ਸੱਤਾ ਵਿੱਚ ਪਰਤਣ ਤੋਂ ਬਾਅਦ ਤਾਲਿਬਾਨ ਅਫਗਾਸਿਤਾਨ ਵਿੱਚ ਖਾਸ ਕਰਕੇ ਔਰਤਾਂ ਤੇ ਕੁੜੀਆਂ ਦੀ ਆਜ਼ਾਦੀ ‘ਤੇ ਲਗਾਤਾਰ ਪਾਬੰਦੀਆਂ ਲਾ ਰਿਹਾ ਹੈ। ਹੁਣ ਤਾਲਿਬਾਨ ਦੀ ਧਾਰਮਿਕ ਪੁਲਿਸ ਨੇ ਰਾਜਧਾਨੀ ਕਾਬੁਲ ਦੇ ਆਲੇ-ਦੁਆਲੇ ਪੋਸਟਰ ਲਗਾ ਕੇ ਅਫਗਾਨ ਦੀਆਂ ਔਰਤਾਂ ਨੂੰ ਪਰਦੇ ਵਿੱਚ ਰਹਿਣ ਦੇ ਹੁਕਮ ਦੇ ਦਿੱਤੇ ਹਨ। ਪੋਸਟਰ ਵਿੱਚ ਬੁਰਕੇ ਨਾਲ ਚਿਹਰਾ ਢਕੇ ਹੋਏ ਔਰਤ ਦੀ ਤਸਵੀਰ ਲੱਗੀ ਹੋਈ ਹੈ। ਪਰਦੇ ਵਿੱਚ ਰਹਿਣ ਦੀ ਰਵਾਇਤ ਦਾ ਹਵਾਲਾ ਦਿੰਦੇ ਹੋਏ ਪੋਸਟਰ ਵਿੱਚ ਲਿਖਿਆ ਗਿਆ ਹੈ ਕਿ “ਸ਼ਰੀਆ ਕਾਨੂੰਨ ਮੁਤਾਬਕ ਮੁਸਲਿਮ ਔਰਤਾਂ ਨੂੰ ਹਿਜਾਬ ਪਹਿਨਣਾ ਚਾਹੀਦਾ ਹੈ।”
ਇਸਲਾਮੀ ਕਾਨੂੰਨ ਦੀ ਤਾਲਿਬਾਨ ਦੀ ਸਖਤ ਵਿਆਖਿਆ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਮੰਤਰਾਲੇ ਦੇ ਬੁਲਾਰੇ ਨੇ ਸ਼ੁੱਕਰਵਾਰ ਨੂੰ ਇਨ੍ਹਾਂ ਹੁਕਮਾਂ ਦੀ ਪੁਸ਼ਟੀ ਕੀਤੀ। ਮੰਤਰਾਲੇ ਦੇ ਅਧਿਕਾਰੀ ਸਾਦੇਕ ਆਕਿਫ਼ ਮੁਹਾਜਿਰ ਨੇ ਕਿਹਾ, ਕਿ ਜੇ ਕੋਈ ਇਸਦੀ ਪਾਲਣਾ ਨਹੀਂ ਕਰਦਾ ਹੈ, ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਉਸਨੂੰ ਸਜ਼ਾ ਦਿੱਤੀ ਜਾਵੇਗੀ ਜਾਂ ਕੁੱਟਿਆ ਜਾਵੇਗਾ, ਇਹ ਮੁਸਲਿਮ ਔਰਤਾਂ ਨੂੰ ਸ਼ਰੀਆ ਕਾਨੂੰਨ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕਰਨ ਵਾਸਤੇ ਲਾਏ ਗਏ ਹਨ।
ਕਾਬੁਲ ਵਿੱਚ ਔਰਤਾਂ ਪਹਿਲਾਂ ਹੀ ਸਕਾਰਫ ਨਾਲ ਸਿਰ ਨੂੰ ਢੱਕਦੀਆਂ ਹਨ, ਹਾਲਾਂਕਿ ਕੁਝ ਮਾਮੂਲੀ ਪੱਛਮੀ ਕੱਪੜੇ ਪਹਿਨਦੀਆਂ ਹਨ। ਰਾਜਧਾਨੀ ਦੇ ਬਾਹਰ 1990 ਦੇ ਦਹਾਕੇ ਵਿੱਚ ਤਾਲਿਬਾਨ ਦੇ ਪਹਿਲੇ ਸ਼ਾਸਨ ਦੌਰਾਨ ਬੁਰਕਾ ਔਰਤਾਂ ਲਈ ਲਾਜ਼ਮੀ ਕਰ ਦਿੱਤਾ ਗਿਆ ਸੀ, ਜੋ ਉਸੇ ਤਰ੍ਹਾਂ ਰਿਹਾ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਅਤੇ ਔਰਤਾਂ ਦੇ ਅਧਿਕਾਰਾਂ ਦੀ ਵਕੀਲ ਨੇ ਇੱਕ ਨਿਊਜ਼ ਏਜੰਸੀ ਨੂੰ ਦੱਸਿਆ, ਉਹ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਦੇ ਮਕਸਦ ਨਾਲ ਇਹ ਸਭ ਕਰਨ ਦੀ ਕੋਸ਼ਿਸ਼ ਰਹੇ ਹਨ।
ਤਾਲਿਬਾਨ ਵੱਲੋਂ ਔਰਤਾਂ ਨੂੰ ਵੱਡੇ ਪੱਧਰ ‘ਤੇ ਸਰਕਾਰੀ ਨੌਕਰੀ ਤੋਂ ਬਾਹਰ ਰੱਖਿਆ ਗਿਆ ਹੈ ਅਤੇ ਕਈ ਸੂਬਿਆਂ ਵਿੱਚ ਲੜਕੀਆਂ ਲਈ ਸੈਕੰਡਰੀ ਸਕੂਲ ਬੰਦ ਕਰ ਦਿੱਤੇ ਗਏ ਹਨ। ਉਨ੍ਹਾਂ ਦੇ ਲੰਮੇ ਸਫ਼ਰ ‘ਤੇ ਇਕੱਲੇ ਸਫ਼ਰ ਕਰਨ ‘ਤੇ ਵੀ ਪਾਬੰਦੀ ਲਗਾਈ ਗਈ ਹੈ। ਕਿਸੇ ਵੀ ਦੇਸ਼ ਨੇ ਅਜੇ ਤੱਕ ਤਾਲਿਬਾਨ ਸਰਕਾਰ ਨੂੰ ਰਸਮੀ ਤੌਰ ‘ਤੇ ਮਾਨਤਾ ਨਹੀਂ ਦਿੱਤੀ ਹੈ।