ਜੇ ਤੁਹਾਡੇ ਗਲੀ-ਮੁਹੱਲੇ ਜਾਂ ਘਰ ਦੇ ਆਸ-ਪਾਸ ਆਵਾਰਾ ਕੁੱਤੇ ਹਨ ਤਾਂ ਆਪਣੇ ਬੱਚਿਆਂ ਦਾ ਬਾਹਰ ਨਿਕਲਣ ‘ਤੇ ਖਾਸ ਧਿਆਨ ਰੱਖੋ। ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਇੱਕ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਸੀਸੀਟੀਵੀ ਕੈਮਰੇ ਦੀ ਇੱਕ ਫੁਟੇਜ ਸਾਹਮਣੇ ਆਈ, ਜਿਸ ਵਿੱਚ ਇੱਕ ਚਾਰ ਸਾਲ ਦੀ ਬੱਚੀ ਨੂੰ ਆਵਾਰਾ ਕੁੱਤਿਆਂ ਨੇ ਘੇਰ ਲਿਆ ਤੇ ਫਿਰ ਉਸ ਨੂੰ ਨੋਚਣਾ ਸ਼ੁਰੂ ਕਰ ਦਿੱਤਾ।
ਘਟਨਾ ਭੋਪਾਲ ਦੇ ਬਾਗ ਸੇਵਾਨੀਆ ਇਲਾਕੇ ਦੀ ਹੈ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਕੈਮਰੇ ‘ਚ ਕੈਦ ਹੋਈਆਂ ਤਸਵੀਰਾਂ ‘ਚ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਪੰਜ ਕੁੱਤੇ ਚਾਰ ਸਾਲ ਦੀ ਬੱਚੀ ਦਾ ਪਿੱਛਾ ਕਰਦੇ ਹਨ।
ਫਿਰ ਇੱਕ ਕੁੱਤੇ ਨੇ ਬੱਚੀ ਦਾ ਹੱਥ ਆਪਣੇ ਮੂੰਹ ਵਿੱਚ ਫੜ ਲਿਆ ਅਤੇ ਉਸ ਨੂੰ ਹੇਠਾਂ ਸੁੱਟ ਦਿੱਤਾ। ਜਿਸ ਤੋਂ ਬਾਅਦ ਸਾਰੇ ਕੁੱਤੇ ਉਸ ‘ਤੇ ਟੁੱਟ ਪਏ ਅਤੇ ਉਸ ਨੂੰ ਨੋਚਣਾ ਸ਼ੁਰੂ ਕਰ ਦਿੱਤਾ।
ਬੱਚੀ ਦੀ ਚੰਗੀ ਕਿਸਮਤ ਨਾਲ ਉੱਥੋਂ ਕੋਈ ਨੌਜਵਾਨ ਲੰਘ ਰਿਹਾ ਸੀ। ਜਿਸ ਨੇ ਕੁੱਤਿਆਂ ਵੱਲੋਂ ਨੋਚੀ ਜਾ ਰਹੀ ਬੱਚੀ ਨੂੰ ਦੇਖਿਆ ਤਾਂ ਤੁਰੰਤ ਉਸ ਨੇ ਇੱਕ ਪੱਥਰ ਚੁੱਕ ਕੇ ਉਨ੍ਹਾਂ ‘ਤੇ ਮਾਰਿਆ। ਕੁੱਤੇ ਡਰ ਕੇ ਭੱਜ ਗਏ ਤੇ ਬੱਚੀ ਦੀ ਜਾਨ ਬਚ ਗਈ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -: