ਯੂਕੇ ਦੇ ਇੱਕ ਨੌਜਵਾਨ ਨੂੰ 16 ਸੈਕੰਡ ਲਈ ਇੱਕ ਦੁਕਾਨ ਦੇ ਅੰਦਰ ਆਪਣਾ ਮਾਸਕ ਉਤਾਰਨ ਦਾ ਵੱਡਾ ਹਰਜਾਨਾ ਭਰਨਾ ਪਿਆ, ਉਸ ਨੂੰ ਇਸ ਲਈ £2,000 (2 ਲੱਖ ਰੁਪਏ) ਦਾ ਜੁਰਮਾਨਾ ਲਗਾਇਆ ਗਿਆ।
ਨੌਜਵਾਨ ਕ੍ਰਿਸਟੋਫਰ ਓ’ਟੂਲ ਨੇ ਕਿਹਾ ਕਿ ਉਸਨੇ ਪ੍ਰੈਸਕੋਟ ਵਿੱਚ ਬੀਐਂਡਐਮ ਵਿਖੇ ਖਰੀਦਦਾਰੀ ਕਰਦੇ ਹੋਏ ਮਾਸਕ ਪਹਿਨਿਆ ਹੋਇਆ ਸੀ ਪਰ ਉਹ ਕੁਝ ਚੰਗਾ ਮਹਿਸੂਸ ਨਹੀਂ ਕਰ ਰਿਹਾ ਸੀ, ਜਿਸ ਕਰਕੇ ਕੁਝ ਸੈਕੰਡ ਲਈ ਉਸ ਨੇ ਆਪਣੇ ਚਿਹਰੇ ਤੋਂ ਮਾਸਕ ਹਟਾ ਲਿਆ।
ਉਸੇ ਸਮੇਂ ਸਟੋਰ ਦੇ ਅੰਦਰ ਪੁਲਿਸ ਅਧਿਕਾਰੀ ਪਹੁੰਚ ਗਏ ਤੇ ਮਾਸਕ ਨਾ ਪਹਿਨਣ ਵਾਲਿਆਂ ਵਿੱਚ ਉਸ ਦਾ ਨਾਮ ਲਿਖ ਲਿਆ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਹ ਘਟਨਾ ਫਰਵਰੀ 2021 ਦੀ ਹੈ ਜਦੋਂ ਯੂਕੇ ਵਿੱਚ ਸਾਰੀਆਂ ਜਨਤਕ ਥਾਵਾਂ ‘ਤੇ ਫੇਸ ਮਾਸਕ ਦੀ ਵਰਤੋਂ ਲਾਜ਼ਮੀ ਸੀ।
ਕ੍ਰਿਸਟੋਫਰ ਨੇ ਇੱਕ ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਕਿਹਾ ਕਿ ਉਸ ਨੂੰ ਜਨਤਕ ਤੌਰ ‘ਤੇ ਲਾਜ਼ਮੀ ਮਾਸਕ ਨਿਯਮ ਨਾਲ ਕੋਈ ਸਮੱਸਿਆ ਨਹੀਂ ਹੈ ਅਤੇ ਉਸ ਨੇ ਇਸ ਨੂੰ ਥੋੜ੍ਹੇ ਸਮੇਂ ਲਈ ਹਟਾ ਦਿੱਤਾ ਸੀ ਕਿਉਂਕਿ ਉਹ ਠੀਕ ਮਹਿਸੂਸ ਨਹੀਂ ਕਰ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਕੁਝ ਦਿਨਾਂ ਬਾਅਦ ਉਹ ਹੈਰਾਨ ਰਹਿ ਗਿਆ ਜਦੋਂ ਉਸਨੂੰ ACRO ਅਪਰਾਧਿਕ ਰਿਕਾਰਡ ਦਫਤਰ ਤੋਂ ਇੱਕ ਚਿੱਠੀ ਮਿਲੀ ਜਿਸ ਵਿੱਚ ਉਸਨੂੰ £100 ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਸੀ। ਜਦੋਂ ਉਸਨੇ ਅਧਿਕਾਰੀਆਂ ਨੂੰ ਇੱਕ ਈ-ਮੇਲ ‘ਤੇ ਸਪੱਸ਼ਟੀਕਰਨ ਦੇ ਕੇ ਜੁਰਮਾਨਾ ਅਦਾ ਕਰਨ ਤੋਂ ਇਨਕਾਰ ਕਰ ਦਿੱਤਾ, ਤਾਂ ਉਸਨੂੰ ਇੱਕ ਹੋਰ ਚਿੱਠੀ ਮਿਲੀ, ਜਿਸ ਵਿੱਚ ਜੁਰਮਾਨਾ £2,000 ਕਰ ਦਿੱਤਾ ਗਿਆ ਸੀ।
ਕ੍ਰਿਸਟੋਫਰ ਨੇ ਕਿਹਾ ਕਿ ਦਸੰਬਰ ਵਿੱਚ ਉਸ ਨੂੰ ਜੁਰਮਾਨੇ ਦੀ ਚਿੱਠੀ ਮਿਲੀ ਜਿਸ ਨੂੰ ਵੇਖ ਕੇ ਉਹ ਹੈਰਾਨ ਰਹਿ ਗਿਆ। ਜੁਰਮਾਨਾ ਇੰਨਾ ਜ਼ਿਆਦਾ ਸੀ ਕਿ ਇੰਨੀ ਤਾਂ ਉਸ ਦੀ ਪੂਰੀ ਤਨਖਾਹ ਵੀ ਨਹੀਂ ਹੈ। ਉਸ ਨੇ ਹੁਣ ਇਸ ਜੁਰਮਾਨੇ ਖ਼ਿਲਾਫ ਅਦਾਲਤ ਤੱਕ ਪਹੁੰਚ ਕੀਤੀ ਹੈ, ਜਿਥੇ ਕਾਨੂੰਨੀ ਲੜਾਈ ਅਜੇ ਵੀ ਚੱਲ ਰਹੀ ਹੈ।