ਬ੍ਰਿਟਿਸ਼ ਮੂਲ ਦੀ ਸਿੱਖ ਮਹਿਲਾ ਪ੍ਰੀਤ ਚੰਡੀ ਨੇ ਦੱਖਣੀ ਧਰੁਵ ਤੱਕ ਇਕੱਲੇ ਸਫਰ ਕਰਕੇ ਇਤਿਹਾਸਕ ਝੰਡਾ ਗੱਡ ਦਿੱਤਾ ਹੈ। ਪ੍ਰੀਤ ਅਜਿਹਾ ਕਰਨ ਵਾਲੀ ਦੁਨੀਆ ਦੀ ਪਹਿਲੀ ਗੈਰ-ਸ਼ਵੇਤ ਔਰਤ ਬਣ ਗਈ ਹੈ।
ਪ੍ਰੀਤ ਚੰਡੀ ਬ੍ਰਿਟਿਸ਼ ਆਰਮੀ ਵਿੱਚ ਅਫਸਰ ਹੈ। ਪ੍ਰੀਤ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਅੰਟਾਰਕਟਿਕਾ ਵਿੱਚ ਸੋਲੋ ਸਕੀਇੰਗ ਕੀਤੀ। ਉਸਨੇ 3 ਜਨਵਰੀ ਨੂੰ ਐਲਾਨ ਕੀਤਾ ਕਿ ਉਹ 40 ਦਿਨਾਂ ਵਿੱਚ 700 ਮੀਲ (1126.54 ਕਿਲੋਮੀਟਰ) ਟ੍ਰੇਕ ਪੂਰਾ ਕਰ ਲਵੇਗੀ। ਸਫ਼ਰ ਪੂਰਾ ਕਰਨ ਤੋਂ ਬਾਅਦ ਚੰਡੀ ਨੇ ਆਪਣੇ ਬਲਾਗ ਰਾਹੀਂ ਕਿਹਾ, “ਇਸ ਸਮੇਂ ਬਹੁਤ ਸਾਰੀਆਂ ਭਾਵਨਾਵਾਂ ਮਹਿਸੂਸ ਕਰ ਰਹੀ ਹਾਂ।”
ਚੰਡੀ ਨੇ 7 ਨਵੰਬਰ, 2021 ਨੂੰ ਆਪਣਾ ਸਫਰ ਸ਼ੁਰੂ ਕੀਤਾ ਤੇ ਚਿਲੀ ਲਈ ਉਡਾਣ ਭਰੀ। ਫਿਰ ਅੰਟਾਰਕਟਿਕਾ ਵਿੱਚ ਹਰਕਿਊਲਿਸ ਇਨਲੇਟ ਤੋਂ ਤੁਰਨਾ ਸ਼ੁਰੂ ਕੀਤਾ। ਰਾਹ ਵਿੱਚ ਉਸਨੇ 45 ਦਿਨਾਂ ਤੱਕ ਤੁਰਣ ਲਈ ਇੱਕ 90 ਕਿਲੋਗ੍ਰਾਮ (ਲਗਭਗ 200 ਪੌਂਡ) ਦੀ ਸਲੇਜ ਕਿੱਟ, ਬਾਲਣ ਅਤੇ ਖਾਣਾ ਰੱਖਿਆ। ਇਸ ਸਫ਼ਰ ਦੌਰਾਨ ਉਸ ਨੂੰ ਜ਼ੀਰੋ ਤੋਂ 50 ਡਿਗਰੀ ਸੈਲਸੀਅਸ ਤੱਕ ਸਖ਼ਤ ਤਾਪਮਾਨ ਦਾ ਸਾਹਮਣਾ ਕਰਨਾ ਪਿਆ। ਦੱਸ ਦੇਈਏ ਕਿ ਚੰਡੀ ਨੇ ਇਸ ਮੁਸ਼ਕਲਾਂ ਭਰੀ ਮੁਹਿੰਮ ਦੀ ਢਾਈ ਸਾਲ ਲਗ ਕੇ ਤਿਆਰੀ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਆਪਣੇ ਸਫਰ ਦੌਰਾਨ ਚੰਡੀ ਰੋਜ਼ਾਨਾ ਚੇਕ-ਇਨ ਰਾਹੀਂ ਹੀ ਆਪਣੀ ਸਹਾਇਤਾ ਟੀਮ ਨਾਲ ਸੰਪਰਕ ਕਰ ਪਾਉਂਦੀ ਸੀ, ਜਿਸ ਨੇ ਉਸ ਦੇ ਬਲਾਗ ਤੇ ਇੰਸਟਾਗ੍ਰਾਮ ‘ਤੇ ਅਪਡੇਟ ਪੋਸਟ ਕੀਤੇ। ਚੰਡੀ ਨੂੰ ਇਸ ਦੌਰਾਨ ਬੀਮਾਰੀ, ਤਣਾਅ ਤੇ ਠੰਡੇ ਮੌਸਮ ਵਰਗੀਆਂ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