ਅਮਰੀਕਾ ਦੇ ਨਿਊਜਰਸੀ ਤੋਂ ਲੰਡਨ ਜਾ ਰਹੀ ਫਲਾਈਟ ਦੀ ਬਿਜ਼ਨੈੱਸ ਕਲਾਸ ‘ਚ ਇਕ ਮਹਿਲਾ ਯਾਤਰੀ ਨਾਲ ਕਥਿਤ ਤੌਰ ‘ਤੇ ਜ਼ਬਰ ਜਨਾਹ ਕੀਤਾ ਗਿਆ। ਮਾਮਲੇ ‘ਚ ਦੋਸ਼ੀ ਵਿਅਕਤੀ ਨੂੰ ਬ੍ਰਿਟੇਨ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ ਬਾਅਦ ‘ਚ ਉਸ ਨੂੰ ਜ਼ਮਾਨਤ ਮਿਲ ਗਈ ਸੀ।
ਰਿਪੋਰਟ ਮੁਤਾਬਕ ਘਟਨਾ ਦੇ ਸਮੇਂ ਹੋਰ ਯਾਤਰੀ ਸੌਂ ਰਹੇ ਸਨ। ਇਹ ਘਟਨਾ ਯੂਨਾਈਟਿਡ ਏਅਰਲਾਈਨਜ਼ ਦੀ ਉਡਾਣ ਦੀ ਹੈ। ਘਟਨਾ ਤੋਂ ਬਾਅਦ ਪੀੜਤ ਔਰਤ ਨੇ ਏਅਰਲਾਈਨ ਸਟਾਫ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਏਅਰਲਾਈਨ ਸਟਾਫ ਨੇ ਯੂਕੇ ਪੁਲਿਸ ਨੂੰ ਸੂਚਿਤ ਕੀਤਾ। ਨਿਊ ਜਰਸੀ ਤੋਂ ਲੰਡਨ ਲਈ ਸਿੱਧੀ ਫਲਾਈਟ ਲਈ ਲਗਭਗ 7 ਘੰਟੇ ਲੱਗਦੇ ਹਨ।

ਫਲਾਈਟ ਦੇ ਯੂਕੇ ਦੇ ਹੀਥਰੋ ‘ਚ ਲੈਂਡ ਹੋਣ ਤੋਂ ਬਾਅਦ ਪੁਲਸ ਅਧਿਕਾਰੀ ਜਹਾਜ਼ ‘ਤੇ ਪਹੁੰਚੇ ਅਤੇ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਪੀੜਤਾ ਨੂੰ ਰੇਪ ਕਾਉਂਸਲਿੰਗ ਸੂਟ ਵਿੱਚ ਲਿਜਾਇਆ ਗਿਆ। ਅਧਿਕਾਰੀਆਂ ਨੇ ਫਲਾਈਟ ਦੀ ਫੋਰੈਂਸਿਕ ਜਾਂਚ ਵੀ ਕਰਵਾਈ। ਇਹ ਘਟਨਾ ਪਿਛਲੇ ਹਫਤੇ ਦੇ ਸੋਮਵਾਰ ਦੀ ਦੱਸੀ ਜਾ ਰਹੀ ਹੈ। ਪੀੜਤ ਔਰਤ ਅਤੇ ਦੋਸ਼ੀ ਦੋਵਾਂ ਦੀ ਉਮਰ 40 ਸਾਲ ਹੈ। ਰਿਪੋਰਟ ਮੁਤਾਬਕ ਦੋਸ਼ੀ ਵਿਅਕਤੀ ਬ੍ਰਿਟੇਨ ਦਾ ਨਿਵਾਸੀ ਹੈ ਅਤੇ ਪੀੜਤ ਔਰਤ ਵੀ ਬ੍ਰਿਟੇਨ ਦੀ ਹੀ ਦੱਸੀ ਜਾਂਦੀ ਹੈ। ਰਿਪੋਰਟ ਮੁਤਾਬਕ ਦੋਸ਼ੀ ਅਤੇ ਪੀੜਤ ਬਿਜ਼ਨੈੱਸ ਕਲਾਸ ਦੀਆਂ ਸੀਟਾਂ ਦੀਆਂ ਵੱਖ-ਵੱਖ ਕਤਾਰਾਂ ‘ਚ ਸਨ। ਦੋਵੇਂ ਪਹਿਲਾਂ ਤੋਂ ਜਾਣੂ ਨਹੀਂ ਸਨ। ਪਰ ਘਟਨਾ ਤੋਂ ਪਹਿਲਾਂ ਪੀੜਤਾ ਅਤੇ ਮੁਲਜ਼ਮ ਨੇ ਲਾਉਂਜ ਏਰੀਏ ਵਿੱਚ ਇਕੱਠੇ ਸ਼ਰਾਬ ਪੀਤੀ ਅਤੇ ਗੱਲਾਂ ਕੀਤੀਆਂ।
ਬ੍ਰਿਟਿਸ਼ ਪੁਲਸ ਨੇ ਗ੍ਰਿਫਤਾਰੀ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ। ਫਲਾਈਟ ਵਿੱਚ ਜਿਨਸੀ ਹਮਲੇ ਦੀਆਂ ਘਟਨਾਵਾਂ ਨੂੰ ਦੁਰਲੱਭ ਮੰਨਿਆ ਜਾਂਦਾ ਹੈ। ਹਾਲਾਂਕਿ, ਕੁਝ ਰਿਪੋਰਟਾਂ ਦੇ ਅਨੁਸਾਰ, ਹਾਲ ਹੀ ਦੇ ਸਮੇਂ ਵਿੱਚ ਅਮਰੀਕਾ ਵਿੱਚ ਹਵਾਈ ਜਹਾਜ਼ਾਂ ਵਿੱਚ ਜਿਨਸੀ ਹਿੰਸਾ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -:

“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”























