ਰਾਜ ਵਿੱਚ 9 ਜਨਵਰੀ ਤੱਕ ਮੀਂਹ ਜਾਰੀ ਰਹੇਗਾ। ਰਾਜ ਦੇ ਸਭ ਜ਼ਿਲਿਆਂ ਵਿੱਚ ਸ਼ੀਤ ਲਹਿਰ ਚੱਲੇਗੀ। ਕੋਹਰੇ ਕਾਰਨ ਬੂੰਦਾਬਾਂਦੀ ਦੀ ਸੰਭਾਵਨਾ ਹੈ। ਗੁਆਂਢੀ ਰਾਜਾਂ ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਵਿੱਚ ਵੀ ਅਜਿਹਾ ਹੀ ਮੌਸਮ ਰਹੇਗਾ। ਅੱਜ ਯਾਨੀ ਸ਼ੁੱਕਰਵਾਰ ਨੂੰ ਧੁੰਦ ਵਧਣ ਕਾਰਨ ਵਿਸਿਬਿਲਿਟੀ ਘੱਟ ਸੀ। ਵੀਰਵਾਰ ਨੂੰ ਵੀ ਪੰਜਾਬ ਦੇ ਪਠਾਨਕੋਟ, ਗੁਰਦਸਪੁਰ, ਹੋਸ਼ਿਆਰਪੁਰ ਸਣੇ ਜਲੰਧਰ, ਆਨੰਦਪੁਰ ਸਾਹਿਬ, ਸ਼ਾਹਪੁਰ ਅਤੇ ਹੋਰ ਜ਼ਿਲਿਆਂ ਵਿੱਚ ਮੀਂਹ ਪੈਣ ਕਾਰਨ ਠੰਡ ਜਾਰੀ ਹੈ।
ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਦੇ ਉੱਤਰੀ ਅਤੇ ਦੱਖਣੀ ਹਿੱਸਿਆਂ ਯਾਨੀ ਕਿ ਮਾਝਾ ਅਤੇ ਮਾਲਵਾ ਬੈਲਟ ਵਿੱਚ ਅਗਲੇ 2 ਦਿਨ ਹੋਰ ਮੀਂਹ ਪੈ ਸਕਦਾ ਹੈ। ਸ਼ੀਤ ਲਹਿਰ ਜਾਰੀ ਰਹੇਗੀ। ਪਿੱਛਲੇ 24 ਘੰਟਿਆਂ ਵਿੱਚ ਸਭਤੋਂ ਜ਼ਿਆਦਾ 33 ਐੱਮਐੱਮ ਬਾਰਿਸ਼ ਪਠਾਨਕੋਟ ਵਿੱਚ ਰਿਕਾਰਡ ਹੋਈ ਹੈ। ਸਭ ਤੋਂ ਘੱਟ ਮੀਂਹ ਅੰਮ੍ਰਿਤਸਰ ਵਿੱਚ 4 ਐੱਮਐੱਮ ਦਰਜ ਹੋਇਆ ਹੈ। ਹਾਲਾਂਕਿ ਪਿੱਛਲੇ ਕੁੱਝ ਦਿਨਾਂ ਵਿੱਚ ਤਾਪਮਾਨ ਵਿੱਚ ਵਾਧਾ ਹੋਇਆ ਹੈ ਪਰ ਕੜਾਕੇ ਦੀ ਠੰਡ ਅਜੇ ਵੀ ਜਾਰੀ ਹੈ। ਮੌਸਮ ਵਿਭਾਗ ਨੇ ਅਗਲੇ ਦੋ ਦਿਨ ਦੇ ਲਈ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਭਾਰੀ ਬਾਰਿਸ਼ ਦੀ ਚੇਤਾਵਨੀ ਦਿੱਤੀ ਹੈ। ਹਿਮਾਚਲ ਵਿੱਚ ਬਰਫਬਾਰੀ ਕਾਰਨ ਕੜਾਕੇ ਦੀ ਠੰਡ ਜਾਰੀ ਹੈ। ਕਈ ਥਾਵਾਂ ‘ਤੇ ਪਾਰਾ ਮਾਇਨਸ ਵਿੱਚ ਹੈ। ਵੀਰਵਾਰ ਨੂੰ ਤੀਜੇ ਦਿਨ ਬਰਫਬਾਰੀ ਜਾਰੀ ਰਹੀ।
ਵੀਡੀਓ ਲਈ ਕਲਿੱਕ ਕਰੋ -: