ਇੰਗਲੈਂਡ ‘ਚ ਕੋਰੋਨਾ ਦੀ ਵਜ੍ਹਾ ਨਾਲ ਕੋਮਾ ‘ਚ ਗਈ ਇੱਕ ਔਰਤ ਨਰਸ ਦੀ ਜਾਨ ਵਿਆਗਰਾ ਨਾਲ ਬਚਾਈ ਗਈ। 37 ਸਾਲ ਦੀ ਮੋਨਿਕਾ ਅਲਮੇਜਾ ਕੋਰੋਨਾ ਦੀ ਵਜ੍ਹਾ ਨਾਲ 28 ਦਿਨ ਤੋਂ ਕੋਮਾ ‘ਚ ਸੀ ਪਰ ਜਿਵੇਂ ਹੀ ਮੋਨਿਕਾ ਨੂੰ ਵਿਆਗਰਾ ਦਾ ਹੈਵੀ ਡੋਜ਼ ਦਿੱਤਾ ਗਿਆ, ਉਹ ਹੋਸ਼ ਵਿਚ ਆ ਗਈ। ਉਨ੍ਹਾਂ ਨੂੰ ਵਿਆਗਰਾ ਦੇਣ ਦਾ ਆਈਡੀਆ ਉਸ ਨਾਲ ਕੰਮ ਕਰਨ ਵਾਲੀ ਇੱਕ ਨਰਸ ਨੇ ਹੀ ਦਿੱਤਾ ਸੀ।
ਰਿਪੋਰਟ ਮੁਤਾਬਕ ਗੇਨਸਬਰੋ ਲਿੰਕਨਸ਼ਾਇਰ ਦੀ ਰਹਿਣ ਵਾਲੀ ਮੋਨਿਕਾ ਖੁਦ ਵੀ ਇੱਕ ਨਰਸ ਹੈ। ਅਕਤੂਬਰ ਵਿਚ ਕੋਰੋਨਾ ਮਰੀਜ਼ਾਂ ਦੇ ਇਲਾਜ ਦੌਰਾਨ ਉਹ ਸੰਕਰਮਣ ਦੀ ਚਪੇਟ ਵਿਚ ਆ ਗਈ ਸੀ। ਇਸ ਤੋਂ ਬਾਅਦ ਉਸ ਦੀ ਤਬੀਅਤ ਲਗਾਤਾਰ ਵਿਗੜਨ ਲੱਗੀ ਤੇ ਉਨ੍ਹਾਂ ਨੂੰ ਖੂਨ ਦੀਆਂ ਉਲਟੀਆਂ ਵੀ ਹੋਈਆਂ। ਬਾਅਦ ਵਿਚ ਮੋਨਿਕਾ ਨੇ ਹਸਪਤਾਲ ‘ਚ ਆਪਣਾ ਇਲਾਜ ਕਰਵਾਇਆ ਜਿਥੋਂ ਉਨ੍ਹਾਂ ਨੂੰ ਜਲਦ ਹੀ ਡਿਸਚਾਰਜ ਕਰ ਦਿੱਤਾ ਗਿਆ।
ਡਿਸਚਾਰਜ ਹੋਣ ਦੇ ਕੁਝ ਦਿਨ ਬਾਅਦ ਮੋਨਿਕਾ ਨੂੰ ਫਿਰ ਤੋਂ ਸਾਹ ਲੈਣ ‘ਚ ਦਿੱਕਤ ਹੋਣ ਲੱਗੀ। ਲਿੰਕਨ ਕਾਊਂਟੀ ਹਸਪਤਾਲ ‘ਚ ਉੁਸ ਦਾ ਇਲਾਜ ਸ਼ੁਰੂ ਹੋਇਆ। ਇਲਾਜ ਦੌਰਾਨ ਮੋਨਿਕਾ ਦਾ ਆਕਸੀਜਨ ਲੈਵਲ ਲਗਾਤਾਰ ਡਿੱਗਦਾ ਰਿਹਾ ਜਿਸ ਤੋਂ ਬਾਅਦ ਉਸ ਨੂੰ ICU ਵਿਚ ਸ਼ਿਫਟ ਕੀਤਾ ਗਿਆ ਜਿਥੇ 16 ਨਵੰਬਰ ਨੂੰ ਉਹ ਕੋਮਾ ‘ਚ ਚਲੀ ਗਈ।
