ਨਵਾਂਸ਼ਹਿਰ ਤੋਂ ਮੌਜੂਦਾ ਵਿਧਾਇਕ ਅੰਗਦ ਸੈਣੀ ਦੀ ਟਿਕਟ ਕਾਂਗਰਸ ਵੱਲੋਂ ਕੱਟ ਦਿੱਤੀ ਗਈ ਹੈ ਤੇ ਹੁਣ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਰੇ ਹਨ। ਟਿਕਟ ਨਾ ਮਿਲਣ ‘ਤੇ ਪਹਿਲੀ ਵਾਰ ਵਿਧਾਇਕ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਾਂਗਰਸ ਉਤੇ ਗੰਭੀਰ ਦੋਸ਼ ਲਗਾਏ ਹਨ।
ਵਿਧਾਇਕ ਦਾ ਕਹਿਣਾ ਹੈ ਕਿ ਇਹ ਸੱਚ ਤੇ ਝੂਠ, ਸਹੀ ਤੇ ਗਲਤ ਦੀ ਲੜਾਈ ਹੈ। ਔਰਤ ਦੀ ਬੇਇਜ਼ਤੀ ਕਰੋ। ਔਰਤ ਦੇ ਖਿਲਾਫ ਕੁਝ ਲਿਖੋ। ਮੈਂ ਅਜਿਹਾ ਨਹੀਂ ਕੀਤਾ, ਜਿਸ ਦਾ ਹਰਜਾਨਾ ਮੈਨੂੰ ਭੁਗਤਣਾ ਪੈ ਰਿਹਾ ਹੈ। ਕਾਂਗਰਸ ਪਾਰਟੀ ਵੱਲੋਂ ਮੇਰੀ ਟਿਕਟ ਕੱਟ ਦਿੱਤੀ ਗਈ ਹੈ ਤੇ ਹੁਣ ਲੋਕਾਂ ਦਾ ਹੀ ਫੈਸਲਾ ਹੈ ਕਿ ਆਜ਼ਾਦ ਉਮੀਦਵਾਰ ਵਜੋਂ ਮੈਂ ਚੋਣ ਲੜਾਂ। ਉਨ੍ਹਾਂ ਕਿਹਾ ਕਿ ਹੁਣ ਫੈਸਲਾ ਲੋਕ ਕਰਨਗੇ। ਮੈਨੂੰ ਨਵਾਂਸ਼ਹਿਰ ਵਾਸੀਆਂ ‘ਤੇ ਪੂਰਾ ਭਰੋਸਾ ਹੈ ਕਿ ਉਹ ਮੈਨੂੰ ਹਲਕੇ ਤੋਂ ਜਿਤਾਉਣਗੇ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਗੌਰਤਲਬ ਹੈ ਕਿ ਵਿਧਾਇਕ ਅੰਗਦ ਸੈਣੀ ਦੀ ਪਤਨੀ ਅਦਿਤੀ ਸਿੰਘ ਉੱਤਰ ਪ੍ਰਦੇਸ਼ ‘ਚ ਭਾਜਪਾ ‘ਚ ਸ਼ਾਮਲ ਹੋ ਗਈ ਸੀ ਅਤੇ ਉਹ ਵੀ ਭਾਜਪਾ ਦੀ ਟਿਕਟ ‘ਤੇ ਚੋਣ ਲੜ ਰਹੀ ਹੈ। ਇਹ ਟਿਕਟ ਕੱਟੇ ਜਾਣ ਦਾ ਕਾਰਨ ਮੰਨਿਆ ਜਾ ਰਿਹਾ ਹੈ। ਕਾਂਗਰਸ ਤੋਂ ਬਾਗੀ ਹੋ ਕੇ ਭਾਜਪਾ ‘ਚ ਗਈ, ਵਿਧਾਇਕ ਅਦਿਤੀ ਸਿੰਘ ਰਾਏਬਰੇਲੀ ਤੋਂ ਕਾਂਗਰਸ ਦੇ ਵਿਧਾਇਕ ਰਹਿ ਚੁੱਕੇ ਅਖਿਲੇਸ਼ ਸਿੰਘ ਦੀ ਬੇਟੀ ਹੈ, ਅਦਿਤੀ ਸਿੰਘ ਨੇ ਸਾਲ 2019 ‘ਚ ਪੰਜਾਬ ਤੋਂ ਕਾਂਗਰਸ ਵਿਧਾਇਕ ਅੰਗਦ ਸੈਣੀ ਨਾਲ ਵਿਆਹ ਕੀਤਾ ਸੀ। ਅਦਿਤੀ ਸਿੰਘ ਨੇ ਸਾਲ 2017 ਵਿੱਚ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਅਤੇ ਪਹਿਲੀ ਵਾਰ ਵਿਧਾਇਕ ਚੁਣੀ ਗਈ। ਅਦਿਤੀ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਰਾਏਬਰੇਲੀ ਸਦਰ ਸੀਟ ਤੋਂ ਜਿੱਤ ਹਾਸਲ ਕੀਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਦੇ ਪਤੀ ਅੰਗਦ ਸਿੰਘ ਨੇ ਵੀ ਸਾਲ 2017 ਵਿੱਚ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਸੀ ਅਤੇ ਸ਼ਹੀਦ ਭਗਤ ਸਿੰਘ ਨਗਰ ਤੋਂ ਚੋਣ ਜਿੱਤੀ ਸੀ।