ਮੇਜ਼ਬਾਨ ਭਾਰਤ ਨੇ AFC ਮਹਿਲਾ ਏਸ਼ੀਆ ਕੱਪ ਫੁੱਟਬਾਲ ਲਈ 23 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਵਿੱਚ ਪਿਛਲੇ ਮਹੀਨੇ ਢਾਕਾ ਵਿੱਚ ਅੰਡਰ 19 ਸੈਫ ਚੈਂਪੀਅਨਸ਼ਿਪ ਵਿੱਚ ਉਪ ਜੇਤੂ ਰਹੀ ਭਾਰਤੀ ਮਹਿਲਾ ਫੁੱਟਬਾਲ ਟੀਮ ਦੇ ਚਾਰ ਮੈਂਬਰ ਵੀ ਸ਼ਾਮਿਲ ਹਨ।
ਆਲ ਇੰਡੀਆ ਫੁਟਬਾਲ ਫੈਡਰੇਸ਼ਨ ਨੇ ਕਪਤਾਨ ਦੇ ਨਾਮ ਦਾ ਐਲਾਨ ਨਹੀਂ ਕੀਤਾ ਹੈ ਪਰ ਅਨੁਭਵੀ ਆਸ਼ਲਤਾ ਦੇਵੀ ਨੂੰ ਭਾਰਤੀ ਟੀਮ ਦੀ ਕਮਾਨ ਸੌਂਪੇ ਜਾਣ ਦੀ ਸੰਭਾਵਨਾ ਹੈ। ਇਹ ਟੂਰਨਾਮੈਂਟ 20 ਜਨਵਰੀ ਤੋਂ 6 ਫਰਵਰੀ ਤੱਕ ਮਹਾਰਾਸ਼ਟਰ ਦੇ ਤਿੰਨ ਸਥਾਨਾਂ ‘ਤੇ ਹੋਵੇਗਾ। ਪਿਛਲੇ ਮਹੀਨੇ ਤੋਂ ਕੋਚੀ ਵਿੱਚ ਚੱਲ ਰਹੇ ਕੈਂਪ ਵਿੱਚ ਸ਼ਾਮਿਲ 27 ਖਿਡਾਰੀਆਂ ਵਿੱਚੋਂ ਸਿਰਫ਼ 23 ਦੀ ਚੋਣ ਹੋਈ ਹੈ।
ਭਾਰਤ 1980 ਤੋਂ ਬਾਅਦ ਪਹਿਲੀ ਵਾਰ ਉਪ ਮਹਾਂਦੀਪ ਵਿੱਚ ਸਭ ਤੋਂ ਵੱਡੇ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ। ਭਾਰਤ ਦੀ ਨਜ਼ਰ 2023 ਫੀਫਾ ਵਿਸ਼ਵ ਕੱਪ ਦੇ ਕੋਟੇ ‘ਤੇ ਵੀ ਹੈ। ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ‘ਚ ਹੋਣ ਵਾਲੇ ਵਿਸ਼ਵ ਕੱਪ ‘ਚ ਜਗ੍ਹਾ ਬਣਾਉਣ ਲਈ ਭਾਰਤ ਨੂੰ ਚੋਟੀ ਦੇ ਪੰਜ ‘ਚ ਰਹਿਣਾ ਹੋਵੇਗਾ।
ਗੋਲਕੀਪਰ: ਅਦਿਤੀ ਚੌਹਾਨ, ਐਮ ਲਿੰਥੋਇੰਗੰਬੀ ਦੇਵੀ, ਸੌਮਿਆ ਨਾਰਾਇਣਸਾਮੀ
ਡਿਫੈਂਡਰ: ਡਾਲਿਮਾ ਛਿੱਬਰ, ਸਵੀਟੀ ਦੇਵੀ, ਰਿਤੂ ਰਾਣੀ, ਐਲ ਅਸ਼ਲਤਾ ਦੇਵੀ, ਮਨੀਸ਼ਾ ਪੰਗਨੀਆ, ਹੇਮਾਮ ਸ਼ਿਲਕੀ ਦੇਵੀ, ਸੰਜੂ ਯਾਦਵ
ਮਿਡਫੀਲਡਰ: ਯੁਮਨਮ ਕਮਲਾ ਦੇਵੀ, ਅੰਜੂ ਤਮਾਂਗ, ਕਾਰਤਿਕਾ ਏ, ਐਨ ਰਤਨਬਾਲਾ ਦੇਵੀ, ਨੌਰੇਮ ਪ੍ਰਿਅੰਕਾ ਦੇਵੀ, ਇੰਦੂਮਤੀ ਕਾਰਥੀਰੇਸਨ
ਫਾਰਵਰਡ: ਮਨੀਸ਼ਾ ਕਲਿਆਣ, ਗ੍ਰੇਸ ਡਾਂਗਮੇਈ, ਪਿਆਰੀ ਸ਼ਾਸ਼ਾ, ਰੇਣੂ, ਸੁਮਤੀ ਕੁਮਾਰੀ, ਸੰਧਿਆ ਰੰਗਨਾਥਨ, ਐਮ ਬਾਲਾਮੁਰੂਗਨ
ਮੁੱਖ ਕੋਚ: ਥਾਮਸ ਡੇਨਰਬੀ।
ਵੀਡੀਓ ਲਈ ਕਲਿੱਕ ਕਰੋ -: