ਪੰਜਾਬ ਵਿਚ ਜਿਵੇਂ-ਜਿਵੇਂ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਹਨ, ਸਿਆਸੀ ਮਾਹੌਲ ਗਰਮਾਉਂਦਾ ਜਾ ਰਿਹਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਰਣਨੀਤਕ ਸਲਾਹਕਾਰ ਸਾਬਕਾ DGP ਮੁਹੰਮਦ ਮੁਸਤਫਾ ਦਾ ਵਿਵਾਦਿਤ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿਚ ਚੁਣਾਵੀ ਮੰਚ ਉਤੇ ਹਿੰਦੂ ਸਮਾਜ ਦੇ ਲੋਕਾਂ ਨੂੰ ਘਰ ਵਿਚ ਵੜ ਕੇ ਮਾਰਨ ਵਾਲੀ ਗਲਤ ਸ਼ਬਦਾਵਲੀ ਬੋਲਦੇ ਨਜ਼ਰ ਆ ਰਹੇ ਹਨ। ਭਾਜਪਾ ਨੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਪਤੀ ਮੁਹੰਮਦ ਮੁਸਤਫਾ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।
ਵੀਡੀਓ ਵਿਚ ਮੁਸਤਫਾ ਕਹਿੰਦੇ ਹਨ ਕਿ ਮੈਂ ਅੱਲ੍ਹਾ ਦੀ ਕਸਮ ਖਾ ਕੇ ਕਹਿੰਦਾ ਹਾਂ ਕਿ ਉਨ੍ਹਾਂ ਦਾ ਕੋਈ ਜਲਸਾ ਨਹੀਂ ਹੋਣ ਦੇਵਾਂਗਾ। ਮੈਂ ਕੌਮੀ ਏਜੰਟ ਹਾਂ। ਮੈਂ ਆਰ ਐੱਸ. ਐੱਸ. ਦਾ ਏਜੰਟ ਨਹੀਂ ਹਾਂ, ਜੋ ਡਰ ਕੇ ਘਰ ਵਿਚ ਵੜ ਜਾਵਾਂਗਾ। ਜੇਕਰ ਦੁਬਾਰਾ ਅਜਿਹੀ ਹਰਕਤ ਕੀਤੀ ਤਾਂ ਖੁਦਾ ਦੀ ਕਸਮ ਘਰ ਵਿਚ ਵੜ ਕੇ ਮਾਰਾਂਗਾ। ਅੱਜ ਮੈਂ ਸਿਰਫ ਚੇਤਾਵਨੀ ਦੇ ਰਿਹਾ ਹਾਂ। ਮੈਂ ਵੋਟਾਂ ਲਈ ਨਹੀਂ ਲੜ ਰਿਹਾ। ਮੈਂ ਕੌਮ ਲਈ ਲੜ ਰਿਹਾ ਹਾਂ। ਮੈਂ ਜ਼ਿਲ੍ਹਾ ਪੁਲਿਸ ਤੇ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੇਕਰ ਦੁਬਾਰਾ ਅਜਿਹੀ ਹਰਕਤ ਕੀਤੀ, ਮੇਰੇ ਜਲਸੇ ਦੇ ਬਰਾਬਰ ਹਿੰਦੂਆਂ ਨੂੰ ਇਜਾਜ਼ਤ ਦਿੱਤੀ ਤਾਂ ਅਜਿਹੇ ਹਾਲਾਤ ਪੈਦਾ ਕਰਾਂਗਾ ਕਿ ਸੰਭਾਲਣਾ ਮੁਸ਼ਕਲ ਹੋ ਜਾਵੇਗਾ। ਭਾਜਪਾ ਦੇ ਰਾਸ਼ਟਰੀ ਬੁਲਾਰੇ ਸ਼ਾਜ਼ੀਆ ਇਲਮੀ ਨੇ ਵੀਡੀਓ ਟਵੀਟ ਕਰਕੇ ਕਿਹਾ ਕਿ ਇਹ ਭੜਕਾਊ ਭਾਸ਼ਣ ਹੈ ਜੋ ਮੁਸਤਫਾ ਨੇ ਮਾਲੇਰਕੋਟਲਾ ਦੇ ਮੁਸਲਿਮ ਬਹੁਮਤ ਵਾਲੇ ਇਲਾਕੇ ਵਿਚ ਦਿੱਤਾ ਹੈ। ਮੁਸਤਫਾ ਦੰਗੇ ਭੜਕਾ ਕੇ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਇਸ ਦਾ ਨੋਟਿਸ ਲਵੇ ਤੇ ਮੁਹੰਮਦ ਮੁਸਤਫਾ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਇਹ ਵੀ ਪੜ੍ਹੋ: Breaking : ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਨੂੰ ਹੋਇਆ ਕੋਰੋਨਾ, ਹਸਪਤਾਲ ਦਾਖਲ
ਦੂਜੇ ਪਾਸੇ ਸਫਾਈ ਦਿੰਦਿਆਂ ਮੁਸਤਫਾ ਨੇ ਕਿਹਾ ਕਿ ਮੈਂ ਕਿਸੇ ਦੇ ਘਰ ਚਾਹ ਪੀਣ ਗਿਆ ਸੀ ਤਾਂ ਉਥੇ ਝਾੜੂ ਵਾਲਿਆਂ ਦੇ ਇੱਕ ਗਰੁੱਪ ਨੇ ਮੇਰੇ ਉਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। 50 ਗਜ਼ ਦੀ ਦੂਰੀ ‘ਤੇ ਕਾਂਗਰਸ ਦੇ ਲੜਕਿਆਂ ਨੇ ਸੰਗੀਤ ਚਲਾਇਆ ਹੋਇਆ ਸੀ। ਮੈਂ ਇਹ ਗੱਲ ਕਹੀ ਕਿ ਜੇਕਰ ਅਜਿਹਾ ਦੁਬਾਰਾ ਕੀਤਾ ਤਾਂ ਸਬਕ ਸਿਖਾਵਾਂਗਾ। ਮੁਸਤਫਾ ਨੇ ਕਿਹਾ ਕਿ ਮੇਰੇ ਨਾਲ ਸਭ ਧਰਮਾਂ ਦੇ ਲੋਕ ਹਨ। ਉਨ੍ਹਾਂ ਵਿਚ ਹਿੰਦੂ ਵੀ ਹਨ। ਜੋ ਹਿੰਦੂਤਵਵਾਦੀ ਤਾਕਤਾਂ ਦੇਸ਼ ਦਾ ਅਮਨ-ਕਾਨੂੰਨ ਖਰਾਬ ਕਰਨਾ ਚਾਹੁੰਦੀਆਂ ਹਨ, ਮੈਂ ਉਨ੍ਹਾਂ ਤੋਂ ਵੋਟ ਮੰਗਣ ਨਹੀਂ ਜਾਵਾਂਗਾ। ਮੈਂ ਹਿੰਦੂ ਸ਼ਬਦ ਦਾ ਇਸਤੇਮਾਲ ਨਹੀਂ ਕੀਤਾ। ਮੁਸਤਫਾ ਨੇ ਕਿਹਾ ਕਿ ਮੈਂ ਦੇਸ਼ ਲਈ ਗੋਲੀਆਂ ਖਾਧੀਆਂ ਹਨ। ਦੇਸ਼ ਦੀ ਗੱਲ ਆਈ ਤਾਂ ਪਾਕਿਸਤਾਨ ਨਾਲ ਲੜਾਈ ਲੜੀ। ਮੈਂ ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ ਕੋਲ ਵੋਟ ਮੰਗਣ ਨਹੀਂ ਜਾਵਾਂਗਾ।