ਯੂਪੀ ਦੇ ਉੱਨਾਵ ਵਿੱਚ ਉਸ ਵੇਲੇ ਜਨ ਸਭਾ ਵਿੱਚ ਬੈਠੇ ਲੋਕ ਅਚਾਨਕ ਹੱਕੇ-ਬੱਕੇ ਰਹਿ ਗਏ ਜਦੋਂ ਇੱਕ ਕਿਸਾਨ ਗੁੱਸੇ ਵਿੱਚ ਮੰਚ ‘ਤੇ ਚੜ੍ਹ ਗਿਆ ਤੇ ਉਥੇ ਬੈਠੇ ਭਾਜਪਾ ਵਿਧਾਇਕ ਪੰਕਜ ਗੁਪਤਾ ਨੂੰ ਥੱਪੜ ਮਾਰ ਦਿੱਤਾ।
ਕਿਸਾਨ ਦੀ ਉਮਰ 60 ਸਾਲ ਦੇ ਕਰੀਬ ਸੀ ਅਤੇ ਉਸ ਨੇ ਭਾਰਤੀ ਕਿਸਾਨ ਯੂਨੀਅਨ ਦੀ ਟੋਪੀ ਪਹਿਨੀ ਹੋਈ ਸੀ। ਉਸ ਦੇ ਹੱਥ ਵਿੱਚ ਡੰਡਾ ਸੀ। ਅਜੇ ਤੱਕ ਥੱਪੜ ਮਾਰਨ ਦੇ ਕਾਰਨ ਬਾਰੇ ਪਤਾ ਨਹੀਂ ਲੱਗਾ ਹੈ।
ਇਹ ਘਟਨਾ ਦੋ ਦਿਨ ਪੁਰਾਣੀ ਹੈ। ਇਥੇ ਅਮਰ ਸ਼ਹੀਦ ਗੁਲਾਬ ਸਿੰਘ ਲੋਧੀ ਦੀ ਜਯੰਤੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਵਿਧਾਇਕ ਪੰਕਜ ਗੁਪਤਾ ਥਾਣਾ ਖੇਤਰ ਦੇ ਏਰਾ ਭਦਿਆਰ ਵਿੱਚ ਪਹੁੰਚੇ ਸਨ। ਵਿਧਾਇਕ ਮੰਚ ‘ਤੇ ਸਨ ਤਾਂ ਕਿਸਾਨ ਉਨ੍ਹਾਂ ਦੇ ਕੋਲ ਪਹੁੰਚਿਆ ਤੇ ਥੱਪੜ ਜੜ ਦਿੱਤਾ। ਇਸ ਅਚਾਨਕ ਵਾਪਰੀ ਘਟਨਾ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ, ਵਿਧਾਇਕ ਦੇ ਕੁਝ ਸਮਝਣ ਤੋਂ ਪਹਿਲਾਂ ਹੀ ਹੰਗਾਮਾ ਹੋ ਗਿਆ। ਪਾਰਟੀ ਵਰਕਰਾਂ ਨੇ ਕਿਸਾਨ ਨੂੰ ਹੇਠਾਂ ਉਤਾਰਿਆ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਜ਼ਾਹਿਰ ਹੈ ਕਿ ਹੁਣ ਇਸ ਮਾਮਲੇ ਵਿੱਚ ਸਿਆਸੀ ਰੰਗ ਪਾਇਆ ਜਾਣਾ ਸੀ। ਸਮਾਜਵਾਦੀ ਪਾਰਟੀ ਦੇ ਮੀਡੀਆ ਸੈੱਲ ਨੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਫਿਰ ਦੇਖਦੇ ਹੀ ਦੇਖਦੇ ਇਹ ਘਟਨਾ ਵਾਇਰਲ ਹੋ ਗਈ।
ਵੀਡੀਓ ਸ਼ੇਅਰ ਕਰਦੇ ਹੋਏ ਸਪਾ ਨੇ ਲਿਖਿਆ, ‘ਕਿਸਾਨ ਦਾ ਇਹ ਥੱਪੜ ਭਾਜਪਾ ਵਿਧਾਇਕ ਦੇ ਮੂੰਹ ‘ਤੇ ਥੱਪੜ ਨਹੀਂ ਹੈ, ਸਗੋਂ ਯੂਪੀ ਦੀ ਭਾਜਪਾ ਸ਼ਾਸਿਤ ਆਦਿਤਿਆਨਾਥ ਸਰਕਾਰ ਦੀਆਂ ਨੀਤੀਆਂ, ਕੁਸ਼ਾਸਨ ਅਤੇ ਤਾਨਾਸ਼ਾਹੀ ਦੇ ਮੂੰਹ ‘ਤੇ ਥੱਪੜ ਹੈ।’