ਵੋਟਰਾਂ ਖਾਸ ਕਰਕੇ ਨੌਜਵਾਨਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਵੀਪ ਪ੍ਰੋਗਰਾਮ ਤਹਿਤ ਗ੍ਰਾਫਿਟੀਜ਼ ਦੇ ਰੂਪ ਵਿਚ ਇੱਕ ਹੋਰ ਪਹਿਲਕਦਮੀ ਕੀਤੀ ਗਈ ਹੈ। ਚੋਣ ਕਮਿਸ਼ਨ ਵੱਲੋਂ ਐਲਾਨ ਮੁਤਾਬਕ 20 ਫਰਵਰੀ 2022 ਨੂੰ ਵੋਟ ਦੇਣ ਦੇ ਸੰਦੇਸ਼ ਬੀ. ਐੱਮ. ਸੀ. ਫਲਾਈਓਵਰ ਦੇ ਹੇਠਾਂ ਖੰਬਿਆਂ ਉਤੇ ਚਿੱਤਰਕਾਰੀ ਦੁਆਰਾ ਦਿਖਾਏ ਗਏ ਹਨ।
DC ਘਣਸ਼ਿਆਮ ਥੋਰੀ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਸ਼ਹਿਰੀ ਖੇਤਰਾਂ ਵਿਚ 30 ਅਜਿਹੀਆਂ ਥਾਵਾਂ ਦੀ ਚੋਣ ਕੀਤੀ ਗਈ ਹੈ ਜਿਥੇ ਗ੍ਰਾਫਿਟੀ ਦੇ ਵੱਖ-ਵੱਖ ਡਿਜ਼ਾਈਨ ਬਣਾਏ ਜਾਣਗੇ ਤੇ ਵੋਟਰਾਂ ਨੂੰ ਉਤਾਹਿਤ ਕੀਤਾ ਜਾਵੇਗਾ। BMC ਫਲਾਈਓਵਰ ਦੇ ਖੰਭਿਆਂ ਉਤੇ ਬਣਾਈ ਗਈ ਗ੍ਰਾਫਿਟੀ ਦਾ ਸੰਦੇਸ਼ ‘ਇਸ ਵਾਰ ਵੋਟ ਪਾਉਣੀ ਨਹੀਂ ਭੁੱਲਾਂਗਾ’ ਹੈ। ਹੋਰਨਾਂ ਥਾਵਾਂ ‘ਤੇ ‘ਤੁਹਾਡੀ ਵੋਟ, ਤੁਹਾਡੀ ਜ਼ਿੰਮੇਵਾਰੀ’, ‘ਵੋਟ ਦੇਣ ਲਈ ਅੱਗੇ ਵਧੋ, ਰੁਕੋ ਨਹੀਂ, ਥੱਕੋ ਨਹੀਂ’, ‘ਤੁਹਾਡੀ ਵੋਟ, ਤੁਹਾਡਾ ਹੱਕ ਤੇ ‘ਵੋਟ ਪਾ ਕੇ ਆਪਣੀ ਜ਼ਿੰਦਗੀ ਦੇ 18ਵੇਂ ਸਾਲ ਦਾ ਜਸ਼ਨ ਮਨਾਓ’, ‘ਵੋਟ ਲਈ ਨੋਟ ਨਹੀਂ’, ਬੇਹਤਰ ਭਾਰਤ ਲਈ ਵੋਟ’ ਅਤੇ ‘ਤੁਹਾਡੀ ਵੋਟ ਤੁਹਾਡੀ ਆਵਾਜ਼’ ਦੇ ਸੰਦੇਸ਼ਾਂ ਦਾ ਪ੍ਰਚਾਰ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
Khas-Khas Milk Recipe | Makhana Doodh Recipe | ਕਈ ਸਾਲਾਂ ਤੱਕ ਹੱਡੀਆਂ ‘ਚ ਕਮਜ਼ੋਰੀ, ਪਿੱਠ ਦਾ ਦਰਦ ਨਹੀਂ ਹੋਏਗਾ
ਇਹ ਗ੍ਰਾਫਿਟੀਜ਼ ਸਹੂਲਤ ਸੁਵਿਧਾ ਕੇਂਦਰ ਦੇ ਬਾਹਰ, ਸਰਕਾਰੀ ਪੋਲੀਟੈਕਨਿਕ ਕਾਲਜ ਲਾਡੋਵਾਲੀ ਰੋਡ, ਬੱਸ ਸਟੈਂਡ ਰਾਮਾ ਮੰਡੀ, ਫਲਾਈ ਓਵਰ, ਪੀਏਪੀ ਬਾਊਂਡਰੀ ਬਾਲ, ਵੇਰਕਾ ਮਿਲਕ ਪਲਾਂਟ, ਪਠਾਨਕੋਟ ਬਾਈਪਾਸ, ਕੇ. ਐੱਮ. ਵੀ. ਕਾਲਜ ਤੇ ਹੋਰਨਾਂ ਹਲਕਿਆਂ ਵਿਚ ਬਣਾਈਆੰ ਜਾਣਗੀਆਂ। ਨੌਜਵਾਨਾਂ ਨੂੰ ਆਪਣੇ ਵੋਟ ਦੇ ਇਤੇਮਾਲ ਕਰਨ ਦਾ ਸੱਦਾ ਦਿੰਦੇ ਹੋਏ ਥੋਰੀ ਨੇ ਕਿਹਾ ਕਿ ਲੋਕਾਂ ਨੂੰ ਵੋਟ ਦੇਣ ਲਈ ਅੱਗੇ ਆਉਣ ਲਈ ਜਾਗਰੂਕਤਾ ਫੈਲਾਉਣ ਲਈ ਸਾਰੇ ਮਹੱਤਵਪੂਰਨ ਪਲੇਟਫਾਰਮਾਂ ਦਾ ਇਸਤੇਮਾਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਕੋਰੋਨਾ ਦੀ ਲਪੇਟ ‘ਚ ਪੰਜਾਬ ਤੇ ਹਰਿਆਣਾ ਹਾਈਕੋਰਟ ‘, 64 ਜੱਜਾਂ ਸਣੇ 450 ਅਧਿਕਾਰੀ ਸੰਕਰਮਿਤ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ 27042 ਫਸਟ ਟਾਈਮ ਵੋਟਰ ਹਨ ਅਤੇ 20 ਫਰਵਰੀ ਨੂੰ ਹੋਣ ਵਾਲੀ ਪੋਲਿੰਗ ਵਿਚ ਉਨ੍ਹਾਂ ਦੀ ਹਿੱਸੇਦਾਰ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਤੇ ਗ੍ਰਾਫਿਟੀ ਦੁਆਰਾ ਵੋਟਰਾਂ ਖਾਸ ਕਰਕੇ ਨੌਜਵਾਨਾਂ ਵਿਚ ਵੋਟ ਲਈ ਜਾਗਰੂਕਤਾ ਫੈਲਾਈ ਜਾ ਰਹੀ ਹੈ।