ਵਿਸ਼ਵਾਸਘਾਤ ਦਿਵਸ ਮੌਕੇ ਡੀਸੀ ਕੰਪਲੈਕਸ ਦੇ ਬਾਹਰ ਧਰਨਾ ਦੇ ਰਹੀ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਕਰਤਾਰਪੁਰ ਹਲਕੇ ਤੋਂ ਭਾਜਪਾ ਉਮੀਦਵਾਰ ਸੁਰਿੰਦਰ ਮਹੇ ਨਾਲ ਝੜਪ ਹੋ ਗਈ। ਕਾਰਨ ਇਹ ਸੀ ਕਿ ਕਿਸਾਨ ਪੀ.ਐਮ ਮੋਦੀ ਦਾ ਪੁਤਲਾ ਫੂਕਦੇ ਹੋਏ ਮੁਰਦਾਬਾਦ ਦੇ ਨਾਅਰੇ ਲਗਾ ਰਹੇ ਸਨ ਤਾਂ ਐਨ ਮੌਕੇ ‘ਤੇ ਉਥੇ ਪਹੁੰਚੇ ਮਹੇ ਦੇ ਸਮਰਥਕਾਂ ਨੇ ਜ਼ਿੰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਕਿਸੇ ਨੇ ਕਿਸਾਨ ਮੁਰਦਾਬਾਦ ਕਹਿ ਦਿੱਤਾ, ਜਿਸ ਨਾਸ ਝਗੜਾ ਵਧ ਗਿਆ।
ਕਿਸਾਨਾਂ ਨੇ ਸਮਰਥਕਾਂ ਸਣੇ ਨਾਮਜ਼ਦਗੀਆਂ ਭਰ ਕੇ ਬਾਹਰ ਆ ਰਹੇ ਮਹੇ ਨੂੰ ਘੇਰ ਲਿਆ। ਦੋਵਾਂ ਪਾਸਿਆਂ ਤੋਂ ਹੱਥੋਪਾਈ ਹੋ ਗਈ। ਕਿਸਾਨਾਂ ਨੇ ਭਾਜਪਾ ਦੇ ਝੰਡੇ ਖੋਹ ਲਏ। ਮਾਹੌਲ ਨੂੰ ਦੇਖ ਕੇ ਮਹੇ ਉਥੋਂ ਨਿਕਲੇ ਤੇ ਕੋਰਟ ਰੂਮ ਵਿਚ ਲੁਕ ਗਏ। ਪਿੱਛੇ-ਪਿੱਛੇ ਕਿਸਾਨ ਵੀ ਅੰਦਰ ਆ ਗਏ। ਪੁਲਿਸ ਨੇ ਮਹੇ ਨੂੰ ਸੁਰੱਖਿਅਤ ਕੀਤਾ। ਉਹ ਦੋ ਘੰਟੇ ਅੰਦਰ ਹੀ ਰੁਕੇ ਰਹੇ। ਘਟਨਾ ਸੋਮਵਾਰ ਦੁਪਹਿਰ ਪੌਣੇ ਕੁ ਤਿੰਨ ਵਜੇ ਦੀ ਹੈ।
ਘਟਨਾ ਤੋਂ ਤੁਰੰਤ ਬਾਅਦ ਭਾਜਪਾ ਨੇ ਲਾਜਪਤ ਨਗਰ ਸਥਿਤ ਚੋਣ ਦਫ਼ਤਰ ‘ਤੇ ਦੋਸ਼ ਲਾਇਆ ਕਿ ਸੁਰਿੰਦਰ ਮਹੇ ‘ਤੇ ਹਮਲਾ ਕਰਨ ਵਾਲੇ ਕਿਸਾਨ ਨਹੀਂ ਸਗੋਂ ਵਿਧਾਇਕ ਸੁਰਿੰਦਰ ਚੌਧਰੀ ਵੱਲੋਂ ਭੇਜੇ ਗਏ ਗੁੰਡੇ ਸਨ। ਇਸ ਦੌਰਾਨ ਸੁਰਿੰਦਰ ਮਹੇ ਨੇ ਦੱਸਿਆ ਕਿ ਉਸ ਨੂੰ ਧੱਕੇ ਮਾਰੇ ਗਏ ਤੇ ਨਮਜ਼ਦਗੀ ਪਿਛੋਂ ਬਚੇ ਹੋਏ ਦਸਤਾਵੇਜ਼ ਦੀ ਫਾਈਲ ਉਸ ਦੇ ਗੌਰਵ ਮਹੇ ਦੇ ਹੱਥੋਂ ਖੋਹ ਲਈ ਗਈ। ਉਸ ‘ਤੇ ਜਾਨਲੇਵਾ ਹਮਲਾ ਕੀਤਾ ਗਿਆ। ਪ੍ਰਸ਼ਾਸਨ ਸੁਰੱਖਿਆ ਵਿਚ ਫੇਲ੍ਹ ਰਿਹਾ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਇਸ ਪਿੱਛੋਂ ਭਾਜਪਾ ਦੇ ਪੰਜਾਬ ਮੀਤ ਪ੍ਰਧਾਨ ਜੀਵਨ ਗੁਪਤਾ ਨੇ ਸ਼ਾਮ 4.30 ਵਜੇ ਭਾਜਪਾ ਦੇ ਚੋਣ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਅਤੇ ਦੋਸ਼ ਲਾਇਆ ਕਿ ਕਾਂਗਰਸੀ ਵਿਧਾਇਕ ਯੋਜਨਾਬੱਧ ਤਰੀਕੇ ਨਾਲ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਕਰਤਾਰਪੁਰ ਤੋਂ ਕਾਂਗਰਸੀ ਵਿਧਾਇਕ ਸੁਰਿੰਦਰ ਸਿੰਘ ਚੌਧਰੀ ਨੇ ਭੇਜਿਆ ਸੀ।