ਅਮਰੀਕਾ ਵਿੱਚ 5ਜੀ ਮੋਬਾਈਲ ਤਕਨੀਕ ਦੀ ਵਰਤੋਂ ਸ਼ੁਰੂ ਹੋਣ ਕਰਕੇ ਅੱਜ ਯਾਨੀ ਬੁੱਧਵਾਰ ਨੂੰ ਏਅਰ ਇੰਡੀਆ ਦੀਆਂ ਉਡਾਣਾਂ ਅਮਰੀਕਾ ਨਹੀਂ ਜਾਣਗੀਆਂ। ਏਅਰ ਇੰਡੀਆ ਨੇ ਟਵੀਟ ਕੀਤਾ ਹੈ ਕਿ ਬੁੱਧਵਾਰ ਨੂੰ ਉਸ ਦੀਆਂ ਦਿੱਲੀ-ਨਿਊਯਾਰਕ, ਦਿੱਲੀ-ਸਾਨ ਫਰਾਂਸਿਸਕੋ, ਦਿੱਲੀ-ਸ਼ਿਕਾਗੋ, ਮੁੰਬਈ-ਨਿਊਜਰਸੀ ਫਲਾਈਟਾਂ ਉਡਾਣ ਨਹੀਂ ਭਰਨਗੀਆਂ। ਇਸ ਤੋਂ ਇਲਾਵਾ ਏਅਰਲਾਈਨ ਨੇ ਦਿੱਲੀ ਤੋਂ ਵਾਸ਼ਿੰਗਟਨ ਦੀ ਫਲਾਈਟ ਨੂੰ ਰੀ-ਸ਼ਡਿਊਲ ਕਰਨ ਦੀ ਗੱਲ ਵੀ ਕਹੀ ਹੈ।
ਏਅਰ ਇੰਡੀਆ ਨੇ ਉਡਾਣਾਂ ਰੱਦ ਕਰਨ ਦਾ ਫੈਸਲਾ ਇਸ ਲਈ ਲਿਆ ਹੈ ਕਿਉਂਕਿ 5ਜੀ ਨੈੱਟਵਰਕ ਜਹਾਜ਼ਾਂ ਦੀ ਸੰਚਾਰ ਪ੍ਰਣਾਲੀ ਵਿੱਚ ਵੱਡੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਕਈ ਹੋਰ ਏਅਰਲਾਈਨਜ਼ ਦਾ ਇਹ ਵੀ ਕਹਿਣਾ ਹੈ ਕਿ ਏਅਰਪੋਰਟ ਦੇ ਆਲੇ-ਦੁਆਲੇ 5ਜੀ ਤਕਨੀਕ ਕਾਰਨ ਖ਼ਤਰਨਾਕ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਦੇ ਮੱਦੇਨਜ਼ਰ 5ਜੀ ਤਕਨੀਕ ਨੂੰ ਰਨਵੇ ਤੋਂ ਦੋ ਮੀਲ ਦੀ ਦੂਰੀ ‘ਤੇ ਰੱਖਿਆ ਜਾਣਾ ਚਾਹੀਦਾ ਹੈ।
ਏਅਰਲਾਈਨ ਅਧਿਕਾਰੀਆਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ 5ਜੀ ਕਾਰਨ ਟੇਕਆਫ ਅਤੇ ਲੈਂਡਿੰਗ ਦੌਰਾਨ ਜਹਾਜ਼ ਦੇ ਉਪਕਰਨਾਂ ਵਿੱਚ ਰੁਕਾਵਟ ਹੋ ਸਕਦੀ ਹੈ। ਅਧਿਕਾਰੀਆਂ ਦੀ ਇਸ ਚਿੰਤਾ ਦੇ ਮੱਦੇਨਜ਼ਰ ਮੋਬਾਈਲ ਸੇਵਾ ਕੰਪਨੀ AT&T ਅਤੇ Verizon ਕੁਝ ਹਵਾਈ ਅੱਡਿਆਂ ਦੇ ਨੇੜੇ 5G ਸੇਵਾ ਦੀ ਸ਼ੁਰੂਆਤ ਨੂੰ ਸੀਮਤ ਕਰ ਦੇਵੇਗੀ।
ਕੁਝ ਏਅਰਲਾਈਨਾਂ ਦੇ ਸੀਈਓ ਨੇ ਅਮਰੀਕੀ ਟਰਾਂਸਪੋਰਟ ਸਕੱਤਰ ਨੂੰ ਪੱਤਰ ਲਿਖ ਕੇ ਕਿਹਾ ਕਿ ਜੇ 5ਜੀ ਨੂੰ ਜ਼ਰੂਰੀ ਅਪਗ੍ਰੇਡ ਜਾਂ ਹਵਾਬਾਜ਼ੀ ਉਪਕਰਣਾਂ ਵਿੱਚ ਬਦਲਾਅ ਕੀਤੇ ਬਿਨਾਂ ਲਾਗੂ ਕੀਤਾ ਜਾਂਦਾ ਹੈ, ਤਾਂ ਵੱਡਾ ਹਾਦਸਾ ਹੋ ਸਕਦਾ ਹੈ। 5ਜੀ ਤਕਨੀਕ ਕਾਰਨ ਜਹਾਜ਼ ਦੀ ਉਚਾਈ ਨੂੰ ਮਾਪਣ ਦੀ ਸਮਰੱਥਾ ਪ੍ਰਭਾਵਿਤ ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -:
Bharwa Baingan Recipe | Baingan Recipe | ਭਰਵਾ ਬੈਂਗਣ ਮਸਾਲਾ | Round Brinjal Recipe | Eggplant Recipe
ਯੂਨਾਈਟਿਡ ਏਅਰਲਾਈਨਜ਼ ਦੇ ਸੀਈਓ ਸਕਾਟ ਕਿਰਬੀ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਦੂਰਸੰਚਾਰ ਕੰਪਨੀਆਂ ਹਵਾਈ ਅੱਡਿਆਂ ਦੇ ਨੇੜੇ 5ਜੀ ਤਕਨਾਲੋਜੀ ਦੀ ਵਰਤੋਂ ਕਰਦੀਆਂ ਹਨ, ਤਾਂ ਉਨ੍ਹਾਂ ਦੇ ਕੰਮਕਾਜ ‘ਤੇ ਨਾਂਹਪੱਖੀ ਅਸਰ ਪਵੇਗਾ। ਵੱਡੇ ਹਵਾਈ ਅੱਡਿਆਂ ਦੇ ਨੇੜੇ 5ਜੀ ਤਕਨਾਲੋਜੀ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ। ਮੋਬਾਈਲ ਸੇਵਾ ਕੰਪਨੀ AT&T ਅਤੇ Verizon ਨੇ ਏਅਰਲਾਈਨਾਂ ਦੀਆਂ ਚਿਤਾਵਨੀਆਂ ਕਰਕੇ 5G ਦੀ ਸ਼ੁਰੂਆਤ ਨੂੰ ਦੋ ਵਾਰ ਟਾਲ ਚੁੱਕੀ ਹੈ।