ਆਂਧਰਾ ਪ੍ਰਦੇਸ਼ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਮਕਰ ਸੰਕ੍ਰਾਂਤੀ ਵਾਲੇ ਦਿਨ ਪਸ਼ੂ ਬਲੀ ਦੌਰਾਨ ਇੱਕ ਸ਼ਰਾਬੀ ਨੌਜਵਾਨ ਨੇ ਬੱਕਰੇ ਦੀ ਬਜਾਏ ਫੜਨ ਵਾਲੇ ਦੀ ਹੀ ਗਰਦਨ ਵੱਢ ਕੇ ਰੱਖ ਦਿੱਤੀ। ਇਹ ਘਟਨਾ ਐਤਵਾਰ ਨੂੰ ਸੂਬੇ ਦੇ ਚਿਤੂਰ ਜ਼ਿਲ੍ਹੇ ਦੀ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।
ਪੁਲਿਸ ਮੁਤਾਬਕ ਇੱਕ ਵਿਅਕਤੀ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਬੱਕਰੀ ਨੂੰ ਮਾਰਨ ਲਈ ਚਾਕੂ ਫੜਿਆ ਹੋਇਆ ਸੀ, ਉਸ ਨੇ ਜਾਨਵਰ ਫੜਣ ਵਾਲੇ ਇੱਕ ਵਿਅਕਤੀ ਦਾ ਗਲਾ ਵੱਢ ਦਿੱਤਾ। ਖੂਨ ਨਾਲ ਲੱਥਪੱਥ ਸੁਰੇਸ਼ (35) ਨੂੰ ਮਦਨਪੱਲੇ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੇ ਦਮ ਤੋੜ ਦਿੱਤਾ।
ਇਹ ਉਦੋਂ ਵਾਪਰਿਆ ਜਦੋਂ ਮਦਨਪੱਲੇ ਗ੍ਰਾਮੀਣ ਮੰਡਲ ਦੇ ਵਲਸਾਪੱਲੇ ਵਿੱਚ ਲੋਕਾਂ ਦਾ ਇੱਕ ਸਮੂਹ ਪਰੰਪਰਾ ਮੁਤਾਬਕ ਜਾਨਵਰਾਂ ਦੀ ਬਲੀ ਦੇ ਰਿਹਾ ਸੀ। ਪਿੰਡ ਦੇ ਲੋਕ ਹਰ ਸਾਲ ਸੰਕ੍ਰਾਂਤੀ ਦੇ ਸਮਾਰੋਹ ਦੌਰਾਨ ਜਾਨਵਰਾਂ ਦੀ ਬਲੀ ਦਿੰਦੇ ਹਨ ਅਤੇ ਉਨ੍ਹਾਂ ਨੂੰ ਸਥਾਨਕ ਯੈਲੱਮਾ ਮੰਦਰ ਵਿੱਚ ਚੜ੍ਹਾਉਂਦੇ ਹਨ।
ਵੀਡੀਓ ਲਈ ਕਲਿੱਕ ਕਰੋ -:
Mix Vegetables Recipe | Mix Veg Restaurant Style Mix Veg | Shorts Video
ਯੱਲਮਾ ਦੇਵੀ ਦੇ ਇਸ ਪ੍ਰਾਚੀਨ ਮੰਦਰ ਵਿਚ ਹਰ ਸਾਲ ਮਕਰ ਸੰਕ੍ਰਾਂਤੀ ਦੇ ਮੌਕੇ ‘ਤੇ ਬਲੀ ਚੜ੍ਹਾਈ ਜਾਂਦੀ ਹੈ। ਪੁਲਿਸ ਨੇ ਮੁਲਜ਼ਮ ਦੀ ਪਛਾਣ ਚਲਾਪਤੀ ਵਜੋਂ ਕੀਤੀ ਹੈ, ਜੋ ਨਸ਼ੇ ਵਿੱਚ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹ ਇਸ ਸਬੰਧੀ ਹੋਰ ਜਾਂਚ ਕਰ ਰਹੇ ਹਨ।