ਯੂਏਈ ਤੋਂ ਬਾਅਦ ਹੁਣ ਬਹਿਰੀਨ ਨੇ ਗੋਲਡਨ ਵੀਜ਼ਾ ਜਾਰੀ ਕਰਨ ਦਾ ਐਲਾਨ ਕੀਤਾ ਹੈ। ਇਸ ਵੀਜ਼ੇ ਦਾ ਮੁੱਖ ਮਕਸਦ ਬਹਿਰੀਨ ‘ਚ ਪ੍ਰਤਿਭਾ ਤੇ ਨਿਵੇਸ਼ ਨੂੰ ਆਕਰਸ਼ਿਤ ਕਰਨਾ ਹੈ। ਗੋਲਡਨ ਵੀਜ਼ਾ ਖਾੜੀ ਦੇਸ਼ਾਂ ਵਿਚ ਚੱਲ ਰਹੇ ਆਰਥਿਕ ਮੁਕਾਬਲੇ ਦੀ ਇੱਕ ਉਦਾਹਰਣ ਹੈ। ਗੋਲਡਨ ਵੀਜ਼ਾ ਪਾਉਣ ਵਾਲੇ ਲੋਕਾਂ ਨੂੰ ਬਹਿਰੀਨ ਵਿਚ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲਣਗੀਆਂ ਜੋ ਹੋਰ ਵੀਜ਼ਾ ਧਾਰਕਾਂ ਨੂੰ ਨਹੀਂ ਮਿਲਦੀਆਂ ਹਨ। ਖਾੜੀ ਦੇਸ਼ਾਂ ਵਿਚ ਰਹਿਣ ਅਤੇ ਕੰਮ ਕਰਨ ਵਾਲੇ ਵਿਦੇਸ਼ਾਂ ਕੋਲ ਰਵਾਇਤੀ ਤੌਰ ‘ਤੇ ਆਮ ਵੀਜ਼ੇ ਹੁੰਦੇ ਹਨ, ਜੋ ਸਿਰਫ ਕੁਝ ਸਾਲਾਂ ਲਈ ਵੈਧ ਹੁੰਦੇ ਹਨ। ਇਸ ਤੋਂ ਬਾਅਦ ਧਾਰਕ ਨੂੰ ਵੀਜ਼ਾ ਰਿਨਿਊ ਕਰਵਾਉਣ ਦੀ ਲੋੜ ਪੈਂਦੀ ਹੈ।
ਬਹਿਰੀਨ ਦੇ ਗ੍ਰਹਿ ਮੰਤਰਾਲੇ ਨੇ ਗੋਲਡ ਰੈਜ਼ੀਡੈਂਸੀ ਵੀਜ਼ਾ ਜਾਰੀ ਕੀਤਾ ਹੈ। ਮੰਤਰਾਲੇ ਨੇ ਕਿਹਾ ਕਿ ਇਸ ਨੂੰ ਪਾਉਣ ਵਾਲੇ ਵਿਅਕਤੀ ਨੂੰ ਬਹਿਰੀਨ ਵਿਚ ਅਨਿਸ਼ਚਿਤ ਕਾਲ ਤੱਕ ਰਹਿਣ ਦਾ ਅਧਿਕਾਰ ਮਿਲੇਗਾ। ਇਸ ਤੋਂ ਇਲਾਵਾ, ਗੋਲਡਨ ਵੀਜ਼ਾ ਬਹਿਰੀਨ ਵਿੱਚ ਕੰਮ ਕਰਨ ਦਾ ਅਧਿਕਾਰ, ਅਸੀਮਤ ਐਂਟਰੀ ਅਤੇ ਐਗਜ਼ਿਟ ਦਾ ਅਧਿਕਾਰ ਵੀ ਹੋਵੇਗਾ। ਅਜਿਹੇ ਵੀਜ਼ਾ ਧਾਰਕ ਆਪਣੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਨੂੰ ਬਿਨਾਂ ਕਿਸੇ ਝਿਜਕ ਦੇ ਬਹਿਰੀਨ ਲਿਆ ਸਕਦੇ ਹਨ। ਦਰਅਸਲ, ਬਹਿਰੀਨ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਪਿਛਲੇ ਸਾਲ ਅਕਤੂਬਰ ਵਿਚ ਬਹਿਰੀਨ ਨੇ ਕਈ ਇੰਫਰਾਸਟ੍ਰਕਚਰ ਪ੍ਰਾਜੈਕਟਸ ਤੋਂ ਇਲਾਵਾ ਨਵੇਂ ਆਰਥਿਕ ਵਿਕਾਸ ਤੇ ਵਿੱਤੀ ਸੰਤੁਲਨ ਯੋਜਨਾ ਦਾ ਐਲਾਨ ਕੀਤਾ ਸੀ।
ਗੋਲਡਨ ਵੀਜ਼ਾ ਹਾਸਲ ਕਰਨ ਲਈ ਸਬੰਧਤ ਵਿਅਕਤੀ ਨੂੰ ਬਹਿਰੀਨ ਵਿਚ ਘੱਟ ਤੋਂ ਘੱਟ 5 ਸਾਲ ਤੱਕ ਰਹਿਣਾ ਹੋਵੇਗਾ। ਇਸ ਤੋਂ ਇਲਾਵਾ ਉਸ ਵਿਅਕਤੀ ਨੂੰ ਹਰੇਕ ਮਹੀਨੇ ਘੱਟ ਤੋਂ ਘੱਟ 2000 ਬੀਐੱਚਡੀ (396230 ਰੁਪਏ) ਦੀ ਔਸਤ ਸੈਲਰੀ ਲੈਣੀ ਹੋਵੇਗੀ। ਇਸ ਤੋਂ ਇਲਾਵਾ ਬਹਿਰੀਨ ਵਿਚ ਇੱਕ ਨਿਸ਼ਚਿਤ ਮੁੱਲ ਤੋਂ ਵੱਧ ਦੀ ਜਾਇਦਾਦ ਦੇ ਮਾਲਕ, ਰਿਟਾਇਰ ਤੇ ਪ੍ਰਤਿਭਾਸ਼ਾਲੀ ਵਿਅਕਤੀ ਜੋ ਕੁਝ ਮਾਪਦੰਡਾਂ ਨੂੰ ਪੂਰਾ ਕਰਦੇ ਹੋਏ, ਉਹ ਵੀ ਯੋਗ ਹੋਣਗੇ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਗੌਰਤਲਬ ਹੈ ਕਿ ਕਿਸੇ ਵੀ ਦੇਸ਼ ਦੀ ਯਾਤਰਾ ਕਰਨ ਲਈ ਤੁਹਾਨੂੰ ਦੋ ਚੀਜ਼ਾਂ ਦੀ ਲੋੜ ਹੁੰਦੀ ਹੈ। ਪਹਿਲਾ ਹੈ ਪਾਸਪੋਰਟ ਤੇ ਦੂਜਾ ਹੈ ਵੀਜ਼ਾ। ਵਿਦੇਸ਼ਾਂ ਵਿਚ ਤੁਹਾਡਾ ਪਾਸਪੋਰਟ ਤੁਹਾਨੂੰ ਇੱਕ ਪਛਾਣ ਮੁਹੱਈਆ ਕਰਵਾਉਂਦਾ ਹੈ। ਵੀਜ਼ਾ ਇੱਕ ਤਰ੍ਹਾਂ ਦਾ ਇਜਾਜ਼ਤ ਪੱਤਰ ਹੁੰਦਾ ਹੈ, ਜਿਸ ਨਾਲ ਤੁਹਾਨੂੰ ਸਬੰਧਤ ਦੇਸ਼ ਵਿਚ ਐਂਟਰੀ ਕਰਨ ਦੀ ਇਜਾਜ਼ਤ ਮਿਲਦੀ ਹੈ। ਨੇਪਾਲ ਤੇ ਭੂਟਾਲ ਨੂੰ ਛੱਡ ਕੇ ਕੋਈ ਵੀ ਭਾਰਤੀ ਕਿਸੇ ਵੀ ਦੇਸ਼ ਵਿਚ ਬਿਨਾਂ ਵੀਜ਼ਾ ਦੇ ਪ੍ਰਵੇਸ਼ ਨਹੀਂ ਕਰ ਸਕਦਾ ਹੈ।