ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅੱਜ ਹਲਕਾ ਫਿਰੋਜ਼ਪੁਰ ਦਿਹਾਤੀ ਵਿਖੇ ਚੋਣ ਪ੍ਰਚਾਰ ਕਰਨ ਲਈ ਪੁੱਜੇ। ਇਸ ਮੌਕੇ ਉਨ੍ਹਾਂ ਨੇ ਵਿਰੋਧੀਆਂ ‘ਤੇ ਜੰਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੀਆਂ ਝੂਠੀਆਂ ਨੀਤੀਆਂ ਦਾ ਪਰਦਾਫਾਸ਼ ਕੀਤਾ।
ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਬੀਤੇ 5 ਸਾਲ ਦੌਰਾਨ ਕਾਂਗਰਸ ਪਾਰਟੀ ਵੱਲੋਂ ਕੋਈ ਕੰਮ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਤਾਂ ਬਿਲਕੁਲ ਹੀ ਖਤਮ ਹੋ ਗਈ ਹੈ। ਮੈਨੂੰ ਇੰਝ ਲੱਗਦਾ ਹੈ ਕਿ ਕਾਂਗਰਸ ਪਾਰਟੀ ਨੂੰ 2022 ਵਿਧਾਨ ਸਭਾ ਚੋਣਾਂ ਵਿਚ 10-12 ਸੀਟਾਂ ਤੋਂ ਵੱਧ ਨਹੀਂ ਮਿਲਣੀਆਂ।
ਉਨ੍ਹਾਂ ਕਿਹਾ ਕਿ ਮੈਂ ਪਿਛਲੇ 3 ਮਹੀਨਿਆਂ ਦੌਰਾਨ ਪੰਜਾਬ ਦੇ ਕੋਨੇ-ਕੋਨੇ ਹੋ ਕੇ ਆਇਆ ਹਾਂ ਤੇ ਮੈਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਹਨ। ਮੈਂ ਪਠਾਨਕੋਟ ਤੋਂ ਲੈ ਕੇ ਅਬੋਹਰ ਤੱਕ, ਡੇਰਾ ਬੱਸੀ ਤੱਕ ਪਿੰਡਾਂ, ਸ਼ਹਿਰਾਂ ਵਿਚ ਹੋ ਕੇ ਆਇਆ। ਵਰਕਰਾਂ ਨਾਲ ਮਿਹਨਤ ਕੀਤੀ। ਹੁਣ ਵੋਟਾਂ ਨੂੰ ਸਿਰਫ 8 ਦਿਨ ਹੀ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਮਿਹਨਤ ਕਰਦੇ ਹੋ ਤਾਂ ਤੁਹਾਨੂੰ ਕੋਈ ਨਹੀਂ ਹਰਾ ਸਕਦਾ।
ਆਮ ਆਦਮੀ ਪਾਰਟੀ ‘ਤੇ ਤੰਜ ਕੱਸਦਿਆਂ ਸ. ਬਾਦਲ ਨੇ ਕਿਹਾ ਕਿ ਮਾਝੇ ਤੇ ਦੁਆਬੇ ਵਿਚ ‘ਆਪ’ ਦਾ ਕੋਈ ਆਧਾਰ ਨਹੀਂ ਹੈ ਤੇ ਜੇ ਕੁਝ ਕੁ ਹਲਕਿਆਂ ਵਿਚ ਹੈ ਤਾਂ ਥੋੜ੍ਹਾ ਬਹੁਤ ਹੈ ਪਰ ਉਸ ਵਿਚ ਮੁਕਾਬਲਾ ਕਰਨ ਦੀ ਤਾਕਤ ਨਹੀਂ ਹੈ। ਕੇਜਰੀਵਾਲ ਕਹਿੰਦਾ ਹੈ ਕਿ ਇੱਕ ਮੌਕਾ ਦਿਓ। ਕੇਜਰੀਵਾਲ ਦਾ ਪੰਜਾਬ ਨਾਲ ਕੋਈ ਲਗਾਅ ਨਹੀਂ ਹੈ। ਉਸ ਨੂੰ ਨਹੀਂ ਪਤਾ ਕਿ ਝੋਨਾ ਕਦੋਂ ਲਗਾਈਦਾ, ਕਣਕ ਕਦੋਂ ਬੀਜੀਦੀ ਹੈ। ਦਿੱਲੀ ਰਹਿਣ ਵਾਲੇ ਨੂੰ ਮੁੱਖ ਮੰਤਰੀ ਕਿਵੇਂ ਬਣਾ ਦੇਈਏ? 5 ਸਾਲ ਪਹਿਲਾਂ ਵੀ ਪੰਜਾਬ ਵਿਚ ਉਮੀਦਵਾਰ ਖੜ੍ਹੇ ਕੀਤੇ ਪਰ ਕਦੇ ਸੁੱਖ-ਦੁੱਖ ਵਿਚ ਸ਼ਾਮਲ ਨਹੀਂ ਹੋਏ। ਕੇਜਰੀਵਾਲ ਵੀ ਕਦੇ ਪੰਜਾਬ ਫੇਰੀ ਉਤੇ ਨਹੀਂ ਆਇਆ। ਕੋਰੋਨਾ ਦੌਰਾਨ ਕਦੇ ਰਾਸ਼ਨ ਨਹੀਂ ਵੰਡਿਆ, ਦਵਾਈਆਂ ਨਹੀਂ ਦਿੱਤੀਆਂ। ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਆਮ ਲੋਕਾਂ ਨੂੰ ਟਿਕਟਾਂ ਦੇਵਾਂਗੇ। ਰਿਕਸ਼ਾ ਚਲਾਉਣ ਵਾਲੇ ਨੂੰ, ਮਕੈਨਿਕ ਨੂੰ ਟਿਕਟਾਂ ਦੇਵਾਂਗੇ ਪਰ ਅਜਿਹਾ ਨਹੀਂ ਹੋਇਆ। ‘ਆਪ’ ਵੱਲੋਂ 117 ਸੀਟਾਂ ਵਿਚੋਂ 65 ਸੀਟਾਂ ਦਲ ਬਦਲੂਆਂ ਨੂੰ ਦਿੱਤੀਆਂ ਗਈਆਂ। ਪੈਸੇ ਲੈ ਕੇ ਟਿਕਟਾਂ ਦਿੱਤੀਆਂ। ਜਿਹੜੀ ਪਾਰਟੀ ਪੈਸੇ ਦੇ ਟਿਕਟਾ ਵੇਚੂੰਗੀ ਕੀ ਉਹ ਆਪਣੇ ਉਮੀਦਵਾਰਾਂ ਕੋਲੋ ਹੋਰ ਉਮੀਦ ਰੱਖ ਸਕਦੀ ਹੈ। ਕੇਜਰੀਵਾਲ ਨੇ ਸੁਪਰੀਮ ਕੋਰਟ ਵਿਚ ਕਿਹਾ ਸੀ ਕਿ ਪੰਜਾਬ ਵਿਚ SYL ਨਹਿਰ ਬਣਾਈ ਜਾਵੇ ਤੇ ਦਿੱਲੀ ਨੂੰ ਪਾਣੀ ਦਿੱਤਾ ਜਾਵੇ। ਜੇ ਕੇਜਰੀਵਾਲ ਦੀ ਸਰਕਾਰ ਆ ਗਈ ਤਾਂ ਪਾਣੀ ਭੇਜਣਾ ਤੇ ਨਹਿਰਾਂ ਖਾਲੀ ਹੋ ਜਾਣੀਆਂ ਹਨ।
