ਪੱਛਮੀ ਬੰਗਾਲ ਦੇ ਪੇਟ੍ਰਾਪੋਲ ਇੰਟੀਗ੍ਰੇਟਿਡ ਚੈੱਕ ਪੁਆਇੰਟ ਉਤੇ ਚੈਕਿੰਗ ਵਿਚ ਬਾਰਡਰ ਸਕਿਓਰਿਟੀ ਫੋਰਸ ਨੇ ਪਿਛਲੇ 2 ਦਿਨਾਂ ਵਿਚ 82 ਡਰਾਈਵਿੰਗ ਲਾਇਸੈਂਸ ਜ਼ਬਤ ਕੀਤੇ ਹਨ। BSF ਨੂੰ ਜਾਣਕਾਰੀ ਮਿਲੀ ਸੀ ਕਿ ਕੁਝ ਡਰਾਈਵਰ ਸੋਨੇ, ਚਾਂਦੀ, ਫੇਂਸੇਡਾਈਲ ਸਿਰਪ, ਡਰੱਗਸ ਵਰਗੀਆਂ ਚੀਜ਼ਾਂ ਦੀ ਸਮਗਲਿੰਗ ਕਰਨ ਵਰਗੇ ਟ੍ਰਾਂਸ ਬਾਰਡਰ ਕ੍ਰਾਈਮ ਕਰ ਰਹੇ ਹਨ। ਇਸ ਤੋਂ ਬਾਅਦ 16 ਤੇ 17 ਜਨਵਰੀ ਨੂੰ ਚੇਟ੍ਰਾਪੋਲ ਚੈੱਕਪੁਆਇੰਟ ਉਤੇ ਅਚਨਚੇਤ ਚੈਕਿੰਗ ਕੀਤੀ ਗਈ। ਕਸਟਮਰ ਤੇ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਨੂੰ ਇਸ ਬਾਰੇ ਸੂਚਨਾ ਦੇ ਦਿੱਤੀ ਗਈ ਹੈ ਤੇ ਇਸ ਮਾਮਲੇ ਵਿਚ ਪੁਲਿਸ ਕੇਸ ਦਰਜ ਕੀਤਾ ਗਿਆ ਹੈ ਤਾਂ ਕਿ ਇਸ ਦੇ ਪਿੱਛੇ ਸਾਜ਼ਿਸ਼ ਦਾ ਪਤਾ ਲਗਾਇਆ ਜਾ ਸਕੇ।
ਬੀ. ਐੱਸ. ਐੱਫ. ਨੇ ਸਾਫ ਸ਼ਬਦਾਂ ਵਿਚ ਕਿਹਾ ਕਿ ਫਰਜ਼ੀ ਡਾਈਵਿੰਗ ਲਾਇਸੈਂਸ ਵਾਲੇ ਡਰਾਈਵਰ ਨੂੰ ਕਿਸੇ ਵੀ ਕੀਮਤ ਉਤੇ ਬੰਗਲਾਦੇਸ਼ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ ਕਿਉਂਕਿ ਅਜਿਹੇ ਡਰਾਈਰ ਡਰਾਈਵਿੰਗ ਲਾਇਸੈਂਸ ਦੇ ਆਧਾਰ ਉਤੇ ਸੀਮਾ ਫੀਸ ਵਿਭਾਗ ਤੋਂ ਨਕਲੀ ਕਾਰ ਪਾਸ ਹਾਸਲ ਕਰਦੇ ਹਨ ਜਿਸ ਉਤੇ BSF ਟਰੱਕਾਂ ਨੂੰ ਬੰਗਲਾਦੇਸ਼ ਦੇ ਅੰਦਰ ਜਾਣ ਦੀ ਇਜਾਜ਼ਤ ਦਿੰਦਾ ਹੈ। ਭਾਰਤ ਤੇ ਬੰਗਲਾਦੇਸ਼ ਵਿਚ ਵਪਾਰ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਬੀਐੱਸਐੱਫ ਨੇ ਬਨਗਾਂਵ ਟਰਾਂਸਪੋਰਟ ਐਸੋਸੀਏਸ਼ਨ ਨੂੰ ਸਥਾਈ ਸੰਚਾਲਨ ਪ੍ਰਕਿਰਿਆ ਦਾ ਪਾਲਣ ਕਰਨ ਲਈ ਸੂਚਿਤ ਕੀਤਾ ਹੈ ਤਾਂ ਕਿ ਰਾਸ਼ਟਰਾਂ ਦੀ ਸੁਰੱਖਿਆ ਤੇ ਹਿੱਤਾਂ ਨਾਲ ਸਮਝੌਤਾ ਨਾ ਹੋਵੇ।
