ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਪਰਿਵਾਰ ਆਪਣਾ ਘਰ ਛੱਡ ਕੇ ਕਿਸੇ ਗੁਪਤ ਟਿਕਾਣੇ ‘ਤੇ ਚਲੇ ਗਏ ਹਨ। ਹਜ਼ਾਰਾਂ ਟਰੱਕ ਡਰਾਈਵਰਾਂ ਅਤੇ ਹੋਰ ਪ੍ਰਦਰਸ਼ਨਕਾਰੀਆਂ ਨੇ ਸ਼ਨੀਵਾਰ ਨੂੰ ਰਾਜਧਾਨੀ ਸ਼ਹਿਰ ਵਿੱਚ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਟਰੂਡੋ ਦੇ ਘਰ ਨੂੰ ਘੇਰ ਲਿਆ।
ਇਨ੍ਹਾਂ ਟਰੱਕ ਡਰਾਈਵਰਾਂ ਨੇ ਆਪਣੇ 70 ਕਿਲੋਮੀਟਰ ਲੰਬੇ ਕਾਫਲੇ ਦਾ ਨਾਂ ‘ਫ੍ਰੀਡਮ ਕਾਨਵਾਏ’ ਰੱਖਿਆ ਹੈ। ਟਰੱਕ ਡਰਾਈਵਰ ਕੈਨੇਡਾ ਦੇ ਝੰਡੇ ਦੇ ਨਾਲ ‘ਆਜ਼ਾਦੀ’ ਦੀ ਮੰਗ ਕਰਦੇ ਝੰਡੇ ਲਹਿਰਾ ਰਹੇ ਹਨ। ਉਹ ਪੀਐਮ ਟਰੂਡੋ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ। ਇਸ ਅੰਦੋਲਨ ਵਿੱਚ ਟਰੱਕ ਡਰਾਈਵਰਾਂ ਦੇ ਨਾਲ ਹੋਰ ਵੀ ਹਜ਼ਾਰਾਂ ਪ੍ਰਦਰਸ਼ਨਕਾਰੀ ਸ਼ਾਮਲ ਹਨ।
ਸੜਕਾਂ ‘ਤੇ ਹਜ਼ਾਰਾਂ ਵੱਡੇ ਟਰੱਕਾਂ ਦੀ ਆਵਾਜ਼ ਲਗਾਤਾਰ ਸੁਣਾਈ ਦੇ ਰਹੀ ਹੈ ਅਤੇ ਡਰਾਈਵਰ ਲਗਾਤਾਰ ਹਾਰਨ ਵਜਾ ਕੇ ਸਰਕਾਰ ਵਿਰੁੱਧ ਰੋਸ ਪ੍ਰਗਟ ਕਰ ਰਹੇ ਹਨ। ਉਹ ਪਾਰਲੀਮੈਂਟ ਪਹੁੰਚ ਚੁੱਕੇ ਹਨ।
ਟਰੱਕ ਡਰਾਈਵਰ ਅਮਰੀਕਾ ਦੀ ਸਰਹੱਦ ਪਾਰ ਕਰਨ ਲਈ ਵੈਕਸੀਨ ਨੂੰ ਲਾਜ਼ਮੀ ਬਣਾਉਣ ਕਰਕੇ ਰੋਸ ਵਿੱਚ ਹਨ। ਟਰੱਕ ਡਰਾਈਵਰਾਂ ਵਿੱਚ ਇਸ ਲਈ ਵੀ ਗੁੱਸਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਟਰੱਕਾਂ ਵਾਲਿਆਂ ਨੂੰ ‘ਕੋਈ ਮਹੱਤਵ ਨਹੀਂ ਰੱਖਣ ਵਾਲੀ ਘੱਟ ਗਿਣਤੀ’ ਕਰਾਰ ਦਿੰਦਿਆਂ ਇੱਕ ਵਿਵਾਦਿਤ ਬਿਆਨ ਦਿੱਤਾ ਸੀ। ਸ਼ਹਿਰ ਵਿੱਚ ਸਥਿਤੀ ਗੰਭੀਰ ਬਣ ਗਈ ਹੈ। ਆਲਮ ਇਹ ਹੈ ਕਿ ਓਟਾਵਾ ਨੂੰ ਜਾਣ ਵਾਲੇ ਰਸਤੇ ‘ਤੇ 70 ਕਿਲੋਮੀਟਰ ਤੱਕ ਟਰੱਕਾਂ ਦੀ ਲੰਮੀ ਲਾਈਨ ਲੱਗੀ ਹੋਈ ਹੈ, ਜਿਸ ਕਾਰਨ ਹੋਰ ਯਾਤਰੀਆਂ ਨੂੰ ਵੀ ਆਉਣ-ਜਾਣ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਦੋ ਦਿਨ ਪਹਿਲਾਂ ਟਰੂਡੋ ਨੇ ਖੁਦ ਨੂੰ ਪੰਜ ਦਿਨਾਂ ਲਈ ਆਈਸੋਲੇਟ ਕਰਨ ਦਾ ਐਲਾਨ ਕੀਤਾ ਸੀ। ਪਰ ਹੁਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕਿਸੇ ਗੁਪਤ ਟਿਕਾਣੇ ‘ਤੇ ਲੁਕਣ ਲਈ ਭੱਜਣਾ ਪਿਆ ਹੈ। ਫਿਲਹਾਲ ਕਿਸੇ ਨੂੰ ਵੀ ਪਤਾ ਨਹੀਂ ਹੈ ਕਿ ਪ੍ਰਧਾਨ ਮੰਤਰੀ ਟਰੂਡੋ ਅਤੇ ਉਨ੍ਹਾਂ ਦਾ ਪਰਿਵਾਰ ਕਿੱਥੇ ਲੁਕਿਆ ਹੋਇਆ ਹੈ। ਹਾਲਾਂਕਿ, ਪ੍ਰਦਰਸ਼ਨਕਾਰੀ ਦੂਜੇ ਸ਼ਹਿਰਾਂ ਵਿੱਚ ਵੀ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ।