ਸੰਦੀਪ ਜੱਸਲ ਜਿਸ ਨੇ ਕਿ ਸਤੰਬਰ 2020 ਨੂੰ ਕੈਮਬ੍ਰਿਜ ਵਿੱਚ ਲਿੰਡਨ ਡਰਾਈਵ ਵਿੱਚ ਆਪਣੇ ਭਰਾ ਅਜੈ ਕੁਮਾਰ ਦਾ 97 ਵਾਰ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ, ਨੇ ਅੱਜ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਜੱਸਲ ਨੇ ਕਿਚਨਰ ਕੋਰਟ ਹਾਊਸ ਵਿਚ ਦੋਸ਼ੀ ਦੀ ਅਰਜ਼ੀ ਦਾਖਲ ਕੀਤੀ। ਜੱਸਲ ਨੇ ਦੱਸਿਆ ਕਿ ਉਹ ਅਤੇ ਉਸ ਦਾ 26 ਸਾਲਾ ਭਰਾ ਅਜੇ ਕੁਮਾਰ ਕੋਨੇਸਟੋਗਾ ਕਾਲਜ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਸਨ।
ਅਦਾਲਤ ਨੇ ਦੱਸਿਆ ਕਿ ਜੱਸਲ ਟਾਊਨਹੋਮ ਵਿਚ ਪਹੁੰਚਿਆ ਜਿਥੇ ਉਸ ਦਾ ਭਰਾ ਅਜੇ ਕੁਮਾਰ ਚਾਰ ਹੋਰ ਸਾਥੀਆਂ ਨਾਲ ਰਹਿੰਦਾ ਸੀ। ਰੂਮਮੇਟ ਪਹਿਲਾਂ ਕਦੇ ਵੀ ਜੱਸਲ ਨੂੰ ਨਹੀਂ ਮਿਲੇ ਸਨ ਅਤੇ ਵਾਰਦਾਤ ਦੇ ਦਿਨ ਤੱਕ ਕਦੇ ਵੀ ਉਸਨੂੰ ਰਿਹਾਇਸ਼ ‘ਤੇ ਨਹੀਂ ਦੇਖਿਆ ਸੀ। ਰੂਮਮੇਟ ਨੇ ਜੱਸਲ ਨੂੰ ਟਾਊਨਹੋਮ ਦੇ ਬਾਹਰ ਲਗਭਗ ਦੋ ਘੰਟੇ ਘੁੰਮਦੇ ਦੇਖਿਆ। ਅਜੇ ਨੇ ਆਪਣੇ ਰੂਮਮੇਟਜ ਨੂੰ ਕਿਹਾ ਕਿ ਉਹ ਉਸ ਦੇ ਭਰਾ ਨੂੰ ਅੰਦਰ ਜਾਣ ਦੇਣ ਤੇ ਉਹ ਇਕ ਘੰਟੇ ਵਿਚ ਘਰ ਜਾ ਜਾਵੇਗਾ।
ਇਹ ਵੀ ਪੜ੍ਹੋ : ਕੇਜਰੀਵਾਲ ਨੇ ਜਤਾਇਆ ਖਦਸ਼ਾ, ਪੰਜਾਬ ਚੋਣਾਂ ਤੋਂ ਪਹਿਲਾਂ ਸਤੇਂਦਰ ਜੈਨ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ ED
ਇੱਕ ਰੂਮਮੇਟ ਜੱਸਲ ਨੂੰ ਕੁਮਾਰ ਦੇ ਬੈੱਡਰੂਮ ਵਿਚ ਲੈ ਗਿਆ ਤੇ ਉਥੇ ਦੀ ਦਰਵਾਜ਼ੇ ਦੇ ਬਾਹਰ ਰੁਕ ਗਿਆ। ਫਿਰ ਉੁਨ੍ਹਾਂ ਨੇ ਕੁਮਾਰ ਨੂੰ ਫੋਨ ਕੀਤਾ ਕਿ ਜੱਸਲ ਨੇ ਸ਼ਰਾਬ ਪੀਤੀ ਹੋਈ ਹੈ ਤਾਂ ਇਸ ਉਤੇ ਅਜੇ ਕੁਮਾਰ ਨੇ ਕਿਹਾ ਕਿ ਚਿੰਤਾ ਨਾ ਕਰਨ ਤੇ ਫਿਰ ਉਹ ਉਥੋਂ ਚਲੇ ਗਏ। ਰਾਤ ਲਗਭਗ 9.55 ਵਜੇ ਚੀਕਾਂ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਦੇਖਿਆ ਤਾਂ ਜੱਸਲ ਕੁਮਾਰ ਦੇ ਕਮਰੇ ਵਿਚ ਚਾਕੂ ਨਾਲ ਉਸ ‘ਤੇ ਹਮਲਾ ਕਰ ਰਿਹਾ ਸੀ ਤੇ ਦੋਵੇਂ ਹੀ ਖੂਨ ਨਾਲ ਲੱਥਪੱਥ ਸਨ। ਜੱਸਲ ਕੁਮਾਰ ਦੀ ਛਾਤੀ ‘ਤੇ ਕਈ ਵਾਰ ਵਾਰ ਕਰਦਾ ਦੇਖਿਆ ਗਿਆ। ਕੁਮਾਰ ਨੂੰ 97 ਵਾਰ ਚਾਕੂ ਮਾਰਿਆ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਇਹ ਸਭ ਕੁਝ ਸੁਣਨ ਦੇ ਬਾਅਦ ਦੋਸ਼ੀ ਜੱਸਲ ਨੇ ਆਪਣਾ ਜ਼ੁਲਮ ਕਬੂਲ ਲਿਆ ਤੇ ਕਿਹਾ ਕਿ ਉਸ ਨੂੰ ਆਪਣੇ ਕੀਤੇ ਉਤੇ ਬਹੁਤ ਅਫਸੋਸ ਹੈ। ਅਦਾਲਤ ਵੱਲੋਂ ਜੱਸਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਤੇ 10 ਸਾਲਾਂ ਬਾਅਦ ਪੈਰੋਲ ਲਈ ਯੋਗ ਹੋਣ ਉਤੇ ਉਸ ਨੂੰ ਭਾਰਤ ਡਿਪੋਰਟ ਕਰ ਦਿੱਤਾ ਜਾਵੇਗਾ।