ਮਜੀਠੀਆ ਖਿਲਾਫ ਡਰੱਗਸ ਮਾਮਲੇ ‘ਚ ਐੱਫ. ਆਈ. ਆਰ. ਦਰਜ ਕਰਨ ਵਾਲੇ ਆਈ. ਓ. ਦੇ ਬੇਟੇ ਨੂੰ ਕਾਰਜਕਾਰੀ ਡੀਜੀਪੀ ਅਹੁਦੇ ‘ਤੇ ਰਹਿਣ ਦੌਰਾਨ IPS ਸਿਧਾਰਥ ਚਟੋਪਾਧਇਆਏ ਨੇ ਡੀਜੀਪੀ ਅਹੁਦੇ ਦੀ ਸਪੈਸ਼ਲ ਪਾਵਰ ਦਾ ਇਸਤੇਮਾਲ ਕਰਦੇ ਹੋਏ ਪ੍ਰਮੋਸ਼ਨ ਦਿੱਤਾ।
ਅਕਾਲੀ ਦਲ ਦਾ ਮਜੀਠੀਆ ‘ਤੇ ਫਰਜ਼ੀ ਕਾਰਵਾਈ ਕਰਨ ਦੇ ਏਵਜ਼ ਵਿਚ ਕੇਸ ਦੇ ਆਈ. ਓ. ਨੂੰ ਪੰਜਾਬ ਸਰਕਾਰ ਵੱਲੋਂ ਗਿਫਟ ਦਿਤੇ ਜਾਣ ਦਾ ਦੋਸ਼ ਹੈ।
ਪੰਜਾਬ ਪੁਲਿਸ ਦੀ ਚਿੱਠੀ ਕਰਕੇ ਅਕਾਲੀ ਦਲ ਦਾ ਕਹਿਣਾ ਹੈ ਕਿ ਬਿਕਰਮ ਸਿੰਘ ਮਜੀਠੀਆ ਖਿਲਾਫ ਡਰੱਗਜ਼ ਮਾਮਲੇ ਵਿਚ ਕੇਸ ਦਰਜ ਕਰਨ ਵਾਲੇ ਪੰਜਾਬ ਪੁਲਿਸ ਦੇ ਏ. ਆਈ. ਜੀ. ਬਲਰਾਜ ਸਿੰਘ ਦੇ ਬੇਟੇ ਪ੍ਰਿੰਸਪ੍ਰੀਤ ਸਿੰਘ ਨੂੰ ਐੱਸ. ਆਈ. ਤੋਂ ਪ੍ਰਮੋਟ ਕਰਕੇ ਇੰਸਪੈਕਟਰ ਬਣਾਇਆ ਗਿਆ ਹੈ ਤੇ ਮਜੀਠੀਆ ਖਿਲਾਫ ਕਾਰਵਾਈ ਕਰਨ ਦੇ ਬਦਲੇ ਕੇਸ ਦੇ ਆਈ. ਓ. ਨੂੰ ਇਹ ਗਿਫਟ ਦਿੱਤਾ ਗਿਆ ਹੈ।
ਪੰਜਾਬ ਪੁਲਿਸ ਦੇ ਕਾਰਜਕਾਰੀ ਡੀ. ਜੀ. ਪੀ. ਸਿਧਾਰਥ ਚਟੋਪਾਧਿਆਏ ਵੱਲੋਂ ਹੁਕਮ ਜਾਰੀ ਕਰਨ ਅਤੇ ਪੰਜਾਬ ਸਰਕਾਰ ਵੱਲੋਂ ਆਊਟ ਆਫ ਟਰਨ ਸਪੈਸ਼ਲ ਪ੍ਰਮੋਸ਼ਨ ਦੇ ਹੁਕਮ ਜਾਰੀ ਕੀਤੇ ਜਾਣ ਦਾ ਦੋਸ਼ ਲਗਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: