ਹੁਣ ਤੁਸੀਂ ਗੱਡੀ ਚਲਾਉਂਦੇ ਹੋਏ ਵੀ ਫ਼ੋਨ ‘ਤੇ ਗੱਲ ਕਰ ਸਕਦੇ ਹੋ। ਜੀ ਹਾਂ, ਟ੍ਰੈਫਿਕ ਨਿਯਮਾਂ ਮੁਤਾਬਕ ਅਜਿਹਾ ਕਰਨ ‘ਤੇ ਕੋਈ ਵੀ ਟ੍ਰੈਫਿਕ ਪੁਲਸ ਮੁਲਾਜ਼ਮ ਤੁਹਾਡਾ ਚਲਾਨ ਨਹੀਂ ਕੱਟ ਸਕਦਾ। ਜੇ ਉਹ ਅਜਿਹਾ ਕਰਦਾ ਹੈ ਤਾਂ ਤੁਸੀਂ ਇਸ ਨੂੰ ਅਦਾਲਤ ਵਿੱਚ ਚੁਣੌਤੀ ਦੇ ਸਕਦੇ ਹੋ।
ਦਰਅਸਲ ਨਿਯਮਾਂ ਮੁਤਾਬਕ ਜੇ ਕੋਈ ਚਾਲਕ ਗੱਡੀ ਚਲਾਉਂਦੇ ਸਮੇਂ ਹੈਂਡਫ੍ਰੀ ਕਮਿਊਨੀਕੇਸ਼ਨ ਫੀਚਰ ਦੀ ਵਰਤੋਂ ਕਰਦੇ ਹੋਏ ਆਪਣੇ ਫੋਨ ‘ਤੇ ਗੱਲ ਕਰਦਾ ਹੈ, ਤਾਂ ਇਸ ਨੂੰ ਸਜ਼ਾਯੋਗ ਅਪਰਾਧ ਨਹੀਂ ਮੰਨਿਆ ਜਾਵੇਗਾ। ਇਸ ਦੇ ਲਈ ਚਾਲਕ ਨੂੰ ਕੋਈ ਜੁਰਮਾਨਾ ਨਹੀਂ ਦੇਣਾ ਪਵੇਗਾ। ਇਹ ਐਲਾਨ ਖੁਦ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕੀਤਾ।
ਲੋਕ ਸਭਾ ਵਿੱਚ ਹਿਬੀ ਈਡਨ ਨੇ ਪੁੱਛਿਆ ਸੀ ਕਿ ਕੀ ਮੋਟਰ ਵਾਹਨ (ਸੋਧ) ਐਕਟ, 2019 ਦੀ ਧਾਰਾ 184 (ਸੀ) ਦੇ ਤਹਿਤ ਮੋਟਰ ਗੱਡੀਆਂ ਵਿੱਚ ਹੈਂਡਫ੍ਰੀ ਕਮਿਊਨੀਕੇਸ਼ਨ ਫੀਚਰ ਦੀ ਵਰਤੋਂ ਲਈ ਸਜ਼ਾ ਦੀ ਕੋਈ ਵਿਵਸਥਾ ਹੈ। ਇਸ ਸਵਾਲ ਦੇ ਜਵਾਬ ਵਿੱਚ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਮੋਟਰ ਵਹੀਕਲ (ਸੋਧ) ਐਕਟ, 2019 ਦੀ ਧਾਰਾ 184 (ਸੀ) ਮੋਟਰ ਗੱਡੀ ਚਲਾਉਂਦੇ ਸਮੇਂ ਹੱਥ ਵਿੱਚ ਫੜੇ ਕਮਿਊਨੀਕੇਸ਼ਨ ਉਪਕਰਨਾਂ ਦੀ ਵਰਤੋਂ ਲਈ ਸਜ਼ਾ ਦੀ ਵਿਵਸਥਾ ਹੈ। ਉਨ੍ਹਾਂ ਕਿਹਾ ਕਿ ਗੱਡੀ ਵਿੱਚ ਹੈਂਡਫ੍ਰੀ ਕਮਿਊਨੀਕੇਸ਼ ਉਪਕਰਨਾਂ ਦੀ ਵਰਤੋਂ ਕਰਨ ‘ਤੇ ਕੋਈ ਜੁਰਮਾਨਾ ਨਹੀਂ ਲਗਾਇਆ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਨਵੇਂ ਮੋਟਰ ਵ੍ਹੀਕਲ ਐਕਟ ਮੁਤਾਬਕ ਚਾਰ ਸਾਲ ਤੋਂ ਵੱਧ ਉਮਰ ਦੇ ਬੱਚੇ ਨੂੰ ਤੀਜੀ ਸਵਾਰੀ ਗਿਣਿਆ ਜਾਵੇਗਾ। ਅਜਿਹੀ ਸਥਿਤੀ ਵਿੱਚ ਜੇ ਤੁਸੀਂ ਆਪਣੇ ਬੱਚੇ ਅਤੇ ਪਤਨੀ ਦੇ ਨਾਲ ਆਪਣੇ ਦੋਪਹੀਆ ਵਾਹਨ ‘ਤੇ ਬੈਠਣ ਜਾ ਰਹੇ ਹੋ ਅਤੇ ਬੱਚੇ ਦੀ ਉਮਰ ਚਾਰ ਸਾਲ ਤੋਂ ਵੱਧ ਹੈ, ਤਾਂ ਤੁਹਾਡਾ ਚਾਲਾਨ ਕੱਟਿਆ ਜਾ ਸਕਦਾ ਹੈ। ਮੋਟਰ ਵ੍ਹੀਕਲ ਐਕਟ ਦੀ ਧਾਰਾ 194-ਏ ਮੁਤਾਬਕ ਇਸ ਨਿਯਮ ਦੀ ਉਲੰਘਣਾ ਕਰਨ ‘ਤੇ 1000 ਰੁਪਏ ਦਾ ਚਾਲਾਨ ਕੱਟਿਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਹੈਲਮੇਟ ਨਾ ਪਹਿਨਣ ਵਾਲਿਆਂ ‘ਤੇ 1000 ਰੁਪਏ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ ਅਤੇ ਤੁਹਾਡੇ ਡਰਾਈਵਿੰਗ ਲਾਇਸੈਂਸ ਨੂੰ ਮੋਟਰ ਵ੍ਹੀਕਲ ਐਕਟ ਦੀ ਧਾਰਾ 194ਸੀ ਤਹਿਤ ਤਿੰਨ ਮਹੀਨਿਆਂ ਲਈ ਅਯੋਗ ਠਹਿਰਾਇਆ ਜਾ ਸਕਦਾ ਹੈ।