ਸਾਊਦੀ ਅਰਬ ਆਪਣਾ ਰਾਸ਼ਟਰੀ ਝੰਡਾ ਅਤੇ ਰਾਸ਼ਟਰੀ ਗੀਤ ਬਦਲਣ ਜਾ ਰਿਹਾ ਹੈ। ਸਰਕਾਰੀ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਗੈਰ-ਚੁਣੇ ਗਏ ਸਲਾਹਕਾਰ ਸ਼ੂਰਾ ਕੌਂਸਲ ਨੇ ਸੋਮਵਾਰ ਨੂੰ ਰਾਸ਼ਟਰੀ ਗੀਤ, ਝੰਡੇ ਅਤੇ ਰਾਜ ਚਿੰਨ੍ਹ ਵਿੱਚ ਮਾਮੂਲੀ ਤਬਦੀਲੀਆਂ ਦੇ ਹੱਕ ਵਿੱਚ ਵੋਟ ਦਿੱਤੀ। ਹਾਲਾਂਕਿ, ਕੌਂਸਲ ਦੇ ਫੈਸਲਿਆਂ ਦਾ ਮੌਜੂਦਾ ਕਾਨੂੰਨਾਂ ਜਾਂ ਢਾਂਚੇ ‘ਤੇ ਕੋਈ ਅਸਰ ਨਹੀਂ ਹੁੰਦਾ। ਪਰ ਇਸ ਦੇ ਫੈਸਲੇ ਨੂੰ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਇਸਦੇ ਮੈਂਬਰਾਂ ਦੀ ਨਿਯੁਕਤੀ ਸਾਊਦੀ ਅਰਬ ਦੇ ਰਾਜਾ ਦੁਆਰਾ ਕੀਤੀ ਜਾਂਦੀ ਹੈ। ਰਾਸ਼ਟਰੀ ਝੰਡੇ, ਰਾਜ ਚਿੰਨ੍ਹ ਅਤੇ ਰਾਸ਼ਟਰੀ ਗੀਤ ਨਾਲ ਸਬੰਧਤ ਨਿਯਮਾਂ ਦਾ ਅਪਮਾਨ ਜਾਂ ਉਲੰਘਣਾ ਕਰਨ ‘ਤੇ ਕਾਰਵਾਈ ਕਰਨ ਦੀ ਵਿਵਸਥਾ ਵੀ ਕੀਤੀ ਗਈ ਹੈ।
ਪ੍ਰਸਤਾਵਿਤ ਬਦਲਾਅ ਦੇਸ਼ ਦੇ ਨੌਜਵਾਨ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅਲ ਸਾਊਦ ਦੇ ਵਿਜ਼ਨ ਦੇ ਮੁਤਾਬਕ ਹਨ।ਜੋ ਸਾਊਦੀ ਕੌਮੀਅਤ ਅਤੇ ਰਾਸ਼ਟਰੀ ਸਵੈਮਾਣ ‘ਤੇ ਜ਼ੋਰ ਦਿੰਦੇ ਹਨ। ਸ਼ੂਰਾ ਕੌਂਸਲ ਨੇ ਇਹ ਕਦਮ ਅਜਿਹੇ ਸਮੇਂ ਵਿੱਚ ਚੁੱਕਿਆ ਹੈ ਜਦੋਂ ਸਾਊਦੀ ਵਿੱਚ ਰਾਸ਼ਟਰੀ ਝੰਡੇ ਦਾ ਅਪਮਾਨ ਕਰਨ ਦੇ ਦੋਸ਼ ਵਿੱਚ ਚਾਰ ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਨੇ ਝੰਡਾ ਡਸਟਬਿਨ ਵਿੱਚ ਸੁੱਟ ਦਿੱਤਾ ਸੀ।
1973 ਤੋਂ ਸਾਊਦੀ ਅਰਬ ਦਾ ਰਾਸ਼ਟਰੀ ਝੰਡਾ ਹਰੇ ਰੰਗ ਦਾ ਹੈ, ਜਿਸ ‘ਤੇ ਚਿੱਟੇ ਰੰਗ ਦੀ ਤਲਵਾਰ ਹੈ ਅਤੇ ਅਰਬੀ ਵਿਚ ਲਿਖਿਆ ਹੈ, ‘ਅੱਲ੍ਹਾ ਤੋਂ ਬਿਨਾਂ ਕੋਈ ਭਗਵਾਨ ਨਹੀਂ ਹੈ; ਮੁਹੰਮਦ ਅੱਲ੍ਹਾ ਦਾ ਦੂਤ ਹੈ। ਦੱਸ ਦੇਈਏ ਕਿ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੀ ਅਗਵਾਈ ‘ਚ ਦੇਸ਼ ‘ਚ ਕਈ ਖੇਤਰਾਂ ‘ਚ ਬਦਲਾਅ ਅਤੇ ਸੁਧਾਰ ਕੀਤੇ ਜਾ ਰਹੇ ਹਨ। ਸੰਯੁਕਤ ਅਰਬ ਅਮੀਰਾਤ ਦੇ ਰਾਹ ‘ਤੇ ਚੱਲਦਿਆਂ ਸਾਊਦੀ ਅਰਬ ਨੇ ਔਰਤਾਂ ਨੂੰ ਅਧਿਕਾਰ ਦੇਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਮਹੀਨੇ ਸਾਊਦੀ ਔਰਤਾਂ ਨੇ ਪਹਿਲੀ ਵਾਰ ਆਪਣੇ ਊਠਾਂ ਨਾਲ ਸੁੰਦਰਤਾ ਮੁਕਾਬਲੇ ‘ਸ਼ਿੱਪਸ ਆਫ਼ ਦਾ ਡੇਜ਼ਰਟ’ ਵਿੱਚ ਹਿੱਸਾ ਲਿਆ ਸੀ।
ਵੀਡੀਓ ਲਈ ਕਲਿੱਕ ਕਰੋ -: