ਅਫ਼ਰੀਕਾ ਵਿੱਚ ਪੈ ਰਹੇ ਭਿਆਨਕ ਸੋਕੇ ਕਰਕੇ ਕੀਨੀਆ, ਸੋਮਾਲੀਆ ਅਤੇ ਇਥੋਪੀਆ ਵਿੱਚ ਅੰਦਾਜ਼ਨ 1.3 ਲੋਕ ਗੰਭੀਰ ਭੁਖਮਰੀ ਦਾ ਸ਼ਿਕਾਰ ਹੋ ਰਹੇ ਹਨ। ਇਹ ਜਾਣਕਾਰੀ ਵਿਸ਼ਵ ਖੁਰਾਕ ਪ੍ਰੋਗਰਾਮ (WFP) ਨੇ ਮੰਗਲਵਾਰ ਨੂੰ ਦਿੱਤੀ। ਸੰਯੁਕਤ ਰਾਸ਼ਟਰ ਏਜੰਸੀ ਨੇ ਕਿਹਾ ਕਿ ਲਗਾਤਾਰ ਤਿੰਨ ਬਰਸਾਤੀ ਮੌਸਮ ਵਿੱਚ ਮੀਂਹ ਨਾ ਪੈਣ ਕਰਕੇ ਇਲਾਕੇ 1981 ਤੋਂ ਬਾਅਦ ਸਭ ਤੋਂ ਵੱਧ ਸੋਕੇ ਵਾਲੇ ਹਾਲਾਤ ਬਣ ਚੁੱਕੇ ਹਨ।
ਸੋਕੇ ਨੇ ਫਸਲਾਂ ਨੂੰ ਤਬਾਹ ਕਰ ਦਿੱਤਾ ਹੈ ਅਤੇ ਵੱਡੀ ਗਿਣਤੀ ਵਿੱਚ ਪਸ਼ੂਆਂ ਦੀ ਮੌਤ ਹੋ ਗਈ ਹੈ, ਜਿਸ ਨਾਲ ਪਸ਼ੂ ਪਾਲਣ ਅਤੇ ਖੇਤੀ ‘ਤੇ ਨਿਰਭਰ ਕਰਦੇ ਦਿਹਾਤੀ ਇਲਾਕਿਆਂ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਘਰ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਪੂਰਬੀ ਅਫ਼ਰੀਕਾ ਵਿੱਚ ਡਬਲਿਊ.ਐੱਫ.ਪੀ. ਦੇ ਖੇਤਰੀ ਨਿਰਦੇਸ਼ਕ ਮਾਈਕਲ ਡਨਫੋਰਡ ਨੇ ਕਿਹਾ ਕਿ ਪਾਣੀ ਅਤੇ ਪਸ਼ੂਆਂ ਨੂੰ ਚਰਵਾਉਣ ਵਾਲੀ ਜ਼ਮੀਨ ਵਿੱਚ ਸਪਲਾਈ ਘੱਟ ਹੈ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਔਸਤ ਤੋਂ ਘੱਟ ਮੀਂਹ ਦੀ ਭਵਿੱਖਬਾਣੀ ਉਨ੍ਹਾਂ ਦੇ ਦੁੱਖਾਂ ਨੂੰ ਹੋਰ ਵਧਾ ਸਕਦੀ ਹੈ।
ਉਨ੍ਹਾਂ ਇੱਕ ਬਿਆਨ ਵਿੱਚ ਕਿਹਾ ਕਿ ‘ਫਸਲ ਬਰਬਾਦ ਹੋ ਰਹੀ ਹੈ, ਪਸ਼ੂ ਮਰ ਰਹੇ ਹਨ, ਅਤੇ ਭੁਖਮਰੀ ਵਧ ਰਹੀ ਹੈ ਕਿਉਂਕਿ ਵਾਰ-ਵਾਰ ਸੋਕੇ ਹਾਰਨ ਆਫ਼ ਅਫਰੀਕਾ ਨੂੰ ਪ੍ਰਭਾਵਿਤ ਕਰਦੇ ਹਨ।’
ਇਨ੍ਹਾਂ ਹਾਲਾਤਾਂ ਵਿੱਚ ਤੁਰੰਤ ਮਨੁੱਖਤਾਵਾਦੀ ਮਦਦ ਦੀ ਲੋੜ ਹੈ ਤਾਂ ਜੋ 2011 ਦੇ ਸੋਮਾਲੀਆ ਵਰਗਾ ਸੰਕਟ ਮੁੜ ਨਾ ਆਵੇ, ਜਿਸ ਵਿੱਚ ਸੋਕੇ ਕਰਕੇ 2,50,000 ਲੋਕ ਭੁੱਖਮਰੀ ਕਰਕੇ ਮੌਤ ਦੇ ਮੂੰਹ ਵਿੱਚ ਚਲੇ ਗਏ ਸਨ।
ਕੀਨੀਆ, ਇਥੋਪੀਆ ਅਤੇ ਸੋਮਾਲੀਆ ਦੇ ਉਨ੍ਹਾਂ ਸੋਕੇ ਵਾਲੇ ਇਲਾਕਿਆਂ ਵਿੱਚ ਭੋਜਨ ਦੀ ਮਦਦ ਵੰਡੀ ਜਾ ਰਹੀ ਹੈ, ਜਿਥੇ ਕੁਪੋਸ਼ਣ ਦੀਆਂ ਦਰਾਂ ਵੱਧ ਚੁੱਕੀਆਂ ਹਨ ਅਤੇ ਇਸ ਸਾਲ ਦੀ ਪਹਿਲੀ ਤਿਮਾਹੀ ਵਿੱਚ ਲਗਭਗ 1.3 ਕਰੋੜ ਲੋਕ ਗੰਭੀਰ ਭੁਖਮਰੀ ਦੇ ਖ਼ਤਰੇ ਵਿੱਚ ਹਨ।
ਦੱਖਣੀ ਅਤੇ ਦੱਖਣ-ਪੂਰਬੀ ਇਥੋਪੀਆ ਵਿੱਚ ਲਗਭਗ 5.7 ਕਰੋੜ ਨੂੰ ਭੋਜਨ ਦੀ ਮਦਦ ਦੀ ਲੋੜ ਹੈ। ਇਨ੍ਹਾਂ ਵਿੱਚੋਂ ਅੱਧੀ ਅਬਾਦੀ ਕੁਪੋਸ਼ਿਤ ਬੱਚੇ ਅਤੇ ਮਾਵਾਂ ਦੀ ਹੈ।
ਜੇ ਤੁਰੰਤ ਦਖਲ ਨਾ ਦਿੱਤਾ ਗਿਆ ਤਾਂ ਸੋਮਾਲੀਆ ਵਿੱਚ ਗੰਭੀਰ ਰੂਪ ਵਿੱਚ ਭੁਖਮਰੀ ਵਜੋਂ ਸ਼੍ਰੇਣੀਬੱਧ ਕੀਤੇ ਗਏ ਲੋਕਾਂ ਦੀ ਗਿਣਤੀ ਮਈ ਤੱਕ 3.5 ਕਰੋੜ ਤੋਂ 4.6 ਕਰੋੜ ਤੱਕ ਵਧਣ ਦੀ ਉਮੀਦ ਹੈ। 2.8 ਕਰੋੜ ਲੋਕਾਂ ਨੂੰ ਦੱਖਣ-ਪੂਰਬੀ ਅਤੇ ਉੱਤਰੀ ਕੀਨੀਆ ਵਿੱਚ ਸਹਾਇਤਾ ਦੀ ਲੋੜ ਹੈ, ਜਿਥੇ ਸਤੰਬਰ ਵਿੱਚ ਸੋਕੇ ਦੀ ਐਮਰਜੈਂਸੀ ਐਲਾਨੀ ਗਈ ਸੀ।
ਡਬਲਿਊ.ਐੱਫ.ਪੀ. ਨੇ ਕਿਹਾ ਕਿ ਅਗਲੇ ਛੇ ਮਹੀਨਿਆਂ ਵਿੱਚ ਫੌਰੀ ਲੋੜਾਂ ਨਾਲ ਨਜਿੱਠਣ ਲਈ 327 ਮਿਲੀਅਨ ਡਾਲਰ ਦੀ ਲੋੜ ਹੈ। 2011 ਵਿੱਚ ਕੀਨੀਆ, ਸੋਮਾਲੀਆ, ਇਥੋਪੀਆ, ਜਿਬੂਤੀ ਅਤੇ ਯੂਗਾਂਡਾ ਦੇ ਇਲਾਕਿਆਂ ਵਿੱਚ 1951 ਤੋਂ ਬਾਅਦ ਮੀਂਹ ਨਾ ਪੈਣ ਕਰਕੇ ਸਭ ਤੋਂ ਵੱਧ ਸੋਕੇ ਵਾਲੇ ਸਾਲ ਰਿਹਾ।
ਵੀਡੀਓ ਲਈ ਕਲਿੱਕ ਕਰੋ -: