ਫਗਵਾੜਾ : ਅਕਾਲੀ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਨੇ ਅੱਜ ਸੀ.ਐੱਮ. ਚੰਨੀ ‘ਤੇ ਹਮਲਾ ਬੋਲਦਿਆਂ ਕਿਹਾ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਫਗਵਾੜਾ ਵਿਧਾਨ ਸਭਾ ਵਿਚ ਪਿਛਲੇ ਤਿੰਨ ਮਹੀਨਿਆਂ ਵਿਚ ਚਾਰ ਗੇੜੇ ਮਾਰੇ ਗਏ ਜੋਕਿ ਕਾਂਗਰਸ ਵਿੱਚ ਫ਼ੈਲੀ ਘਬਰਾਹਟ ਦੀ ਨਿਸ਼ਾਨੀ ਹੈ। ਕਾਂਗਰਸ ਵੱਲੋਂ ਬਸਪਾ ਖਿਲਾਫ ਵਾਰ-ਵਾਰ ਬੋਲਣਾ ਦੱਸਦਾ ਹੈ ਕਿ ਬਸਪਾ ਦੀ ਦਹਿਸ਼ਤ ਨਾਲ ਕਾਂਗਰਸ ਦਾ ਮੁੱਖ ਮੰਤਰੀ ਵੀ ਊਲ-ਜਲੂਲ ਬੋਲ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਦਲਿਤ ਸਮਾਜ ਵਿਚ ਕਾਂਗਰਸ ਦੇ ਪੈਰ ਨਾ ਲੱਗਣ ਦੀ ਨਿਸ਼ਾਨੀ ਹੈ ਕਿ ਮੁੱਖ ਮੰਤਰੀ ਹੁਣ ਦੋਆਬੇ ਦੇ ਦਲਿਤ ਡੇਰਿਆਂ ਵਿੱਚ ਭੁੰਜੇ ਸੌਣ ਦਾ ਡਰਾਮਾ ਕਰ ਰਹੇ ਹਨ। ਹੋਰ ਵੀ ਚੰਗਾ ਹੁੰਦਾ ਕਿ ਦਲਿਤ ਡੇਰਿਆ ਵਿੱਚ ਸੋਨੀਆਂ ਗਾਂਧੀ ਵੀ ਆਕੇ ਭੁੰਜੇ ਸੌਂਦੇ। ਗੜ੍ਹੀ ਨੇ ਕਿਹਾ ਕਿ ਸਾਡਾ ਨਿਸ਼ਾਨਾ ਕਾਂਗਰਸ ਨੂੰ ਰੋਡ ਮਾਸਟਰ ਬਣਾਉਣਾ ਹੈ। ਇਹ ਪ੍ਰਗਟਾਵਾ ਬਸਪਾ ਪ੍ਰਧਾਨ ਵੱਲੋਂ ਚੋਣ ਦਫਤਰ ਦੇ ਉਦਘਾਟਨ ਦੌਰਾਨ ਕੀਤਾ ਗਿਆ।
ਜਸਵੀਰ ਸਿੰਘ ਗੜ੍ਹੀ ਨੇ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਕੇ ਦਫਤਰ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਵਾਹਿਗੁਰੂ ਅੱਗੇ ਸਮੂਹ ਸ਼ਹਿਰਵਾਸਿਆਂ ਅਤੇ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੀ ਭਲਾਈ ਦੀ ਕਾਮਨਾ ਕੀਤੀ।
