ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਸੁਣਵਾਈ ਦੌਰਾਨ ਫੈਸਲਾ ਸੁਣਾਇਆ ਕਿ ਜੇ ਪਤਨੀ ਦਾ ਅੰਤਰਿਮ ਗੁਜ਼ਾਰਾ ਭੱਤਾ ਬੰਨ੍ਹਿਆ ਗਿਆ ਹੈ ਤਾਂ ਭਾਵੇਂ ਪਤਨੀ ਕਮਾਊ ਹੈ ਤਾਂ ਵੀ ਪਤੀ ਨੂੰ ਕਾਨੂੰਨੀ ਤੇ ਨੈਤਿਕ ਤੌਰ ‘ਤੇ ਉਸ ਦਾ ਗੁਜ਼ਾਰਾ ਭੱਤਾ ਦੇਣਾ ਪਏਗਾ। ਜਸਟਿਸ ਰਾਜੇਸ਼ ਭਾਰਦਵਾਜ ਦੀ ਡਿਵੀਜ਼ਨ ਬੈਂਚ ਫੈਮਿਲੀ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਇੱਕ ਪਤੀ ਦੀ ਰਿਵੀਜ਼ਨ ਪਟੀਸ਼ਨ ‘ਤੇ ਸੁਣਵਾਈ ਕਰ ਰਹੀ ਸੀ।
ਦਰਅਸਲ ਪਟੀਸ਼ਨਰ ਨੇ 7 ਦਸੰਬਰ, 2018 ਨੂੰ ਜ਼ਿਲ੍ਹਾ ਜੱਜ (ਫੈਮਿਲੀ ਕੋਰਟ), ਮੋਗਾ ਨੇ ਪਤਨੀ ਨੂੰ 3,500 ਰੁਪਏ ਪ੍ਰਤੀ ਮਹੀਨਾ ਅਤੇ ਨਾਬਾਲਗ ਧੀ ਨੂੰ 1,500 ਰੁਪਏ ਪ੍ਰਤੀ ਮਹੀਨਾ ਅੰਤਰਿਮ ਗੁਜ਼ਾਰਾ ਭੱਤਾ ਹੋਣ ਦੇ ਹੁਕਮ ਦਿੱਤੇ ਸਨ। ਇਸ ਨੂੰ ਲੈ ਕੇ ਪਤੀ ਨੇ ਰਿਵੀਜ਼ਨ ਪਟੀਸ਼ਨ ਦਾਇਰ ਕੀਤੀ ਸੀ।
ਪਟੀਸ਼ਨਰ ਨੇ ਦੱਸਿਆ ਕਿ ਉਸ ਦਾ ਵਿਆਹ 29 ਅਪਰੈਲ 2017 ਨੂੰ ਹੋਇਆ ਸੀ ਤੇ ਮਾਰਚ 2018 ਵਿੱਚ ਉਨ੍ਹਾਂ ਦੀ ਧੀ ਪੈਦਾ ਹੋਈ ਸੀ, ਜੋ ਹੁਣ ਆਪਣੀ ਮਾਂ ਨਾਲ ਰਹਿ ਰਹੀ ਹੈ। ਪਤੀ ਨੇ ਦੱਸਿਆ ਕਿ ਉਸ ਦੀ ਪਤਨੀ ਕਾਫੀ ਲੜਾਈ-ਝਗੜਾ ਕਰਦੀ ਸੀ, ਜਿਸ ਕਰਕੇ ਉਹ ਅੱਡ-ਅੱਡ ਰਹਿਣ ਲੱਗ ਪਏ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਆਪਣੀ ਪਟੀਸ਼ਨ ਵਿੱਚ ਪਤੀ ਨੇ ਦੱਸਿਆ ਕਿ ਉਸ ਦੀ ਪਤਨੀ ਐੱਮ.ਏ., ਬੀ.ਐੱਡ ਹੈ ਅਤੇ ਅਧਿਆਪਕ ਵਜੋਂ ਚੰਗੀ ਤਨਖਾਹ ਲੈ ਰਹੀ ਹੈ, ਜਦਕਿ ਉਹ ਖੁਦ ਭਲਾਈ ਸਕੀਮ ਤਹਿਤ ਟ੍ਰੇਨਰ ਵਜੋਂ ਤਾਇਨਾਤ ਹੈ। ਪਰ ਕੋਵਿਡ ਕਰਕੇ ਉਸ ਨੂੰ ਫਰਵਰੀ 2021 ਤੋਂ ਹੁਣ ਤੱਕ ਤਨਖਾਹ ਨਹੀਂ ਮਿਲ ਰਹੀ ਹੈ। ਖਰਚਿਆਂ ਲਈ ਉਹ ਪੂਰੀ ਤਰ੍ਹਾਂ ਆਪਣੇ ਪਿਤਾ ‘ਤੇ ਨਿਰਭਰ ਹੈ।
ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਨੇ ਇਸ ਨੂੰ ਲੈ ਕੇ ਕਈ ਫੈਸਲੇ ਸੁਣਾਏ ਹਨ, ਜਿਸ ਨਾਲ ਇਹ ਸਪੱਸ਼ਟ ਤੌਰ ‘ਤੇ ਸਥਾਪਿਤ ਕਾਨੂੰਨ ਬਣ ਚੁੱਕਾ ਹੈ ਕਿ ਪਤਨੀ ਭਾਵੇਂ ਕਮਾ ਰਹੀ ਹੋਵੇ ਪਰ ਪਤੀ ਨੂੰ ਉਸ ਦਾ ਗੁਜ਼ਾਰਾ ਭੱਤਾ ਦੇਣਾ ਹੀ ਪਏਗਾ।