ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਦੇਰ ਪਹਿਲਾਂ ਅਭਿਨੇਤਾ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਕਾਂਗਰਸ ਵਿਚ ਸ਼ਾਮਲ ਹੋ ਗਈ ਹੈ। ਅਜਿਹੇ ਵਿਚ ਭਾਜਪਾ ਸੋਨੂੰ ਸੂਦ ਉਤੇ ਨਿਸ਼ਾਨਾ ਸਾਧ ਸਕਦੀ ਹੈ। ਹਾਲਾਂਕਿ ਸੋਨੂੰ ਸੂਦ ਨੇ ਕਿਹਾ ਕਿ ਅਜਿਹਾ ਨਹੀਂ ਹੋਵੇਗਾ ਤੇ ਅਜਿਹਾ ਹੋਣਾ ਵੀ ਨਹੀਂ ਚਾਹੀਦਾ।
ਸੋਨੂੰ ਨੇ ਸਪੱਸ਼ਟ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਅਜਿਹਾ ਹੈ। ਮੇਰਾ ਕੰਮ ਐਕਟਿੰਗ ਹੈ ਤੇ ਮੈਂ ਐਕਟਿੰਗ ਕਰਦਾ ਰਹਾਂਗਾ। ਮੇਰਾ ਸਿਆਸਤ ਨਾਲ ਕੋਈ ਲੈਣਾ-ਦੇਣ ਨਹੀਂ ਹੈ। ਫਿਲਹਾਲ ਐਕਟਿੰਗ ਤੇ ਲੋਕਾਂ ਦੀ ਸੇਵਾ ਹੀ ਮੇਰਾ ਟਾਰਗੈਟ ਹੈ। ਮੈਂ ਚਾਹੁੰਦਾ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਮਦਦ ਕਰਾਂ। ਮੇਰਾ ਮਿਸ਼ਨ ਪੰਜਾਬ ਤੱਕ ਸੀਮਤ ਨਹੀਂ ਹੈ। ਮੇਰਾ ਮਿਸ਼ਨ ਪੂਰੇ ਦੇਸ਼ ਤੱਕ ਹੈ।
ਮੋਗਾ ਤੋਂ ਮਾਲਵਿਕਾ ਵਿਧਾਨ ਸਭਾ ਸੀਟ ਲਈ ਉਮੀਦਵਾਰ ਹੋ ਸਕਦੀ ਹੈ। ਸੋਨੂੰ ਸੂਦ ਨੇ ਕਿਹਾ ਕਿ ਰਾਜਨੀਤੀ ਵਿਚ ਆਉਣ ਦਾ, ਲੋਕਾਂ ਦੀ ਸੇਵਾ ਕਰਨ ਤੇ ਸਿਸਟਮ ਵਿਚ ਆਉਣ ਦੇ ਇਹ ਸਾਰੇ ਫੈਸਲੇ ਮਾਲਵਿਕਾ ਦੇ ਖੁਦ ਦੇ ਹਨ। ਮੈਂ ਬਤੌਰ ਭਰਾ ਉਸ ਨਾਲ ਹਮੇਸ਼ਾ ਖੜ੍ਹਾ ਰਹਾਂਗਾ। ਹਮੇਸ਼ਾ ਗਾਈਡ ਕਰਦਾ ਰਹਾਂਗਾ ਪਰ ਮੈਂ ਪਾਲੀਟੀਕਲ ਡਿਸਟ੍ਰੈਕਸ਼ਨ ਤੋਂ ਦੂਰ ਰਹਾਂਗਾ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਇਹ ਸੋਚਣਾ ਚਾਹੀਦਾ ਹੈ ਕਿ ਮੇਰੇ ਉਤੇ ਨਿਸ਼ਾਨਾ ਸਾਧਿਆ ਜਾਵੇਗਾ। ਮੈਂ ਭਾਜਪਾ ਦੇ ਕੰਮ ਦੀ ਤਾਰੀਫ ਕਰਦਾ ਹਾਂ ਜਿਨ੍ਹਾਂ ਸੂਬਿਆਂ ਵਿਚ ਉਨ੍ਹਾਂਦੀਆਂ ਸਰਕਾਰਾਂ ਹਨ ਉਹ ਕਮਾਲ ਦਾ ਕੰਮ ਕਰ ਰਹੀਆਂ ਹਨ ਤੇ ਅੱਗੇ ਵੀ ਕਰਦੀਆਂ ਰਹਿਣਗੀਆਂ। ਮਕਸਦ ਤਾਂ ਹਿੰਦੋਸਤਾਨ ਨੂੰ ਬਣਾਉਣਾ ਹੈ। ਸਰਕਾਰਾਂ ਨਾਲ ਫਰਕ ਨਹੀਂ ਪੈਂਦਾ। ਮੇਰੇ ਭਾਜਪਾ ਦੇ ਬਹੁਤ ਸਾਰੇ ਦੋਸਤ ਹਨ। ਮੈਂ ਹਮੇਸ਼ਾ ਉਨ੍ਹਾਂ ਨੂੰ ਕਹਿੰਦਾ ਹਾਂ ਕਿ ਦੇਸ਼ ਨੂੰ ਹੋਰ ਮਜ਼ਬੂਤ ਬਣਾਉਣ ਲਈ ਬੇਹਤਰ ਕੰਮ ਕਰਦੇ ਰਹੋ।