ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੈਦਰਾਬਾਦ ਦੇ ਸਰਹੱਦੀ ਖੇਤਰ ਮੁਚਿੰਤਾਲ ਵਿੱਚ ‘ਸਟੈਚਿਊ ਆਫ਼ ਇਕੁਐਲਿਟੀ’ ਨੂੰ ਦੇਸ਼ ਨੂੰ ਸਮਰਿਪਤ ਕੀਤਾ। ਦੁਨੀਆ ਦੀ ਦੂਜੀ ਸਭ ਤੋਂ ਉੱਚਾ ‘ਸਟੈਚਿਊ ਆਫ਼ ਇਕਵੈਲਿਟੀ’ 11ਵੀਂ ਸਦੀ ਦੇ ਭਗਤੀ ਸੰਤ ਸ਼੍ਰੀ ਰਾਮਾਨੁਜਾਚਾਰੀਆ ਦੀ ਯਾਦ ਵਿੱਚ ਬਣਾਇਆ ਗਿਆ ਹੈ, ਜਿਸ ਦੀ ਉਚਾਈ 216 ਫੁੱਟ ਹੈ ਉਨ੍ਹਾਂ ਨੇ ਵਿਸ਼ਵਾਸ, ਜਾਤ ਅਤੇ ਧਰਮ ਸਣੇ ਜੀਵਨ ਦੇ ਸਾਰੇ ਪਹਿਲੂਆਂ ਵਿੱਚ ਸਮਾਨਤਾ ਦੇ ਵਿਚਾਰ ਨੂੰ ਅੱਗੇ ਵਧਾਇਆ ਸੀ।
ਇਹ ਮੂਰਤੀ ‘ਪੰਚਧਾਤੂ’ ਦੀ ਬਣੀ ਹੋਈ ਹੈ, ਜੋਕਿ ਸੋਨੇ, ਚਾਂਦੀ, ਤਾਂਬੇ, ਪਿੱਤਲ ਅਤੇ ਜ਼ਿੰਕ ਦੇ ਸੁਮੇਲ ਨਾਲ ਬਣੀ ਹੈ ਅਤੇ ਬੈਠੀ ਸਥਿਤੀ ਵਿਚ ਦੁਨੀਆ ਦੀਆਂ ਸਭ ਤੋਂ ਉੱਚੀਆਂ ਧਾਤ ਦੀਆਂ ਮੂਰਤੀਆਂ ਵਿਚੋਂ ਇਕ ਹੈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਮੂਰਤੀ ਬਾਰੇ ਕੁਝ ਖ਼ਾਸ ਗੱਲਾਂ-
- ਵੈਸ਼ਨਵ ਸੰਤ ਨੇ ਸਮਾਜਿਕ ਬਰਾਬਰੀ ਦੀ ਵਕਾਲਤ ਕੀਤੀ। ਬਹੁਤ ਸਾਰੇ ਲੋਕ ‘ਵਸੁਧੈਵ ਕੁਟੁੰਬਕਮ’ (ਸੰਸਾਰ ਇਕ ਪਰਿਵਾਰ ਹੈ) ਦੇ ਪ੍ਰਚਾਰ ਵਿੱਚ ਉਨ੍ਹਾਂ ਦਾ ਵੱਡਾ ਯੋਗਦਾਨ ਮੰਨਦੇ ਹਨ। ਕਿਹਾ ਜਾਂਦਾ ਹੈ ਕਿ ਬਹੁਤ ਸਾਰੇ ਵਿਦਵਾਨਾਂ ਨੇ ਉਨ੍ਹਾਂ ਦੇ ਮਾਰਗ ਦਾ ਅਨੁਸਰਣ ਕੀਤਾ ਅਤੇ ਭਗਤ ਰਾਮਦਾਸ, ਕਬੀਰ ਅਤੇ ਮੀਰਾਬਾਈ ਵਰਗੇ ਪ੍ਰਾਚੀਨ ਕਵੀਆਂ ਦੀਆਂ ਰਚਨਾਵਾਂ ਉਨ੍ਹਾਂ ਤੋਂ ਪ੍ਰੇਰਿਤ ਸਨ।
- ਮੂਰਤੀ ਦਾ ਉਦਘਾਟਨ ਸ਼੍ਰੀ ਰਾਮਾਨੁਜਾਚਾਰੀਆ ਦੀ 1,000ਵੀਂ ਜਯੰਤੀ ਦੇ ਚੱਲ ਰਹੇ 12 ਦਿਨਾਂ ਦੇ ਜਸ਼ਨ ਦਾ ਹਿੱਸਾ ਹੈ।
- ‘ਸਟੈਚਿਊ ਆਫ਼ ਇਕੁਐਲਿਟੀ’ ਹੈਦਰਾਬਾਦ ਦੇ ਬਾਹਰਵਾਰ 45 ਏਕੜ ਦੇ ਕੰਪਲੈਕਸ ਵਿੱਚ ਸਥਿਤ ਹੈ। ਇਸ ਦਾ ਨੀਂਹ ਪੱਥਰ 2014 ਵਿੱਚ ਰੱਖਿਆ ਗਿਆ ਸੀ। 1,000 ਕਰੋੜ ਰੁਪਏ ਦੇ ਇਸ ਪ੍ਰੋਜੈਕਟ ਨੂੰ ਪੂਰੀ ਤਰ੍ਹਾਂ ਦੁਨੀਆ ਭਰ ਦੇ ਸ਼ਰਧਾਲੂਆਂ ਦੇ ਦਾਨ ਦੁਆਰਾ ਫੰਡ ਕੀਤਾ ਗਿਆ ਸੀ।
- ਸ਼੍ਰੀ ਰਾਮਾਨੁਜਾਚਾਰੀਆ ਆਸ਼ਰਮ ਦੇ ਸ਼੍ਰੀ ਚਿਨਾ ਜੀਯਾਰ ਸਵਾਮੀ ਨੇ ਮੂਰਤੀ ਦੀ ਸੰਕਲਪ ਕੀਤਾ ਹੈ।