ਉਹਨਾਂ ਕਿਹਾ ਕਿ ਫਗਵਾੜਾ ਨੂੰ ਵਧੀਆ ਸ਼ਹਿਰ ਦਾ ਦਰਜਾ ਦੁਆਉਣਾ ਉਨ੍ਹਾਂ ਦਾ ਮੁੱਖ ਮਕਸਦ ਹੈ। ਉਹਨਾਂ ਦੱਸਿਆ ਕਿ ਫਗਵਾੜਾ ਨੂੰ ਜ਼ਿਲ੍ਹਾ ਦਾ ਦਰਜਾ ਦੇਣਾ, ਸ਼ਹਿਰ ਵਿੱਚ ਪਾਰਕ ਅਤੇ ਸਟੇਡਿਅਮ ਦਾ ਉਸਾਰੀ ਕਰਵਾਉਣਾ, 500 ਬੈੱਡ ਦਾ ਹਸਪਤਾਲ ਅਤੇ ਮੈਡੀਕਲ ਕਾਲਜ ਬਣਾਉਣਾ ਉਨ੍ਹਾਂ ਦੀ ਤਰਹੀਜ਼ ਹੈ। ਇਸ ਤੋਂ ਇਲਾਵਾ ਸਰਕਾਰ ਬਨਣ ਉੱਤੇ ਨੀਲੇ ਕਾਰਡ ਧਾਰਕਾਂ ਦੀਆਂ ਔਰਤਾਂ ਨੂੰ 2000 ਰੁਪਏ ਮਹੀਨਾ, 800 ਯੂਨਿਟ ਮੁਫ਼ਤ ਬਿਜਲੀ ਅਤੇ ਲੜਕੀਆਂ ਨੂੰ ਬਿਹਤਰ ਸਿੱਖਿਆ ਦਿੱਤੀ ਜਾਵੇਗੀ।
ਇਸ ਮੌਕੇ ਉੱਤੇ ਹਲਕਾ ਇਨਚਾਰਜ ਅਕਾਲੀ ਦਲ ਸਰਵਣ ਸਿੰਘ ਕੁਲਾਰ, ਹਰਭਜਨ ਸਿੰਘ ਬਲਾਲੋਂ, ਰਣਜੀਤ ਸਿੰਘ ਖੁਰਾਣਾ, ਸ਼੍ਰੀ ਚਿਰੰਜੀ ਲਾਲ ਕਾਲਾ, ਲੇਖ ਰਾਜ ਜਮਾਲਪੁਰੀ, ਰਾਜਿੰਦਰ ਸਿੰਘ ਚੰਦੀ, ਸਤਨਾਮ ਸਿੰਘ ਅਰਸ਼ੀ, ਮਨੋਹਰ ਜਖੁ, ਹਰਭਜਨ ਸੁਮਨ, ਸ਼ਿੰਗਾਰਾ ਸਿੰਘ, ਠੇਕੇਦਾਰ ਬਲਜਿੰਦਰ ਸਿੰਘ, ਅਵਤਾਰ ਸਿੰਘ ਭੁੰਗਰਨੀ, ਗੁਰਦੀਪ ਸਿੰਘ ਖੇੜਾ, ਅਵਤਾਰ ਸਿੰਘ ਮੰਗੀ, ਗੁਰਵਿੰਦਰ ਵਿੱਕੀ ਪਾਸ਼ਟਾ, ਸਤਿੰਦਰਜੀਤ ਬਿੱਟਾ, ਪਰਮਜੀਤ ਖਲਵਾੜਾ, ਰਤਨ ਕੈਲੇ, ਜੀਤੀ ਖੇੜਾ, ਚਰਨਜੀਤ ਜਖ਼ੂ, ਨਿਰਮਲ ਮਲਿਕਪੁਰ, ਭਾਵਨਾ ਮਲਿਕਪੁਰ, ਕਮਲ ਲੱਖਪੁਰ, ਬਲਬੀਰ ਬੇਮਗਪੁਰ, ਮੋਹਨ ਬੇਗਮਪੁਰ, ਦਵਿੰਦਰ ਸਿੰਘ ਨੰਗਲ, ਗੁਰਦਿੱਤਾ ਬੰਗੜ, ਚਰਨਜੀਤ ਚੱਕ ਹਕੀਮ, ਅਮਰਜੀਤ ਖੁੱਟਣ, ਸਤਵਿੰਦਰ ਸਿੰਘ ਘੁੰਮਣ, ਅਸ਼ੋਕ ਸੰਧੂ, ਨਰੇਸ਼ ਕੈਲੇ, ਜੋਗਾ ਸਿੰਘ, ਵਿੰਦਰ ਨੰਗਲ ਮੱਝਾ, ਮਨੋਜ ਚਾਚੋਕੀ, ਰਾਮਸਰੂਪ ਰਾਵਲਪਿੰਡੀ, ਚਰਣ ਦਾਸ ਜੱਸਲ, ਰਾਮ ਮੂਰਤੀ ਖੇੜਾ, ਜੀਤਾ ਨੰਗਲ ਮੱਝਾ, ਪ੍ਰਮਿੰਦਰ ਸਿੰਘ ਲਾਡੀ ਸਰਪੰਚ, ਬਲਵਿੰਦਰ ਬੋਧ, ਪਲਵਿੰਦਰ ਬੋਧ, ਕੌਂਸਲਰ ਤੇਜਪਾਲ ਬਸਰਾ, ਬੰਟੀ ਕੋਲਸਰ, ਸੰਦੀਪ ਕੋਲਸਰ, ਅਮਰਜੀਤ ਕੋਲ, ਹੈਪੀ ਕੋਲ, ਸੁਰਜੀਤ ਭੁਲਾਰਾਈ, ਹਰਭਜਨ ਖਲਵਾੜਾ, ਦਲਜੀਤ ਸਿੰਘ ਦਲੀ ਸਪਰੋੜ, ਬੰਟੀ ਟਿੱਬੀ, ਮੱਖਣ ਟਿੱਬੀ, ਦੇਸਰਾਜ ਕਾਂਸ਼ੀ ਨਗਰ, ਡਾਕਟਰ ਸੱਤਾ ਨੰਗਲ ਮੱਝਾ, ਸੀਮਾ ਰਾਣੀ ਮੇਹਟਾਂ, ਨੀਲਮ ਸਹਿਜਲ, ਪੁਸ਼ਪਿੰਦਰ ਕੌਰ ਅਠੌਲੀ, ਮੈਡਮ ਸੀਮਾ ਅਰਬਨ ਅਸਟੇਟ, ਪਰਮਜੀਤ ਕੰਬੋਜ਼ ਕੋਂਸਲਰ, ਮੀਨਾ ਰਾਣੀ, ਵਕੀਲ ਕੁਲਦੀਪ ਭੱਟੀ, ਪਰਨਿਸ ਬੰਗਾ, ਸਰੂਪ ਸਿੰਘ ਖਲਵਾੜਾ, ਕੁਲਵੰਤ ਸਿੰਘ ਸਰਪੰਚ ਭੁਲਰਾਈ, ਤਰਸੇਮ ਸਿੰਘ ਭੁੱਲਰਾਈ, ਤੇਜਮੋਹਨ ਸਿੰਘ ਚਾਨਾ, ਨਰਿੰਦਰ ਕੁਮਾਰ ਸਰਪੰਚ , ਲਹਿੰਬਰ ਸਿੰਘ ਬਲਾਲੋਂ ਪੰਚ, ਕਾਲਾ ਬਘਾਣਾ, ਚਰਨਜੀਤ ਚੰਨਾ, ਗੁਰਦੀਪ ਸਿੰਘ ਸਰਪੰਚ, ਜੋਗਿੰਦਰਪਾਲ ਪੰਚ, ਹਰਵਿੰਦਰ ਹੈਪੀ, ਹਰਬਲਾਸ ਜਮਾਲਪੁਰ, ਰਮੇਸ਼ ਪੰਚ, ਗੁਰਵਿੰਦਰ ਵਿਕੀ, ਗੁਰਮੀਤ ਸੁੰਨਰਾ, ਵਿੰਦਰ ਸਿੰਘ ਪੰਚ, ਬਹਾਦਰ ਸਿੰਘ ਸੰਗਤਪੁਰ ਅਤੇ ਵੱਡੀ ਗਿਣਤੀ ਵਿਚ ਅਕਾਲੀ ਬਸਪਾ ਵਰਕਰ ਹਾਜ਼ਰ ਸਨ।
ਵੀਡੀਓ ਲਈ ਕਲਿੱਕ ਕਰੋ -: