1966 ਵਿੱਚ ਹਰਿਆਣਾ ਤੋਂ ਵੱਖ ਹੋਣ ਪਿੱਛੋਂ ਪੰਜਾਬ ਵਿੱਚ 18 ਮੱਖ ਮੰਤਰੀ ਬਣੇ। ਇਨ੍ਹਾਂ ਵਿੱਚੋਂ 15 ਮਾਲਵਾ ਦੇ ਰਹੇ, ਫਿਰ ਵੀ ਵਿਕਾਸ ਵਿੱਚ ਦੋਆਬਾ ਤੇ ਮਾਝਾ ਤੋਂ ਇਹ ਇਲਾਕਾ ਕਾਫੀ ਪੱਛਲ਼ਿਆ ਹੈ. ਮਤਲਬ ਖੇਤਰਫਲ ਤੇ ਵਿਧਾਨ ਸਭਾ ਸੀਟ ਦੇ ਲਿਹਾਜ਼ ਨਾਲ ਪੰਜਾਬ ਦਾ ਸਭ ਤੋਂ ਅਹਿਮ ਖੇਤਰ ਨੇਤਾਵਾਂ ਦੇ ਅਣਗੌਲੇਪਨ ਦਾ ਸ਼ਿਕਾਰ ਹੀ ਰਿਹਾ।
ਦੋਆਬਾ ਤੇ ਮਾਝਾ ਵਿੱਚ ਜਿੰਨਾ ਵਿਕਾਸ ਹੋਇਆ, ਓਨਾ ਮਾਲਵਾ ਵਿੱਚ ਨਹੀਂ ਹੋਇਆ। ਕਿਸੇ ਖੇਤਰ ਦੇ ਵਿਕਾਸ ਵਿੱਚ ਸਾਖਰਤਾ ਦਰ ਤੇ ਮਹਿਲਾ-ਪੁਰਸ਼ ਦੇ ਅਨੁਪਾਤ ਨੂੰ ਮੁੱਖ ਬਿੰਦੂ ਮੰਨਿਆ ਜਾਂਦਾ ਹੈ। ਇਨ੍ਹਾਂ ਦੋਵੇਂ ਬਿੰਦੂਆਂ ‘ਤੇ ਵੀ ਮਾਲਵਾ ਕਾਫੀ ਪਛੜਿਆ ਹੋਇਆ ਹੈ। ਮਾਲਵਾ ਦੀ ਸਾਖਰਤਾ ਦਰ 72.3 ਫੀਸਦੀ ਹੈ, ਜਦਕਿ ਦੋਆਬਾ ਦੀ 81.48 ਫਿੀਸਦੀ ਤੇ ਮਾਝਾ ਦੀ 75.9 ਫੀਸਦੀ ਹੈ ਯਾਨੀ ਮਾਲਵਾ ਇਲਾਕੇ ਦੇ ਰਹਿਣ ਵਾਲੇ ਲੋਕ ਦੋਆਬਾ ਤੇ ਮਾਝਾ ਦੇ ਮੁਕਾਬਲੇ ਘੱਟ ਪੜ੍ਹੇ-ਲਿਖੇ ਹਨ।
ਇਸ ਵਾਰ ਵੀ ਮੁੱਖ ਮੰਤਰੀ ਮਾਲਵਾ ਤੋਂ ਹੀ ਬਣਨ ਦੇ ਆਸਾਰ ਹਨ। ਸੀ.ਐੱਮ. ਅਹੁਦੇ ਦੀ ਰੇਸ ਵਿੱਚ ਚੱਲ ਰਹੇ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ, ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ, ਆਮ ਆਦਮੀ ਪਾਰਟੀ ਦਾ ਸੰਭਾਵਿਤ ਚਿਹਰਾ ਭਗਵੰਤ ਮਾਨ ਤੇ ਕਿਸਾਨ ਅੰਦੋਲਨ ਤੋਂ ਬਾਅਦ ਚੋਣਾਂ ਵਿੱਚ ਉਤਰ ਚੁੱਕੀ ਸੰਯੁਕਤ ਸਮਾਜ ਮੋਰਚਾ ਪਾਰਟੀ ਦੇ ਪ੍ਰਮੁੱਖ ਕਿਸਾਨ ਨੇਤਾ ਤੇ ਸੀ.ਐੱਮ. ਫੇਸ ਬਲਬੀਰ ਸਿੰਘ ਰਾਜੇਵਾਲ ਵੀ ਮਾਲਵਾ ਖੇਤਰ ਤੋਂ ਹੀ ਆਉਂਦੇ ਹਨ।