ਪੰਜਾਬ ਵਿਚ ਚਾਰ ਪਾਰਟੀਆਂ ਬਣਾ ਦਿੱਤੀਆਂ ਗਈਆਂ ਹਨ ਪਰ ਇਨ੍ਹਾਂ ਵਿਚੋਂ ਤਿੰਨ ਅਜਿਹੀਆਂ ਹਨ ਜੋ ਬਾਹਰੋਂ ਯਾਨੀ ਦਿੱਲੀ ਤੋਂ ਚੱਲਦੀਆਂ ਹਨ। ਜੇਕਰ ਕਿਸੇ ਨੂੰ ਟਿਕਟ ਵੀ ਦੇਣੀ ਹੈ ਤਾਂ ਇਸ ਦਾ ਫੈਸਲਾ ਵੀ ਦਿੱਲੀ ਵਿਚ ਹੀ ਲਿਆ ਜਾਵੇਗਾ। ਕੋਈ ਸਹੂਲਤ ਵੀ ਦੇਣੀ ਹੈ ਤਾਂ ਦਿੱਲੀ ਵਾਲੇ ਦੇਣਗੇ। ਉਨ੍ਹਾਂ ਕਿਹਾ ਕਿ ਖੇਤੀ ਦੇ ਕਾਲੇ ਕਾਨੂੰਨ ਦਿੱਲੀ ਦੀ ਭਾਜਪਾ ਵੱਲੋਂ ਬਣਾਏ ਗਏ ਪਰ ਪੰਜਾਬ ਦੇ BJP ਦੀ ਹਿੰਮਤ ਨਹੀਂ ਹੋਈ ਕਿ ਉਨ੍ਹਾਂ ਨੂੰ ਕਹਿ ਸਕਣ ਕਿ ਤੁਸੀਂ ਗਲਤ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਇਹੀ ਫਰਕ ਹੈ ਅਕਾਲੀ ਦਲ ਤੇ ਹੋਰਨਾਂ ਦੂਜੀਆਂ ਪਾਰਟੀਆਂ ਵਿਚ। ਸ਼੍ਰੋਮਣੀ ਅਕਾਲੀ ਦਲ ਇਕੱਲੀ ਪੰਜਾਬੀਆਂ ਦੀ ਪਾਰਟੀ ਹੈ। ਪੰਜਾਬੀਆਂ ਦੀ ਆਵਾਜ਼ ਹੈ ਤੇ ਤੁਹਾਡੇ ਵਾਸਤੇ ਲੜਦੀ ਹੈ। ਸ਼ਹਾਦਤਾਂ ਦਿੰਦੀ ਹੈ, ਪੰਜਾਬੀਆਂ ‘ਤੇ ਕੋਈ ਮੁਸ਼ਕਲ ਆ ਜਾਵੇ, ਢਾਲ ਬਣ ਕੇ ਖੜ੍ਹਦੀ ਹੈ। ਉਨ੍ਹਾਂ ਕਿਹਾ ਕਿ ਸਿਰਫ ਪੰਜਾਬ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਜੇ ਕਿਸੇ ਪੰਜਾਬੀ ਭਰਾ-ਭੈਣਨੂੰ ਕੋਈ ਮੁਸ਼ਕਲ ਆ ਜਾਵੇ ਤਾਂ ਅਕਾਲੀ ਦਲ ਉਨ੍ਹਾਂ ਦੀ ਮਦਦ ਕਰਦਾ ਹੈ। ਉਨ੍ਹਾਂ ਦੱਸਿਆ ਕਿ ਮਨੀਪੁਰ, ਨਾਗਾਲੈਂਡ ਵਿਚ 60-70 ਸਾਲ ਪਹਿਲਾਂ ਪੰਜਾਬ ਦੇ ਲੋਕ ਉਥੇ ਜਾ ਕੇ ਵਸੇ ਉਨ੍ਹਾਂ ਨੂੰ ਕੱਢਣ ਲੱਗੇ ਸੀ। ਉਨ੍ਹਾਂ ਵੀ ਅਮਿਤ ਸ਼ਾਹ ਜਾਂ ਕੇਜਰੀਵਾਲ ਨੂੰ ਫੋਨ ਨਹੀਂ ਕੀਤਾ ਤੇ ਅਸੀਂ ਉਥੇ ਜਾ ਕੇ ਸਮੱਸਿਆ ਹੱਲ ਕਰਵਾਈ। ਫਰਾਂਸ ਵਿਚ ਪਗੜੀ ਦੀ ਲੜਾਈ ਆਈ, ਉਹ ਹੱਲ ਕਰਵਾਈ। ਉਨ੍ਹਾਂ ਕਿਹਾ ਕਿ ਸਹੀ ਮਾਅਣਿਆਂ ਵਿਚ ਪੰਜਾਬੀਆਂ ਦੀ ਫੌਜ ਹੈ ਅਕਾਲੀ ਦਲ, ਜੇ ਅਕਾਲੀ ਦਲ ਤਗੜਾ ਹੈ ਤਾਂ ਤੁਸੀਂ ਤਗੜੇ ਹਾਂ।