BSF ਆਈਸੀਪੀ ਪੇਟ੍ਰਾਪੋਲ ਵਿਚ ਸਾਰੀਆਂ ਗੈਰ-ਕਾਨੂੰਨ ਗਤੀਵਿਧੀਆਂ ਦੀ ਜਾਂਚ ਲਈ ਕਾਫੀ ਸਾਵਧਾਨੀ ਵਰਤ ਰਹੀ ਹੈ। ਹੁਣੇ ਜਿਹੇ 4 ਜਨਵਰੀ ਨੂੰ ਇੱਕ ਟਰਾਂਸਪੋਰਟਰ ਤੋਂ 1,44,22,356 ਰੁਪਏ ਦਾ ਸਮਗਲਿੰਗ ਦਾ ਸੋਨਾ ਜ਼ਬਤ ਕੀਤਾ ਗਿਆ ਸੀ। ਜਦੋਂ ਉਹ ਆਈਸੀਪੀ ਪੇਟ੍ਰੋਪਾਲ ਵਿਚ ਬੀਐੱਸਐੱਫ ਦੇ ਸੁਰੱਖਿਆ ਘੇਰ ਤੋਂ ਬਾਈਕ ਭਜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਬਾਅਦ ਵਿਚ ਪਾਤ ਲੱਗਾ ਕਿ ਇਹ ਸੋਨਾ ਬੰਗਲਾਦੇਸ਼ ਤੋਂ ਦਰਾਮਦ ਕਰਕਨ ਵਾਲੇ ਟਰੱਕ ਅੰਦਰ ਲੁਕਾ ਕੇ ਬੰਗਲਾਦੇਸ ਤੋਂ ਸਮਗਲ ਕਰਕੇ ਲਿਆਇਆ ਗਿਆ ਸੀ। ਇਸੇ ਤਰ੍ਹਾਂ ਦੀ ਜ਼ਬਤੀ 19 ਜੁਲਾਈ ਨੂੰ ਵੀ ਕੀਤੀ ਗਈ ਸੀ, ਜਦੋਂ ਬੰਗਲਾਦੇਸ਼ ਤੋਂ ਆਉਣ ਵਾਲੇ ਇੱਕ ਭਾਰਤੀ ਡਰਾਈਵਰ ਕੋਲ ਬੀਐੱਸਐੱਫ ਨੇ 1,71,80,420 ਰੁਪਏ ਦਾ ਸੋਨਾ ਜ਼ਬਤ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -:
Mix Vegetables Recipe | Mix Veg Restaurant Style Mix Veg | Shorts Video
ਗੌਰਤਲਬ ਹੈ ਕਿ ਕਈ ਵਾਰ ਫਰਜ਼ੀ ਡਰਾਈਵਿੰਗ ਲਾਇਸੈਂਸ ਵਾਲੇ ਵਾਹਨ ਚਾਲਕ ਸੜਕ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਥੋਂ ਤੱਕ ਕਿ ਅਕਤੂਬਰ 2021 ਵਿਚ ਇੱਕ ਟਰੱਕ ਚਾਲਕ ਵੱਲੋਂ ਕੁਚਲ ਦਿੱਤੇ ਜਾਣ ਉਤੇ ਬੀਐੱਸਐੱਫ ਨੇ ਆਪਣੇ ਇੱਕ ਜਵਾਨ ਦੀ ਜਾਨ ਵੀ ਗੁਆ ਦਿੱਤੀ ਸੀ। ਇਸ ਲਈ ਇਹ ਜ਼ਰੂਰੀ ਹੈ ਕਿ ਬੀਐੱਸਐੱਫ ਡਰਾਈਵਿੰਗ ਲਾਇਸੈਂਸ ਦੀ ਜਾਇਜਤਾ ਦੀ ਜਾਂਚ ਕਰ ਸਕੇ।