ਟੋਕਿਓ ਪੈਰਾਲਿੰਪਿਕ ‘ਚ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕਰਨ ਵਾਲੀ ਅਵਨੀ ਲੇਖਰਾ ਨੂੰ ਆਨੰਦ ਮਹਿੰਦਰਾ ਨੇ ਸਪੈਸ਼ਲ ਕਾਰ ਗਿਫ਼ਟ ਕਰਨ ਦਾ ਵਾਅਦਾ ਕੀਤਾ ਸੀ। ਬੁੱਧਵਾਰ ਨੂੰ ਆਨੰਦ ਮਹਿੰਦਰਾ ਨੇ ਆਪਣਾ ਵਾਅਦਾ ਪੂਰਾ ਕਰਦੇ ਹੋਏ ਅਵਨੀ ਨੂੰ ਸਪੈਸ਼ਲ ਕਸਟਮਆਇਜ਼ਡ XUV-700 ਗੱਡੀ ਦਾ ਤੋਹਫ਼ਾ ਦਿੱਤਾ। ਇਸ ਵਿੱਚ ਸਪੈਸ਼ਲ ਹਾਈਡ੍ਰੋਲਿਕ ਸੀਟ ਲਾਈ ਗਈ ਹੈ ਅਤੇ ਅਵਨੀ ਆਸਾਨੀ ਨਾਲ ਕਾਰ ਵਿੱਚ ਚੜ੍ਹ ਅਤੇ ਉਤਰ ਸਕਦੀ ਹੈ। ਇਸ ਗੱਡੀ ਦੀ ਕੀਮਤ 28 ਲੱਖ ਦੱਸੀ ਜਾ ਰਹੀ ਹੈ।
ਟੋਕਿਓ ਪੈਰਾਲਿੰਪਿਕ ਸ਼ੂਟਿੰਗ ‘ਚ ਦੋ ਗੋਲਡ ਮੈਡਲ ਜਿੱਤਣ ਵਾਲੀ ਅਵਨੀ ਲੇਖਰਾ ਨੇ ਸੋਸ਼ਲ ਮੀਡੀਆ ‘ਤੇ ਆਪਣੀ ਨਵੀਂ ਗੱਡੀ ਮਹਿੰਦਰਾ XUV-700 ਦੀ ਫੋਟੋ ਸਾਂਝੀ ਕੀਤੀ। ਇਸ ਦੇ ਨਾਲ ਹੀ ਉਸ ਨੇ ਆਨੰਦ ਮਹਿੰਦਰਾ ਦਾ ਸ਼ੁਕਰੀਆ ਵੀ ਕੀਤਾ। ਅਵਨੀ ਲੇਖਰਾ ਨੇ ਲਿਖਿਆ ਕਿ ‘ਆਨੰਦ ਮਹਿੰਦਰਾ ਤੇ ਮਹਿੰਦਰਾ ਐਂਡ ਮਹਿੰਦਰਾ ਦੀ ਪੂਰੀ ਟੀਮ ਦਾ ਧੰਨਵਾਦ ਜਿਨ੍ਹਾਂ ਨੇ ਇਹ ਕਸਟਮਾਇਜ਼ਡ ਗੱਡੀ ਬਣਾਈ, ਇਸ ਤਰ੍ਹਾਂ ਦੀ ਗੱਡੀ ਭਾਰਤ ‘ਚ ਬਣਾਉਣ ਦੀ ਦਿਸ਼ਾ ਵੱਲ ਇਹ ਇੱਕ ਵੱਡਾ ਕਦਮ ਹੈ। ਮੈਂ ਇਹ ਡਿਜ਼ਾਈਨ ਅਤੇ XUV-700 ਨੂੰ ਸੜਕ ‘ਤੇ ਵੇਖਣਾ ਚਾਉਣੀ ਹਾਂ।’
ਅਵਨੀ ਲੇਖਰਾ ਲਈ ਇਸ ਗੱਡੀ ‘ਚ ਸਪੈਸ਼ਲ ਕਸਟਮਾਇਜ਼ੇਸ਼ਨ ਕੀਤੇ ਗਏ ਹਨ। ਇਸ ਦੇ ਵਿੱਚ ਸੀਟ ਨੂੰ ਹਾਈਡ੍ਰੋਲਿਕ ਨਾਲ ਜੋੜਿਆ ਹੈ, ਜਿਸ ਦੇ ਚੱਲਦਿਆਂ ਵ੍ਹੀਲਚੇਅਰ ਤੋਂ ਗੱਡੀ ‘ਚ ਬੈਠਣਾ ਸੌਖਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਗੱਡੀ ‘ਚ ਅਪਾਹਜ ਲੋਕਾਂ ਦਾ ਧਿਆਨ ਰੱਖਦੇ ਹੋਏ ਕਾਫ਼ੀ ਬਦਲਾਵ ਕੀਤੇ ਗਏ ਹਨ। ਉਥੇ ਹੀ ਅਵਨੀ ਲੇਖਰਾ ਦੇ ਲਈ ਸਪੈਸ਼ਲ XUV-700 ਬਣਾਉਣ ਲਈ ਆਨੰਦ ਮਹਿੰਦਰਾ ਨੇ ਟੀਮ ਦੀ ਹੌਂਸਲਾ ਅਫ਼ਜ਼ਾਈ ਕੀਤੀ। ਉਨ੍ਹਾਂ ਨੇ ਟਵੀਟ ਕਰ ਪੂਰੀ ਟੀਮ ਨੂੰ ਵਧਾਈ ਦਿੱਤੀ ਅਤੇ ਅਵਨੀ ਲੇਖਰਾ ਦਾ XUV-700 ਪਸੰਦ ਕਰਨ ਲਈ ਧੰਨਵਾਦ ਕੀਤਾ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਅਵਨੀ ਲੇਖਰਾ ਮੂਲ ਤੌਰ ‘ਤੇ ਜੈਪੁਰ ਦੀ ਰਹਿਣ ਵਾਲੀ ਹਨ। ਉਸ ਨੇ ਟੋਕਿਓ ਪੈਰਾਲਿੰਪਿਕ ਵਿੱਚ ਸ਼ੂਟਿੰਗ ਮੁਕਾਬਲੇ ‘ਚ ਗੋਲਡ ਅਤੇ ਬ੍ਰੋਨਜ਼ ਮੈਡਲ ਜਿੱਤਿਆ ਸੀ। ਅਵਨੀ ਇਕ ਪੈਰਾਲਿੰਪਿਕ ‘ਚ ਦੋ ਮੈਡਲ ਜਿੱਤਣ ਵਾਲੀ ਦੇਸ਼ ਦੀ ਪਹਿਲੀ ਖਿਡਾਰਣ ਹੈ ਅਤੇ ਅਵਨੀ ਲੇਖਰਾ ਨੂੰ ਮੇਜਰ ਧਿਆਨਚੰਦ ਖੇਡ ਰਤਨ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
ਜੈਪੁਰ ਦੇ ਸ਼ਾਸਤਰੀ ਨਗਰ ‘ਚ ਰਹਿਣ ਵਾਲੀ ਅਵਨੀ ਲੇਖਰਾ ਨੇ ਟੋਕਿਓ ਪੈਰਾਲਿੰਪਿਕ ‘ਚ 10 ਮੀਟਰ ਏਅਰ ਰਾਈਫਲ ਵਿੱਚ ਗੋਲਡ ਜਿੱਤਿਆ ਸੀ ਅਤੇ 50 ਮੀਟਰ ਏਅਰ ਰਾਈਫਲ ਮਹਿਲਾ ਮੁਕਾਬਲੇ ‘ਚ ਬ੍ਰੋਨਜ਼ ਮੈਡਲ ਜਿੱਤਿਆ ਸੀ। ਸਾਲ 2012 ‘ਚ ਅਵਨੀ ਲੇਖਰਾ ਦਾ ਸ਼ਿਵਰਾਤਰੀ ਵਾਲੇ ਦਿਨ ਐਕਸੀਡੈਂਟ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਪੈਰਾਲਿਸਿਸ ਹੋ ਗਿਆ। ਪਰ ਇਸ ਦੇ ਬਾਵਜੂਦ ਅਵਨੀ ਨੇ ਹਿੰਮਤ ਨਹੀਂ ਹਾਰੀ ਅਤੇ ਸ਼ੂਟਿੰਗ ‘ਚ ਮੈਡਲ ਜਿੱਤ ਕੇ ਦੇਸ਼ ਦਾ ਨਾਂ ਦੁਨੀਆ ਭਰ ਵਿੱਚ ਰੋਸ਼ਨ ਕੀਤਾ।