ਡਾਕਟਰਾਂ ਨੇ ਮੋਨਿਕਾ ਨੂੰ ਹੋਸ਼ ‘ਚ ਲਿਆਉਣ ਲਈ ਕਈ ਟ੍ਰੀਟਮੈਂਟ ਕੀਤੇ ਪਰ ਕੋਈ ਖਾਸ ਫਾਇਦਾ ਨਹੀਂ ਹੋਇਆ। ਡਾਕਟਰ ਮੋਨਿਕਾ ਨੂੰ ਵੈਂਟੀਲੇਟਰ ਤੋਂ ਹਟਾਉਣ ਬਾਰੇ ਸੋਚ ਰਹੇ ਸਨ ਪਰ ਇਸ ਤੋਂ ਪਹਿਲਾਂ ਵਿਆਗਰਾ ਦੇਣ ਦਾ ਫੈਸਲਾ ਲਿਆ ਗਿਆ। ਵਿਆਗਰਾ ਦਾ ਹੈਵੀ ਡੋਜ਼ ਦੇਣ ਤੋਂ ਬਾਅਦ ਹੀ ਮੋਨਿਕਾ ਹੋਸ਼ ਵਿਚ ਆ ਗਈ। ਹੁਣ ਵਿਗਿਆਨਕ ਇਸ ‘ਤੇ ਰਿਸਰਚ ਕਰ ਰਹੇ ਹਨ ਕੀ ਵਿਆਗਰਾ ਦਾ ਇਸਤੇਮਾਲ ਨਾਈਟ੍ਰਿਕ ਆਕਸਾਈਡ ਦੀ ਤਰ੍ਹਾਂ ਹੀ ਕੀਤਾ ਜਾ ਸਕਦਾ ਹੈ, ਜਿਸ ਨਾਲ ਬਲੱਡ ‘ਚ ਆਕਸੀਜਨ ਲੈਵਲ ਨੂੰ ਵਧਾਇਆ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਇਹ ਵੀ ਪੜ੍ਹੋ : ਪੰਜਾਬ ਦੇ ਰਾਜਪਾਲ ਮੁੱਖ ਮੰਤਰੀ ਖਿਲਾਫ ਠੇਕਾ ਮੁਲਾਜ਼ਮਾਂ ਨਾਲ ਧੋਖਾਧੜੀ ਦਾ ਕੇਸ ਦਰਜ ਕਰਨ ਦੇ ਦੇਣ ਹੁਕਮ : ਅਕਾਲੀ ਦਲ
ਮੋਨਿਕਾ ਨੇ ਕਿਹਾ, ਵਿਆਗਰਾ ਨੇ ਮੈਨੂੰ ਬਚਾਇਆ ਹੈ।ਇਸ ਨੇ ਮੇਰੇ ਏਅਰ ਵੇਵਸ ਨੂੰ ਖੋਲ੍ਹ ਦਿੱਤਾ ਸੀ ਜਿਸ ਨਾਲ ਮੇਰੇ ਫੇਫੜਿਆਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੈਨੂੰ ਅਸਥਮਾ ਹੈ ਜਿਸ ਵਜ੍ਹਾ ਨਾਲ ਮੇਰਾ ਆਕਸੀਜਨ ਲੈਵਲ ਤੇਜ਼ੀ ਨਾਲ ਡਿੱਗ ਰਿਹਾ ਸੀ। ਮੈਂ ਕਦੇ ਨਹੀਂ ਸੋਚਿਆ ਸੀ ਕਿ 37 ਸਾਲ ਦੀ ਉਮਰ ‘ਚ ਮੈਂ ਇੰਨੀ ਬੀਮਾਰ ਹੋ ਜਾਵਾਂਗੀ।