ਦੱਸ ਦੇਈਏ ਕਿ 1966 ਤੋਂ ਬਾਅਦ ਲਗਭਗ 18 ਵਿੱਚੋਂ 15 ਮੁੱਖ ਮੰਤਰੀ ਮਾਲਵੇ ਤੋਂ ਸਨ। ਗੁਰਨਾਮ ਸਿੰਘ ਨੇ ਕਿਲ੍ਹਾ ਰਾਏਪੁਰ, ਲਕਸ਼ਮਣ ਸਿੰਘ ਗਿੱਲ ਨੇ ਧਰਮਕੋਟ, ਪਰਕਾਸ਼ ਸਿੰਘ ਬਾਦਲ ਨੇ ਗਿੱਦੜਬਾਹਾ, ਗਿਆਨੀ ਜ਼ੈਲ੍ਹ ਸਿੰਘ ਨੇ ਸ੍ਰੀ ਆਨੰਦੁਪਰ ਸਾਹਿਬ, ਸੁਰਜੀਤ ਸਿੰਘ ਬਰਨਾਲਾ ਨੇ ਬਰਨਾਲਾ ਤੋਂ, ਹਰਚਰਨ ਸਿੰਘ ਬਰਾੜ ਨੇ ਸ੍ਰੀ ਮੁਕਤਸਰ ਸਾਹਿਬ, ਰਜਿੰਦਰ ਕੌਰ ਭੱਠਲ ਨੇ ਲਹਿਰਾ ਤੋਂ ਮੁੱਖ ਮੰਤਰੀ ਅਹੁਦੇ ਲਈ ਚੋਣ ਲੜੀ ਤੇ ਪੰਜਾਬ ‘ਤੇ ਰਾਜ ਕੀਤਾ।
ਵੀਡੀਓ ਲਈ ਕਲਿੱਕ ਕਰੋ -:
Maggi Pancake | Easy Breakfast Recipe | Quick And Easy Recipe |
ਪਰਕਾਸ਼ ਸਿੰਘ ਬਾਦਲ ਨੇ ਲੰਬੀ ਤੋਂ ਤਿੰਨ ਵਾਰ ਮੁੱਖ ਮੰਤਰੀ ਲਈ ਚੋਣ ਲੜੀ ਤੇ ਜਿੱਤੇ। ਇਹ ਇਲਾਕਾ ਵੀ ਮਾਲਵੇ ਵਿੱਚ ਹੀ ਪੈਂਦਾ ਹੈ। ਕੈਪਟਨ ਅਮਰਿੰਦਰ ਸਿੰਘ ਵੀ ਪਟਿਆਲਾ (ਮਾਲਵਾ) ਤੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਹਲਕਾ ਚਮਕੌਰ ਸਾਹਿਬ ਵੀ ਮਾਲਵਾ ਹੀ ਹੈ।
ਇਸ ਵਿਚਾਲੇ ਸਿਰਫ ਤਿੰਨ ਮੁੱਖ ਮੰਤਰੀ ਮਾਲਵੇ ਦੇ ਨਹੀਂ ਸਨ, ਜਿਨ੍ਹਾਂ ਵਿੱਚ ਗੁਰਮੁਖ ਸਿੰਘ ਮੁਸਾਫਰ ਅੰਮ੍ਰਿਤਸਰ (ਮਾਝਾ), ਦਰਬਾਰਾ ਸਿੰਘ ਨਕੋਦਰ (ਦੋਆਬਾ) ਤੇ ਬੇਅੰਤ ਸਿੰਘ ਜਲੰਧਰ ਕੈਂਟ (ਦੋਆਬਾ) ਤੋਂ ਸਨ। 1966 ਤੋਂ ਬਾਅਦ ਤੋਂ ਪੰਜਾਬ ਵਿੱਚ 6 ਵਾਰ ਰਾਸ਼ਟਰਪਤੀ ਸ਼ਾਸਨ ਲੱਗ ਚੁੱਕਾ ਹੈ।