ਭਾਰਤੀ ਫੌਜ ਨੇ ਇੱਕ ਵਾਰ ਫ਼ਿਰ ਆਪਣੀ ਹਿੰਮਤ ਤੇ ਬਹਾਦਰੀ ਦੇ ਦਮ ‘ਤੇ ਮਿਸਾਲ ਕਾਇਮ ਕਰ ਦਿੱਤੀ। ਕੇਰਲ ਦੇ ਪਲੱਕੜ ‘ਚ ਫੌਜ ਦੇ ਜਵਾਨਾਂ ਨੇ 40 ਘੰਟਿਆਂ ਤੋਂ ਵੱਧ ਸਮੇਂ ਤੋਂ ਘਾਟੀ ‘ਚ ਫਸੇ 23 ਸਾਲਾ ਨੌਜਵਾਨ ਨੂੰ ਸਹੀ-ਸਲਾਮਤ ਬਾਹਰ ਕੱਢ ਲਿਆ, ਜਿਸ ਤੋਂ ਬਾਅਦ ਇੱਥੇ ਸਾਰਿਆਂ ਨੇ ਸੁੱਖ ਦਾ ਸਾਹ ਲਿਆ।
ਇਹ ਮਾਮਲਾ ਕੇਰਲ ਦੇ ਪਲੱਕੜ ਜ਼ਿਲ੍ਹੇ ਦੇ ਮਲਮਪੁਝਾ ਕਸਬੇ ਦਾ ਹੈ, ਜਿੱਥੇ ਇਕ ਨੌਜਵਾਨ ਟ੍ਰੈਕਿੰਗ ਕਰਦੇ ਸਮੇਂ ਪਹਾੜੀ ਦੀ ਦਰਾੜ ‘ਚ ਡਿੱਗ ਗਿਆ ਸੀ। ਉਹ ਫਿਸਲ ਕੇ ਘਾਟੀ ‘ਚ ਡਿੱਗ ਗਿਆ ਸੀ ਅਤੇ ਉੱਥੇ ਇੱਕ ਚੱਟਾਨ ‘ਤੇ ਫਸ ਗਿਆ ਸੀ। ਉਹ 40 ਘੰਟਿਆਂ ਤੋਂ ਵੱਧ ਸਮੇਂ ਤੱਕ ਉੱਥੇ ਰਿਹਾ, ਜਿਸ ਪਿੱਛੋਂ ਉਸ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕਿਆ। ਫੌਜ ਦੀ ਟੀਮ ਨੇ ਪਹਾੜੀ ਵਿੱਚ ਫ਼ਸੇ ਇਸ ਨੌਜਵਾਨ ਤੱਕ ਖਾਣ-ਪੀਣ ਦਾ ਸਾਮਾਨ ਵੀ ਪਹੁੰਚਾਇਆ।
ਪਹਾੜੀ ਵਿਚਕਾਰ ਫਸੇ ਨੌਜਵਾਨ ਦੀ ਪਛਾਣ ਆਰ ਬਾਬੂ ਵਜੋਂ ਹੋਈ ਹੈ। ਸੋਮਵਾਰ ਨੂੰ ਟ੍ਰੈਕਿੰਗ ਦੌਰਾਨ ਉਹ ਫਿਸਲ ਗਿਆ ਸੀ, ਜਿਸ ਤੋਂ ਬਾਅਦ ਉਹ ਇੱਥੇ ਫਸ ਗਿਆ ਸੀ। ਇਸ ਦੀ ਸੂਚਨਾ ਮਿਲਦੇ ਹੀ ਭਾਰਤੀ ਫੌਜ ਦੀ ਬਚਾਅ ਟੀਮ ਮੰਗਲਵਾਰ ਨੂੰ ਨੌਜਵਾਨ ਨੂੰ ਬਚਾਉਣ ਲਈ ਮੌਕੇ ‘ਤੇ ਪਹੁੰਚੀ ਪਰ ਇਹ ਅਸਫਲ ਰਹੀ। ਖ਼ਰਾਬ ਮੌਸਮ ਅਤੇ ਹਨੇਰਾ ਪੈਣ ਕਰਕੇ ਬਚਾਅ ਕਾਰਜ ਬੰਦ ਕਰ ਦਿੱਤਾ ਗਿਆ, ਜੋ ਬੁੱਧਵਾਰ ਨੂੰ ਮੁੜ ਸ਼ੁਰੂ ਹੋਇਆ ਅਤੇ ਅਖੀਰ ਉਹ ਬਾਬੂ ਨੂੰ ਬਚਾਉਣ ਵਿੱਚ ਸਫ਼ਲ ਰਹੇ।
ਮਲਮਪੁਝਾ ਨਿਵਾਸੀ ਆਰ ਬਾਬੂ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ, ਜਿਸ ‘ਚ ਉਹ ਚੱਟਾਨਾਂ ਦੇ ਵਿਚਕਾਰ ਇਕ ਤੰਗ ਨੁੱਕਰ ‘ਤੇ ਬੈਠੇ ਦੇਖਿਆ ਜਾ ਸਕਦਾ ਹੈ। ਬਾਅਦ ‘ਚ ਇਕ ਹੋਰ ਵੀਡੀਓ ਸਾਹਮਣੇ ਆਇਆ, ਜਿਸ ‘ਚ ਫੌਜ ਦੇ ਜਵਾਨ ਉਸ ਨੂੰ ਰੱਸੀ ਦੀ ਮਦਦ ਨਾਲ ਖਿੱਚਦੇ ਨਜ਼ਰ ਆ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਮੌਤ ਦੇ ਮੂੰਹ ‘ਚੋਂ ਨਿਕਲਣ ਪਿੱਛੋਂ ਨੌਜਵਾਨ ਦਾ ਇੱਕ ਵੀਡੀਓ ਹੋਰ ਵੀਡੀਓ ਸਾਹਮਣੇ ਆਇਆ, ਜਿਸ ਵਿੱਚ ਉਹ ਫੌਜ ਦੇ ਜਵਾਨਾਂ ਨਾਲ ਤਾੜੀਆਂ ਮਾਰਦਾ ਦਿਖਾਈ ਦੇ ਰਿਹਾ ਹੈ, ਉਹ ਆਪਣੀ ਜਾਨ ਬਚਾਉਣ ਲਈ ਸਾਰਿਆਂ ਦਾ ਧੰਨਵਾਦ ਕਰਦਾ ਹੈ ਅਤੇ ਅਖੀਰ ‘ਚ ਸਾਰੇ ਭਾਰਤੀ ਫੌਜ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਉਂਦੇ ਹੈ।