ਮੈਡੀਕਲ ਦੇ ਸਟੂਡੈਂਟਸ ਲਈ ਚੰਗੀ ਖਬਰ ਹੈ, NEET-PG ਕਾਉਂਸਲਿੰਗ ਦੀ ਪ੍ਰਕਿਰਿਆ ਇਸ ਮਹੀਨੇ 12 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਐਤਵਾਰ ਨੂੰ ਇਹ ਐਲਾਨ ਕੀਤਾ ਹੈ। ਮੰਤਰੀ ਦਾ ਇਹ ਬਿਆਨ ਸੁਪਰੀਮ ਕੋਰਟ ਵੱਲੋਂ ਰੁਕੀ ਹੋਈ ਕਾਊਂਸਲਿੰਗ ਪ੍ਰਕਿਰਿਆ ਨੂੰ ਸ਼ੁਰੂ ਕਰਨ ਦਾ ਰਾਹ ਪੱਧਰਾ ਕਰਨ ਦੇ ਦੋ ਦਿਨ ਬਾਅਦ ਆਇਆ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਮੌਜੂਦਾ 27 ਫ਼ੀਸਦੀ ਓਬੀਸੀ (ਹੋਰ ਪੱਛੜੀਆਂ ਸ਼੍ਰੇਣੀਆਂ) ਅਤੇ 10 ਫ਼ੀਸਦੀ ਈਡਬਲਿਊਐਸ (ਆਰਥਿਕ ਤੌਰ ’ਤੇ ਕਮਜ਼ੋਰ ਵਰਗ) ਦੇ ਅਖਿਲ ਭਾਰਤੀ ਕੋਟਾ ਸੀਟਾਂ ਦੇ ਰਾਖਵਾਂਕਰਨ ਨੂੰ ਬਰਕਰਾਰ ਰੱਖਿਆ ਜਾਵੇਗਾ।
ਮੰਤਰੀ ਮਨਸੁਖ ਮੰਡਾਵੀਆ ਨੇ ਟਵੀਟ ਕਰਕੇ ਸਾਰੇ ਉਮੀਦਵਾਰਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਇਸ ਨਾਲ ਕੋਵਿਡ-19 ਵਿਰੁੱਧ ਲੜਾਈ ਵਿਚ ਦੇਸ਼ ਨੂੰ ਹੋਰ ਤਾਕਤ ਮਿਲੇਗੀ। ਉਨ੍ਹਾਂ ਨੇ ਟਵੀਟ ਵਿੱਚ ਲਿਖਿਆ ਕਿ ਸਿਹਤ ਮੰਤਰਾਲੇ ਵੱਲੋਂ ਰੈਜ਼ੀਡੈਂਟ ਡਾਕਟਰਾਂ ਨੂੰ ਭਰੋਸਾ ਦਿਵਾਉਣ ਪਿੱਛੋਂ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ 12 ਜਨਵਰੀ, 2022 ਤੋਂ MCC ਰਾਹੀਂ NEET-PG ਕਾਉਂਸਲਿੰਗ ਸ਼ੁਰੂ ਕੀਤੀ ਜਾ ਰਹੀ ਹੈ।
NEET PG ਕਾਉਂਸਲਿੰਗ ਸ਼ਡਿਊਲ ਮੈਡੀਕਲ ਕੌਂਸਲ (MCC) ਦੀ ਅਧਿਕਾਰਤ ਵੈੱਬਸਾਈਟ mcc.nic.in ‘ਤੇ ਉਪਲਬਧ ਹੋਵੇਗਾ। ਘੱਟੋ-ਘੱਟ 6,102 ਮੈਡੀਕਲ ਕਾਲਜਾਂ ਅਤੇ 649 ਹਸਪਤਾਲਾਂ ਦੇ NEET PG ਕਾਉਂਸਲਿੰਗ 2021 ਵਿੱਚ ਹਿੱਸਾ ਲੈਣ ਦੀ ਉਮੀਦ ਹੈ। ਅੱਜ ਤੱਕ, ਮੈਡੀਕਲ ਕਾਲਜਾਂ ਵਿੱਚ ਐਮਡੀ ਦੀਆਂ ਲਗਭਗ 