ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੌਰੇ ਤੇ ਪਹੁੰਚੇ ਹਨ। ਉੱਥੇ ਹੀ, ਕੌਮਾਂਤਰੀ ਬਾਜ਼ਾਰ ਵਿੱਚ ਕੱਚਾ ਸਸਤਾ ਤੇਲ ਹੋਇਆ ਹੈ। ਇਸ ਵਿਚਾਲੇ ਕਿਸਾਨਾਂ ਵੱਲੋਂ ਪੀ. ਐੱਮ. ਮੋਦੀ ਦੇ ਦੌਰੇ ਦਾ ਵਿਰੋਧ ਵੀ ਕੀਤਾ ਗਿਆ ਅਤੇ ਟਵਿੱਟਰ ਤੇ ਗੋ ਬੈਕ ਮੋਦੀ ਵੀ ਟ੍ਰੈਂਡ ਕਰ ਰਿਹਾ ਸੀ। ਆਓ ਜਾਣਦੇ ਹਾਂ ਹੁਣ ਤੱਕ ਦੀਆਂ ਪੰਜ ਵੱਡੀਆਂ ਖਬਰਾਂ ਬਾਰੇ-
- ਕੱਚਾ ਤੇਲ ਸਸਤਾ ਹੋਣ ਨਾਲ ਪੈਟਰੋਲ 8 ਰੁਪਏ ਹੋ ਸਕਦੈ ਸਸਤਾ
ਦਸੰਬਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਕਮੀ ਆਈ ਹੈ। ਇਸ ਹਿਸਾਬ ਨਾਲ ਜੇ ਕੰਪਨੀਆਂ ਕੀਮਤ ਘਟਾਉਂਦੀਆਂ ਤਾਂ ਪੈਟਰੋਲ 8 ਰੁਪਏ ਅਤੇ ਡੀਜ਼ਲ 7 ਰੁਪਏ ਪ੍ਰਤੀ ਲੀਟਰ ਸਸਤਾ ਹੋ ਸਕਦਾ ਸੀ। ਦੀਵਾਲੀ ਤੋਂ ਠੀਕ ਪਹਿਲਾਂ ਕੇਂਦਰ ਸਰਕਾਰ ਨੇ ਪੈਟਰੋਲ ‘ਤੇ 5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ‘ਤੇ 10 ਰੁਪਏ ਪ੍ਰਤੀ ਲੀਟਰ ਐਕਸਾਈਜ਼ ਡਿਊਟੀ ਘਟਾ ਦਿੱਤੀ ਸੀ। ਜ਼ਿਆਦਾਤਰ ਸੂਬਿਆਂ ਨੇ ਵੈਟ ਵੀ ਘਟਾ ਦਿੱਤਾ ਸੀ। ਇਸ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਮਾਮੂਲੀ ਕਮੀ ਆਈ ਹੈ। ਦਸੰਬਰ ‘ਚ ਕਰੂਡ 73.30 ਡਾਲਰ ਪ੍ਰਤੀ ਬੈਰਲ ਰਿਹਾ, ਜੋ ਨਵੰਬਰ ‘ਚ 80.64 ਡਾਲਰ ਸੀ। ਪੈਟਰੋਲੀਅਮ ਮਾਮਲਿਆਂ ਦੇ ਮਾਹਰਾਂ ਦਾ ਕਹਿਣਾ ਹੈ ਕਿ ਕੀਮਤਾਂ ਦੀ ਸਮੀਖਿਆ ਦਾ ਮਕਸਦ ਇਹ ਸੀ ਕਿ ਜੇ ਕੱਚੇ ਤੇਲ ਦੀਆਂ ਕੀਮਤਾਂ ਵਧਦੀਆਂ ਹਨ ਤਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣੀਆਂ ਚਾਹੀਦੀਆਂ ਹਨ, ਜੇ ਕਰੂਡ ਸਸਤਾ ਹੁੰਦਾ ਹੈ ਤਾਂ ਕੀਮਤ ਘਟਣੀ ਚਾਹੀਦੀ ਹੈ। ਕਈ ਵਾਰ ਸਿਆਸੀ ਕਾਰਨਾਂ ਕਰਕੇ ਕੀਮਤਾਂ ਘਟਾਈਆਂ ਜਾਂਦੀਆਂ ਹਨ, ਜਿਸ ਨੂੰ ਕੰਪਨੀਆਂ ਬਾਅਦ ਵਿੱਚ ਪੂਰਾ ਕਰਦੀਆਂ ਹਨ।
2. ਪੀ. ਐੱਮ. ਮੋਦੀ ਪੰਜਾਬ ਪਹੁੰਚੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੌਰ ਤੇ ਪਹੁੰਚ ਗਏ ਹਨ। ਇਸ ਦੌਰਾਨ ਉਹ ਤਕਰੀਬਨ 47 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਕਈ ਮਹੱਤਵਪੂਰਨ ਐਲਾਨ ਵੀ ਸੰਭਵ ਹਨ। ਇਸ ਰੈਲੀ ਵਿਚ ਉਨ੍ਹਾਂ ਨਾਲ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਹੋਣਗੇ।
3. ਕਿਸਾਨਾਂ ਨੂੰ 15 ਮਾਰਚ ਨਾਲ ਮੁਲਕਾਤ, 15 ਜਨਵਰੀ ਤੋਂ ਪਹਿਲਾਂ ਐੱਮ. ਐੱਸ. ਪੀ. ਤੇ ਕਮੇਟੀ
15 ਜਨਵਰੀ ਤੋਂ ਪਹਿਲਾਂ ਐੱਮ. ਐੱਸ. ਪੀ. ਤੇ ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਉੱਥੇ ਹੀ, ਕਿਸਾਨਾਂ ਦੇ ਮਸਲੇ ਸੁਲਝਾਉਣ ਲਈ ਕਿਸਾਨਾਂ ਦੇ ਤਿੰਨ ਨਾਂਅ ਪੰਜਾਬ ਸਰਕਾਰ ਨੇ ਕੇਂਦਰ ਨੂੰ ਭੇਜ ਦਿੱਤੇ ਹਨ। ਇਨ੍ਹਾਂ ਵਿਚ ਸਤਨਾਮ ਸਿੰਘ ਪੰਨੂ, ਸਤਵਿੰਦਰ ਸਿੰਘ ਚੋਟਾਲਾ ਅਤੇ ਸਰਵਣ ਸਿੰਘ ਪੰਧੇਰ ਸ਼ਾਮਲ ਹਨ। ਇਸ ਮੀਟਿੰਗ ਵਿੱਚ ਕਿਸਾਨਾਂ ‘ਤੇ ਦਰਜ ਕੇਸ ਵਾਪਸ ਲਏ ਜਾਣ ਦੀ ਗੱਲਬਾਤ ਸਣੇ ਕਈ ਮੁੱਦਿਆਂ ਤੇ ਚਰਚਾ ਹੋਵੇਗੀ।
4. PM ਮੋਦੀ ਦਾ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਤੇ ਮਨਪ੍ਰੀਤ ਬਾਦਲ ਨੇ ਕੀਤਾ ਸਵਾਗਤ
ਫਿਰੋਜ਼ਪੁਰ ਰੈਲੀ ਤੋਂ ਪਹਿਲਾਂ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਦਾ ਬਠਿੰਡਾ ਦੇ ਏਅਰ ਫੋਰਸ ਸਟੇਸ਼ਨ ਵਿਖੇ ਪਹੁੰਚਣ ‘ਤੇ ਕੀਤਾ ਸਵਾਗਤ
5. ਪੰਜਾਬ ‘ਚ 25 ਘੰਟਿਆਂ ਦੌਰਾਨ ਮਿਲੇ ਕੋਰੋਨਾ ਦੇ 1,027 ਨਵੇਂ ਮਾਮਲੇ
ਪੰਜਾਬ ਵਿੱਚ ਮੰਗਲਵਾਰ ਨੂੰ 24 ਘੰਟੇ ਦੌਰਾਨ 1,027 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ। ਇਸ ਦੌਰਾਨ ਪਟਿਆਲਾ ਅਤੇ ਸੰਗਰੂਰ ਵਿਚ 2 ਕੋਰੋਨਾ ਮਰੀਜ਼ਾਂ ਨੇ ਦਮ ਤੋੜ ਦਿੱਤਾ। ਉੱਥੇ ਹੀ, ਜਲੰਧਰ ਵਿਚ ਵੀ ਓਮੀਕਰੋਨ ਨੇ ਦਸਤਕ ਦੇ ਦਿੱਤੀ ਹੈ ਅਤੇ ਨਕੋਦਰ ਦਾ ਰਹਿਣ ਵਾਲਾ ਵਿਅਕਤੀ ਇਸ ਨਾਲ ਸੰਕਰਮਿਤ ਮਿਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: