ਭਾਰਤ ਰਤਨ ਨਾਲ ਸਨਮਾਨਿਤ ਤੇ ਸੁਰਾਂ ਦੀ ਮੱਲਿਕਾ ਲਤਾ ਮੰਗੇਸ਼ਕਰ ਦਾ ਅੱਜ ਦਿਹਾਂਤ ਹੋ ਗਿਆ। ਉਨ੍ਹਾਂ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਆਖਰੀ ਸਾਹ ਲਏ। ਲਤਾ ਮੰਗੇਸ਼ਕਰ 8 ਜਨਵਰੀ ਨੂੰ ਕੋਰੋਨਾ ਪਾਜ਼ੀਟਿਵ ਆਏ ਸਨ, ਜਿਸਦੇ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੇ ਕੋਰੋਨਾ ਤੇ ਨਿਮੋਨੀਆ ਦੋਹਾਂ ਨਾਲ 29 ਦਿਨਾਂ ਤੱਕ ਜੰਗ ਲੜੀ ਸੀ।
ਕੇਂਦਰੀ ਮੰਤਰੀ ਨਿਤਿਨ ਗਡਕਰੀ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕੀਤਾ ਤੇ ਟਵੀਟ ਕਰਦਿਆਂ ਕਿਹਾ ਕਿ ਦੇਸ਼ ਦੀ ਸ਼ਾਨ ਤੇ ਸੰਗੀਤ ਜਗਤ ਦੀ ਸਿਰਮੌਰ ਸੁਰਾਂ ਦੀ ਮੱਲਿਕਾ ਭਾਰਤ ਰਤਨ ਲਤਾ ਮੰਗੇਸ਼ਕਰ ਜੀ ਦੇ ਦਿਹਾਂਤ ‘ਤੇ ਬਹੁਤ ਹੀ ਦੁਖਦ ਹੈ। ਇਸ ਪੁੰਨ ਆਤਮਾ ਨੂੰ ਮੇਰੀ ਭਾਵਭਿੰਨੀ ਸ਼ਰਧਾਂਜਲੀ। ਉਨ੍ਹਾਂ ਦਾ ਜਾਣਾ ਦੇਸ਼ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਹ ਸਾਰੇ ਸੰਗੀਤ ਸਾਧਕਾਂ ਲਈ ਹਮੇਸ਼ਾ ਪ੍ਰੇਰਣਾ ਸੀ।
ਗੌਰਤਲਬ ਹੈ ਕਿ ਉਨ੍ਹਾਂ ਨੂੰ ਬ੍ਰੀਚ ਕੈਂਡੀ ਹਸਪਤਾਲ ਦੇ ICU ਵਿੱਚ ਰੱਖਿਆ ਗਿਆ ਸੀ। ਲੰਬੇ ਸਮੇਂ ਤੋਂ ਲਤਾ ਤਾਈ ਦਾ ਇਲਾਜ ਕਰ ਰਹੇ ਡਾ. ਪ੍ਰਤੀਤ ਸਮਧਾਨੀ ਦੀ ਨਿਗਰਾਨੀ ਵਿੱਚ ਹੀ ਡਾਕਟਰਾਂ ਦੀ ਟੀਮ ਉਨ੍ਹਾਂ ਦਾ ਇਲਾਜ ਕਰ ਰਹੀ ਸੀ। ਇਲਾਜ ਦੌਰਾਨ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਵੀ ਦੇਖਿਆ ਜਾ ਰਿਹਾ ਸੀ। ਜਿਸ ਕਾਰਨ ਉਨ੍ਹਾਂ ਨੂੰ ਆਬਜ਼ਰਵੇਸ਼ਨ ਵਿੱਚ ਰੱਖਿਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: