟੀ 614 ਕਰੋੜ ਰੁਪਏ ਸ਼ਾਮਲ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਸਰਕਾਰ ਨੇ ਸੀਜੀਐੱਸਟੀ ‘ਚ 25568 ਕਰੋੜ ਰੁਪਏ ਤੇ ਐੱਸਜੀਐੱਸਟੀ ‘ਚ 21102 ਕਰੋੜ ਰੁਪਏ ਦਿੱਤਾ ਹੈ। ਇਸ ਨਿਯਮਿਤ ਵੰਡ ਤੋਂ ਬਾਅਦ ਅਕਤੂਬਰ ‘ਚ ਸੀਜੀਐੱਸਟੀ 48146 ਕਰੋੜ ਰੁਪਏ ਤੇ ਐੱਸਜੀਐੱਸਟੀ 49760 ਕਰੋੜ ਰੁਪਏ ਰਿਹਾ।