ਜੋਧਪੁਰ ਦੇ ਭੋਪਾਲਗੜ੍ਹ ਸਬ-ਡਿਵੀਜ਼ਨ ਦੇ ਐੱਸ.ਡੀ.ਐੱਮ. ਨੂੰ ਸਾਬਕਾ ਸੰਸਦ ਮੈਂਬਰ ਦੀ ਤਾਰੀਫ਼ ਕਰਨੀ ਮਹਿੰਗੀ ਪੈ ਗਈ। ਐੱਸ.ਡੀ.ਐੱਮ. ਹਵਾਈ ਸਿੰਘ ਯਾਦਵ ਨੇ ਜਦੋਂ ਸਾਬਕਾ ਸੰਸਦ ਮੈਂਬਰ ਦੇ ਤਾਰੀਫ਼ਾਂ ਦੇ ਪੁਲ ਬੰਨ੍ਹੇ ਕੇਂਦਰੀ ਜਲਸ਼ਕਤੀ ਮੰਤਰੀ ਤੇ ਜੋਧਪੁਰ ਸੰਸਦ ਮੈਂਬਰ ਗਜੇਂਦਰ ਸਿੰਘ ਸ਼ੇਖਾਵਤ ਤੇ ਪਾਲੀ ਸੰਸਦ ਮੈਂਬਰ ਪੀਪੀ ਚੌਧਰੀ ਨੇ ਭਰੀ ਮੀਟਿੰਗ ਵਿੱਚ ਅਧਿਕਾਰੀਆਂ ਸਾਹਮਣੇ ਉਸ ਦੀ ਕਲਾਸ ਲਾ ਦਿੱਤੀ। ਇਸ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਹੈ।
ਪਾਲੀ ਸਾਂਸਦ ਪੀਪੀ ਚੌਧਰੀ ਨੇ ਤਾਂ ਸਾਰਿਆਂ ਸਾਹਮਣੇ ਐੱਸ.ਡੀ.ਐੱਮ. ਨੂੰ ਇਹ ਤੱਕ ਕਹਿ ਦਿੱਤਾ ਕਿ ‘ਜੇ ਜੁੱਤੀਆਂ ਚੱਟਣ ਦਾ ਇੰਨਾ ਹੀ ਸ਼ੌਂਕ ਹੈ ਤਾਂ ਪਾਰਟੀ ਕਿਉਂ ਨਹੀਂ ਜੁਆਇਨ ਕਰ ਲੈਂਦੇ।’
ਦਰਅਸਲ, ਪਾਲੀ ਲੋਕ ਸਭਾ ਹਲਕੇ ਦੇ ਭੋਪਾਲਗੜ੍ਹ ਦੇ ਐਸਡੀਐਮ ਹਵਾਈ ਸਿੰਘ ਯਾਦਵ ਨੇ ਹਾਲ ਹੀ ਵਿੱਚ ਇੱਕ ਪ੍ਰੋਗਰਾਮ ਵਿੱਚ ਸਾਬਕਾ ਸੰਸਦ ਮੈਂਬਰ ਅਤੇ ਕਾਂਗਰਸੀ ਨੇਤਾ ਬਦਰੀਰਾਮ ਜਾਖੜ ਦੀ ਤਾਰੀਫ਼ ਕੀਤੀ ਸੀ ਅਤੇ ਕਿਹਾ ਸੀ ਕਿ ਸਾਡੇ ਸਾਬਕਾ ਸੰਸਦ ਮੈਂਬਰ ਮੌਜੂਦਾ ਸੰਸਦ ਮੈਂਬਰ ਤੋਂ ਵੱਧ ਸਰਗਰਮ ਹਨ। ਸਾਡੇ ਕੋਲ ਅਜਿਹੇ ਸੰਸਦ ਮੈਂਬਰ ਹੋਣੇ ਚਾਹੀਦੇ ਹਨ, ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ।
ਇਸ ਤੋਂ ਬਾਅਦ ਸ਼ਨੀਵਾਰ ਨੂੰ ਜੋਧਪੁਰ ਜ਼ਿਲ੍ਹਾ ਵਿਕਾਸ ਅਤੇ ਤਾਲਮੇਲ ਨਿਗਰਾਨ ਕਮੇਟੀ ਦਿਸ਼ਾ ਦੀ ਇਹ ਪਹਿਲੀ ਬੈਠਕ ਸੀ। ਮੀਟਿੰਗ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਪਾਲੀ ਦੇ ਸੰਸਦ ਮੈਂਬਰ ਪੀਪੀ ਚੌਧਰੀ ਨੇ ਐਸਡੀਐਮ ਨਾਲ ਭਰੀ ਮੀਟਿੰਗ ਵਿੱਚ ਸਖ਼ਤ ਸਵਾਲ ਜਵਾਬ ਕੀਤੇ।
