ਦੇਸ਼ ਨੂੰ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿਚ ਇਕ ਹੋਰ ਨਵਾਂ ਹਥਿਆਰ ਮਿਲ ਗਿਆ ਹੈ। ਡਰੱਗਸ ਕੰਟਰੋਲਰ ਜਨਰਲ ਆਫ ਇੰਡੀਆ (DCGI) ਨੇ ਸਿੰਗਲ ਡੋਜ਼ ਵੈਕਸੀਨ ਸਪੁਤਨਿਕ ਲਾਈਟ ਦੀ ਐਮਰਜੈਂਸੀ ਵਰਤੋਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਸਪੁਤਨਿਕ ਲਾਈਟ ਦੀ ਵਰਤੋਂ ਲਈ DCGI ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੁਣ ਰੂਸ ਦੇ ਇਸ ਟੀਕੇ ਦੀ ਵਰਤੋਂ ਦਾ ਰਾਹ ਪੱਧਰਾ ਹੋ ਗਿਆ ਹੈ।
ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਸਪੁਤਨਿਕ ਲਾਈਟ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਨਾਲ ਹੁਣ ਦੇਸ਼ ਵਿੱਚ ਕੁੱਲ ਨੌਂ ਕੋਰੋਨਾ ਟੀਕਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਟਵੀਟ ਕਰਕੇ ਕਿਹਾ ਹੈ ਕਿ ਇਸ ਨਾਲ ਕੋਰੋਨਾ ਮਹਾਮਾਰੀ ਵਿਰੁੱਧ ਸਮੂਹਿਕ ਲੜਾਈ ਵਿੱਚ ਮਜ਼ਬੂਤੀ ਮਿਲੇਗੀ।
ਮਹੱਤਵਪੂਰਨ ਗੱਲ ਇਹ ਹੈ ਕਿ ਡਰੱਗਜ਼ ਕੰਟਰੋਲਰ ਜਨਰਲ ਆਫ ਇੰਡੀਆ ਦੀ ਵਿਸ਼ਾ ਮਾਹਿਰ ਕਮੇਟੀ ਨੇ ਦੋ ਦਿਨ ਪਹਿਲਾਂ ਇਸ ਸਿੰਗਲ-ਡੋਜ਼ ਵੈਕਸੀਨ ਦੀ ਵਰਤੋਂ ਕਰਨ ਦੀ ਸਿਫ਼ਾਰਿਸ਼ ਕੀਤੀ ਸੀ। ਸਪੁਤਨਿਕ ਲਾਈਟ ਵੈਕਸੀਨ ਰੂਸ ਵਿੱਚ ਤਿਆਰ ਇੱਕ ਟੀਕਾ ਹੈ। ਇਸ ਵੈਕਸੀਨ ਦੀ ਇੱਕ ਡੋਜ਼ ਲਗਵਾਉਣ ਤੋਂ ਬਾਅਦ ਦੂਜੀ ਖੁਰਾਕ ਦੀ ਲੋੜ ਨਹੀਂ ਪਵੇਗੀ। ਹੁਣ ਤੱਕ ਦੇਸ਼ ਵਿੱਚ ਜਿਹੜੇ ਵੀ ਅੱਠ ਟੀਕੇ ਲਗਾਏ ਜਾ ਰਹੇ ਸਨ, ਉਹ ਸਾਰੀਆਂ ਡਬਲ ਡੋਜ਼ ਹਨ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਤੁਹਾਨੂੰ ਦੱਸ ਦੇਈਏ ਕਿ ਦੇਸ਼ ਵਿੱਚ ਹੁਣ ਤੱਕ ਅੱਠ ਟੀਕਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹਨਾਂ ਵਿੱਚ ਕੋਵਿਸ਼ੀਲਡ, ਕੋਵੈਕਸੀਨ, ਕੋਵੋਵੈਕਸ ਦੇ ਨਾਲ ਹੀ ਕਾਬੇਵੈਕਸ, ਮਾਡਰਨਾ, ਜਾਨਸਨ ਐਂਡ ਜਾਨਸਨ ਤੇ ਜੀ-ਕੋਵ-ਡੀ ਸ਼ਾਮਲ ਹਨ। ਰੂਸ ਦੀ ਸਪੁਤਨਿਕ-ਵੀ ਵੈਕਸੀਨ ਦਾ ਵੀ ਇਸਤੇਮਾਲ ਦੇਸ਼ ਵਿੱਚ ਪਹਿਲਾਂ ਤੋਂ ਹੀ ਹੋ ਰਿਹਾ ਹੈ।