ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿਚ ਬਾਜ਼ੀ ਮਾਰਦੇ ਹੋਏ ਇੱਕ ਵਾਰ ਫਿਰ ਤੋਂ ਭਾਜਪਾ ਨੇ ਮੇਅਰ ਦੇ ਅਹੁਦੇ ਉਤੇ ਆਪਣਾ ਕਬਜ਼ਾ ਕਰ ਲਿਆ ਹੈ। ਸਰਬਜੀਤ ਕੌਰ ਨਵੀਂ ਮੇਅਰ ਚੁਣੀ ਗਈ ਹੈ। ਇਸ ਤੋਂ ਤੁਰੰਤ ਬਾਅਦ ਆਮ ਆਦਮੀ ਪਾਰਟੀ ਦੇ ਸਹਿ ਇੰਚਾਰਜ ਰਾਘਵ ਚੱਢਾ ਦਾ ਬਿਆਨ ਸਾਹਮਣੇ ਆਇਆ ਹੈ।
ਰਾਘਵ ਚੱਢਾ ਨੇ ਕਿਹਾ ਕਿ ਭਾਜਪਾ ਤੇ ਕਾਂਗਰਸ ਨੇ ਗੁਪਤ ਗਠਜੋੜ ਕਰਕੇ ਮੇਅਰ ਦੀ ਚੋਣ ਨੂੰ ਲੜਿਆ ਹੈ। ‘ਆਪ’ ਨੇ ਵਿਰੋਧ ਕਰਦੇ ਹੋਏ ਹੰਗਾਮਾ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇਸ ਚੋਣ ਵਿਚ ਭਾਜਪਾ ਦਾ ਸਮਰਥਨ ਕੀਤਾ ਹੈ।ਇਸ ਪੂਰੇ ਪ੍ਰਕਿਰਿਆ ਵਿਚ ਫ੍ਰੀ ਐਂਡ ਫੇਅਰ ਇਲੈਕਸ਼ਨ ਦੀਆਂ ਧੱਜੀਆਂ ਉਡਾਈਆਂ ਗਈਆਂ। ਭਾਜਪਾ ਦੇ ਫਟੇ ਹੋਏ ਵੋਟ ਨੂੰ ਮੰਨ ਲਿਆ ਗਿਆ ਤੇ ਆਮ ਆਦਮੀ ਪਾਰਟੀ ਦੇ ਵੈਲਿਡ ਵੋਟ ਨੂੰ ਵੀ ਮਨਜ਼ੂਰ ਨਹੀਂ ਕੀਤਾ ਗਿਆ।
ਭਾਜਪਾ ਤੇ ਆਪ ਕੋਲ 14-14 ਕੌਂਲਰ ਸਨ। ਸਾਂਸਦ ਕਿਰਨ ਖੇਰ ਦੇ ਵੋਟ ਤੋਂ ਅਤੇ ਹਰਪ੍ਰੀਤ ਕੌਰ ਬਬਲਾ ਦ ਭਾਜਪਾ ਵਿਚ ਜਾਣ ਨਾਲ ਭਾਜਪਾ ਕੋਲ 14 ਕੌਂਸਲਰ ਹੋਏਸਨ। ਕਾਂਗਰਸ ਤੇ ਅਕਾਲੀ ਦਲ ਨੇ ਨਗਰ ਨਿਗਮ ਚੋਣਾਂ ਵਿਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਨਗਰ ਨਿਗਮ ਚੋਣਾਂ ਵਿਚ ਆਮ ਆਦਮੀ ਪਾਰਟੀ ਪਹਿਲੀ ਵਾਰ ਉੁਤਰੀ ਸੀ ਤੇ ਵੱਡੀ ਪਾਰਟੀ ਬਣ ਕੇ ਉਭਰੀ ਸੀ।ਆਪ ਨੇ 14, ਭਾਜਪਾ ਨੇ 12, ਕਾਂਗਰਸ ਨੇ 8 ਤੇ 1 ਸੀਟ ਅਕਾਲੀ ਦਲ ਨੇ ਜਿੱਤੀ ਸੀ।ਕਾਂਗਰਸ ਪ੍ਰਧਾਨ ਨਾਲ ਵਿਵਾਦ ਦੇ ਚੱਲਦੇ ਪਾਰਟੀ ਦੇ ਦੇਵੇਂਦਰ ਸਿੰਘ ਬਬਲਾ ਨੂੰ ਬਾਹਰ ਦਾ ਰਸਤਾ ਦਿਖਾਇਆ ਤਾਂ ਉਹ ਆਪਣੀ ਪਤਨੀ ਹਰਪ੍ਰੀਤ ਕੌਰ ਬਬਲਾ ਨਾਲ ਭਾਜਪਾ ਵਿਚ ਸ਼ਾਮਲ ਹੋ ਗਏ। ਇਸ ਨਾਲ ਕਾਂਗਰਸ ਦੇ ਸਿਰਫ 7 ਕੌਂਸਲਰ ਰਹਿ ਗਏ ਅਤੇ ਭਾਜਪਾ ਦੇ ਕੌਂਸਲਰ 13 ਹੋ ਗਏ ਸਨ ਪਰ ਚੋਣ ਜਿੱਤਣ ਦੇ ਬਾਵਜੂਦ ‘ਆਪ’ ਮੇਅਰ ਚੋਣਾਂ ਵਿਚ ਹਾਰ ਤੋਂ ਬੌਖਲਾਈ ਹੋਈ ਹੈ।