ਇਸ ਮੀਟਿੰਗ ਦੀ ਅਗਵਾਈ ਗਜੇਂਦਰ ਸਿੰਘ ਸ਼ੇਖਾਵਤ ਕਰ ਰਹੇ ਸਨ। ਬੈਠਕ ਸ਼ੁਰੂ ਹੁੰਦੇ ਹੀ ਪੀਪੀ ਚੌਧਰੀ ਨੇ ਐੱਸਡੀਐੱਮ ਯਾਦਵ ਨੂੰ ਸਵਾਲ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਸ਼ੇਖਾਵਤ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਬੋਲਣਾ ਸ਼ੁਰੂ ਕਰ ਦਿੱਤਾ। ਸ਼ੇਖਾਵਤ ਨੇ ਕਿਹਾ ਕਿ ਤੁਸੀਂ ਜਨਤਾ ਦੇ ਵਿਚਕਾਰ ਸੰਸਦ ਮੈਂਬਰ ਨੂੰ ਪਾਸਿੰਗ ਮਾਰਕ ਦੇ ਰਹੇ ਹੋ, ਫਿਰ ਵੀ ਨੌਕਰੀ ਕਰ ਰਹੇ ਹੋ। ਤੁਹਾਨੂੰ ਸੰਸਦ ਮੈਂਬਰ ‘ਤੇ ਟਿੱਪਣੀ ਕਰਨ ਦਾ ਅਧਿਕਾਰ ਕਿਸ ਨੇ ਦਿੱਤਾ?
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਸ਼ੇਖਾਵਤ ਨੇ ਪੁੱਛਿਆ ਕਿ ਕੀ ਤੁਸੀਂ ਸੰਸਦ ਮੈਂਬਰ ਦਾ ਹਾਜ਼ਰੀ ਰਜਿਸਟਰ ਲੈ ਕੇ ਘੁੰਮਦੇ ਹੋ? ਤੁਸੀਂ ਅਹੁਦੇ ‘ਤੇ ਬਣੇ ਰਹਿਣ ਦੀ ਤਾਂਘ ‘ਚ ਇਸ ਤਰ੍ਹਾਂ ਬੋਲਦੇ ਹੋ। ਉਨ੍ਹਾਂ ਐਸਡੀਐਮ ਨੂੰ ਕਿਹਾ ਕਿ ਸਰਕਾਰਾਂ ਸਥਾਈ ਨਹੀਂ ਹੁੰਦੀਆਂ। ਇਹ ਸਰਕਾਰ ਵੀ ਬਦਲੇਗੀ। ਮਿਸਟਰ ਐਸ.ਡੀ.ਐਮ ਤੁਸੀਂ ਅਜੇ ਵੀਹ ਸਾਲ ਕੰਮ ਕਰਨਾ ਹੈ। ਅਧਿਕਾਰੀ ਹੋ ਤਾਂ ਸੰਵਿਧਾਨ ਅਨੁਸਾਰ ਕੰਮ ਕਰੋ। ਅਧਿਕਾਰੀ ਕਿਸੇ ਪਾਰਟੀ ਨਾਲ ਸਬੰਧਤ ਨਹੀਂ ਹੈ।
ਸੰਸਦ ਮੈਂਬਰ ਪੀਪੀ ਚੌਧਰੀ ਨੇ ਕਿਹਾ ਕਿ ਤੁਸੀਂ ਸਾਡੀ ਸਿਵਲ ਸਰਵਿਸ ਨੂੰ ਬਹੁਤ ਘੱਟ ਸਮਝਿਆ ਹੈ। ਸਾਡੀ ਸਿਵਲ ਸਰਵਿਸ ਅਜਿਹੀ ਨਹੀਂ ਹੈ। ਉਨ੍ਹਾਂ ਦੀ ਵਫ਼ਾਦਾਰੀ ਸੰਵਿਧਾਨ ਪ੍ਰਤੀ ਹੈ। ਉਹ ਵੀ ਇਸੇ ਗੱਲ ਦੀ ਸਹੁੰ ਚੁੱਕਦੇ ਹਨ। ਕੀ ਤੁਹਾਡੀ ਕਿਸੇ ਪਾਰਟੀ ਪ੍ਰਤੀ ਵਫ਼ਾਦਾਰੀ ਹੈ? ਜੇ ਤੁਸੀਂ ਜੁੱਤੀਆਂ ਚੱਟਣ ਦੇ ਸ਼ੌਕੀਨ ਹੋ, ਤਾਂ ਨੌਕਰੀ ਛੱਡ ਕੇ ਪਾਰਟੀ ਵਿੱਚ ਸ਼ਾਮਲ ਹੋ ਜਾਓ।