ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੂੰ ਅੰਤੜੀਆਂ ਵਿਚ ਪ੍ਰੇਸ਼ਾਨੀ ਦੀ ਵਜ੍ਹਾ ਨਾਲ ਇਲਾਜ ਲਈ ਸੋਮਵਾਰ ਨੂੰ ਤੁਰੰਤ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਸਥਾਨਕ ਮੀਡੀਆ ਨੇ ਇਸ ਦੀ ਜਾਣਕਾਰੀ ਦਿੱਤੀ। ਬੋਲਸੋਨਾਰੋ ਦੇ ਡਾਕਟਰ ਐਂਟੋਨੀਓ ਲੁਈਜ ਮੈਸੇਡੋ ਨੇ ਦੱਸਿਆ ਕਿ ਬ੍ਰਾਜ਼ੀਲ ਦੇ ਰਾਸ਼ਟਰਪਤੀ ਦੇ ਪੇਟ ਵਿਚ ਦਰਦ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਇਹ ਜਾਂਚ ਹੋ ਰਹੀ ਹੈ ਕਿ ਬੋਲਸੋਨਾਰੋ ਨੂੰ ਸਰਜਰੀ ਦੀ ਲੋੜ ਹੈ।
ਸਥਾਨਕ ਮੀਡੀਆ ਗਲੋਬੋ ਨੇ ਦੱਸਿਆ ਕਿ ਸਾਓ ਪਾਓਲੋ ‘ਚ ਲਗਭਗ 1.30 ਵਜੇ ਜਹਾਜ਼ ਦੀਆਂ ਪੌੜੀਆਂ ਤੋਂ ਹੇਠਾਂ ਉਤਰਦੇ ਹੋਏ ਰਾਸ਼ਟਰਪਤੀ ਬੋਲਸੋਨਾਰੋ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਵਿਲਾ ਨੋਵਾ ਸਟਾਰ ਹਸਪਤਾਲ ਵਿਚ ਲਿਜਾਇਆ ਗਿਆ। 2018 ‘ਚ ਆਪਣੀ ਰਾਸ਼ਟਰਪਤੀ ਮੁਹਿੰਮ ਦੌਰਾਨ ਬੋਲਸੋਨਾਰੋ ਨੂੰ ਚਾਕੂ ਮਾਰਿਆ ਗਿਆ ਸੀ। ਇਸ ਤੋਂ ਬਾਅਦ ਤੋਂ ਹੀ ਬੋਲਸੋਨਾਰੋ ਨੂੰ ਕਈ ਵਾਰ ਹਸਪਤਾਲ ਵਿਚ ਭਰਤੀ ਕਰਵਾਇਆ ਜਾ ਚੁੱਕਾ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਗੌਰਤਲਬ ਹੈ ਕਿ ਜੁਲਾਈ 2021 ‘ਚ ਹਿਚਕੀ ਤੋਂ ਪੀੜਤ ਹੋਣ ਦੀ ਵਜ੍ਹਾ ਨਾਲ ਅੰਤੜੀਆਂ ਵਿਚ ਰੁਕਾਵਟ ਹੋਈ ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ। ਲਗਭਗ ਇੱਕ ਹਫਤੇ ਤੋਂ ਲਗਾਤਾਰ ਹਿਚਕੀਆਂ ਆ ਰਹੀਆਂ ਸਨ ਪਰ ਇਕ ਦਮ ਤੋਂ ਹਿਚਕੀਆਂ ਦੇ ਵਧਣ ਨਾਲ ਉਨ੍ਹਾਂ ਨੂੰ ਭਰਤੀ ਕਰਾਉਣਾ ਪਿਆ। ਇਸ ਦੌਰਾਨ ਬੋਲਸੋਨਾਰੋ ਨੇ ਕਿਹਾ ਸੀ ਕਿ ਮੇਰੇ ਨਾਲ ਇਹ ਪਹਿਲਾ ਵੀ ਹੋਇਆ ਹੈ, ਹੋ ਸਕਦਾ ਹੈ ਕਿ ਦਵਾਈਆਂ ਕਾਰਨ ਅਜਿਹਾ ਹੋਇਆ ਹੋਵੇ। ਮੈਨੂੰ 24 ਘੰਟੇ ਹਿਚਕੀਆਂ ਆ ਰਹੀਆਂ ਸਨ। ਜੇਕਰ ਮੈਂ ਜ਼ਿਆਦਾ ਬੋਲਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤਾਂ ਵੀ ਹਿਚਕੀਆਂ ਆ ਰਹੀਆਂ ਹਨ। ਉਹ ਇਸ ਦੌਰਾਨ ਕਾਫੀ ਥਕੇ ਹੋਏ ਵੀ ਲੱਗ ਰਹੇ ਸਨ।