9,953 ਸੀਟਾਂ, ਮਾਸਟਰ ਆਫ਼ ਸਰਜਰੀ (ਐਮਐਸ) ਵਿੱਚ 10,821 ਸੀਟਾਂ, ਪੀਜੀ ਡਿਪਲੋਮਾ ਵਿੱਚ 1,979 ਸੀਟਾਂ ਅਤੇ 1,338 ਡੀਐਨਬੀ ਸੀਈਟੀ ਦੀਆਂ ਸੀਟਾਂ ਖਾਲੀ ਪਈਆਂ ਹਨ ਜਿਨ੍ਹਾਂ ਨੂੰ NEET ਪੀਜੀ 2021 ਦੀ ਪ੍ਰੀਖਿਆ ਲਈ ਯੋਗਤਾ ਪੂਰੀ ਕਰਨ ਵਾਲੇ ਵਿਦਿਆਰਥੀਆਂ ਵੱਲੋਂ ਭਰਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਇਸ ਸਾਲ NEET ਕਾਉਂਸਲਿੰਗ 2021 ਚਾਰ ਗੇੜਾਂ ਵਿੱਚ ਆਨਲਾਈਨ ਮੋਡ ਵਿੱਚ ਆਯੋਜਿਤ ਕੀਤੀ ਜਾਵੇਗੀ, ਮੈਡੀਕਲ ਕਾਉਂਸਲਿੰਗ ਕਮੇਟੀ (MCC) ਨੇ ਪਹਿਲਾਂ ਇਸ ਦਾ ਐਲਾਨ ਕੀਤਾ ਸੀ। ਇਸ ਵਿੱਚ ਰਾਉਂਡ 1, ਰਾਊਂਡ 2, ਮੋਪ-ਅੱਪ ਰਾਉਂਡ ਅਤੇ ਸਟ੍ਰੇ ਵੈਕੈਂਸੀ ਰਾਉਂਡ ਸ਼ਾਮਲ ਹਨ। ਵਿਸਤ੍ਰਿਤ ਸਮਾਂ-ਸਾਰਣੀ ਛੇਤੀ ਹੀ MCC ਦੀ ਅਧਿਕਾਰਤ ਵੈੱਬਸਾਈਟ ‘ਤੇ ਦੇਖਣ ਲਈ ਉਪਲਬਧ ਹੋਵੇਗੀ।
NEET PG ਕਾਉਂਸਲਿੰਗ 2021-22 ਲਈ ਅਪਲਾਈ ਕਰਨ ਦੀ ਪ੍ਰਕਿਰਿਆ
- MCC ਦੀ ਅਧਿਕਾਰਤ ਵੈੱਬਸਾਈਟ mcc.nic.in ‘ਤੇ ਜਾਓ।
- ਹੋਮ ਪੇਜ ‘ਤੇ ਪੀਜੀ ਮੈਡੀਕਲ ਕਾਉਂਸਲਿੰਗ ਟੈਬ ‘ਤੇ ਕਲਿੱਕ ਕਰੋ।
- ਇੱਕ ਨਵਾਂ ਪੇਜ ਖੁੱਲ੍ਹੇਗਾ, ਇੱਥੇ ਰਜਿਸਟ੍ਰੇਸ਼ਨ ਲਈ ਲਿੰਕ ‘ਤੇ ਕਲਿੱਕ ਕਰੋ।
- ਹੁਣ ਲੋੜੀਂਦੇ ਵੇਰਵਿਆਂ ਨਾਲ ਰਜਿਸਟਰ ਕਰੋ।
- ਰਜਿਸਟਰਡ ਸਰਟੀਫਿਕੇਟਾਂ ਦੀ ਮਦਦ ਨਾਲ ਲੌਗਇਨ ਕਰੋ ਅਤੇ ਐਪਲੀਕੇਸ਼ਨ ਫਾਰਮ ਭਰੋ।
- ਲੋੜੀਂਦੇ ਦਸਤਾਵੇਜ਼ ਅਪਲੋਡ ਕਰੋ, ਰਜਿਸਟ੍ਰੇਸ਼ਨ ਫੀਸ ਦਾ ਭੁਗਤਾਨ ਕਰੋ ਅਤੇ ਸਬਮਿਟ ਬਟਨ ‘ਤੇ ਕਲਿੱਕ ਕਰੋ।
- ਤੁਹਾਡਾ ਫਾਰਮ ਜਮ੍ਹਾਂ ਕਰ ਦਿੱਤਾ ਜਾਵੇਗਾ, ਉਮੀਦਵਾਰ ਕੰਫਰਮੇਸ਼ਨ ਪੇਜ ਦਾ ਪ੍ਰਿੰਟਆਊਟ ਲੈ ਸਕਦੇ ਹਨ ਅਤੇ ਇਸਨੂੰ ਅੱਗੇ ਲਈ ਆਪਣੇ ਕੋਲ ਰੱਖ ਸਕਦੇ ਹਨ।