ਮੁੰਬਈ: ਬਾਂਬੇ ਹਾਈ ਕੋਰਟ ਦੀ ‘ਨੋ ਸਕਿਨ ਟੁ ਸਕਿਨ ਕਾਂਟੈਕਟ’ ਵਾਲਾ ਹੁਕਮ ਦੇਣ ਵਾਲੀ ਜੱਜ ਪੁਸ਼ਪਾ ਗਨੇਡੀਵਾਲਾ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ। ਹਾਈ ਕੋਰਟ ਦੇ ਅਧਿਕਾਰਤ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕਿ ਜਸਟਿਸ ਪੁਸ਼ਪਾ ਗਨੇਡੀਵਾਲਾ ਜੋ ਇਸ ਵੇਲੇ ਬਾਂਬੇ ਹਾਈ ਕੋਰਟ ਦੀ ਨਾਗਪੁਰ ਬੈਂਚ ਦੀ ਪ੍ਰਧਾਨਗੀ ਕਰ ਰਹੀ ਸੀ, ਨੇ ਵੀਰਵਾਰ ਨੂੰ ਆਪਣਾ ਅਸਤੀਫਾ ਦਿੱਤਾ। ਅੱਜ ਸ਼ੁੱਕਰਵਾਰ ਨੂੰ ਉਨ੍ਹਾਂ ਦਾ ਵਧੀਕ ਜੱਜ ਵਜੋਂ ਕਾਰਜਕਾਲ ਖਤਮ ਹੋਣਾ ਸੀ ਤੇ ਇਸ ਤੋਂ ਇੱਕ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣਾ ਅਹੁਦਾ ਛੱਡ ਦਿੱਤਾ।
ਦੱਸ ਦੇਈਏ ਕਿ ਜਸਟਿਸ ਗਨੇਡੀਵਾਲਾ ਜਨਵਰੀ-ਫਰਵਰੀ 2021 ਵਿੱਚ ਪਾਸ ਕੀਤੇ ਗਏ ਕਈ ਫੈਸਲਿਆਂ ਲਈ ਸਵਾਲਾਂ ਦੇ ਘੇਰੇ ਵਿੱਚ ਆਈ ਸੀ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਪੋਕਸੋ ਐਕਟ ਦੇ ਤਹਿਤ “ਜਿਨਸੀ ਸੰਬੰਧ ਬਣਾਉਣ ਦੀ ਇਰਾਦੇ ਨਾਲ ਸਕਿਨ ਟੂ ਸਕਿਨ ਦਾ ਸੰਪਰਕ” ਹੁੰਦਾ ਹੈ ਤਾਂ ਉਸ ਨੂੰ ਜਿਨਸੀ ਹਮਲਾ ਮੰਨਿਆ ਜਾਵੇਗਾ ਤੇ ਨਾਬਾਲਗ ਕੁੜੀ ਦਾ ਹੱਥ ਫੜਨਾ ਤੇ ਕਿਸੇ ਮੁੰਡੇ ਦੀ ਪੈਂਟ ਦੀ ਜ਼ਿਪ ਖੋਲ੍ਹਣਾ ਇਸ ਐਕਟ ਤਹਿਤ ਤਹਿਤ “ਜਿਨਸੀ ਹਮਲਾ” ਨਹੀਂ ਹੈ।
ਸੁਪਰੀਮ ਕੋਰਟ ਦੇ ਕੌਲੇਜੀਅਮ ਨੇ ਨਾ ਤਾਂ ਉਨ੍ਹਾਂ ਨੂੰ ਐਕਸਟੇਂਸ਼ਨ ਦਿੱਤਾ ਤੇ ਨਾ ਹੀ ਤਰੱਕੀ ਦਿੱਤੀ ਸੀ। ਜਨਵਰੀ-ਫਰਵਰੀ 2021 ਵਿੱਚ ਦਿੱਤੇ ਗਏ ਆਪਣੇ ਵਿਵਾਦਿਤ ਫੈਸਲਿਆਂ ਤੋਂ ਬਾਅਦ ਸੁਪਰੀਮ ਕੋਰਟ ਦੇ ਕੌਲੇਜੀਅਮ ਨੇ ਜਸਟਿਸ ਗਨੇਡੀਵਾਲਾ ਨੂੰ ਸਥਾਈ ਜੱਜ ਵਜੋਂ ਨਿਯੁਕਤ ਕਰਨ ਦੀ ਆਪਣੀ ਸਿਫ਼ਾਰਿਸ਼ ਵਾਪਸ ਲੈ ਲਈ ਸੀ ਅਤੇ ਵਧੀਕ ਜੱਜ ਵਜੋਂ ਉਨ੍ਹਾਂ ਦਾ ਕਾਰਜਕਾਲ ਇੱਕ ਸਾਲ ਲਈ ਵਧਾ ਦਿੱਤਾ ਸੀ। ਉਨ੍ਹਾਂ ਦਾ ਕਾਰਜਕਾਲ ਸ਼ੁੱਕਰਵਾਰ ਨੂੰ ਖਤਮ ਹੋ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
12 ਫਰਵਰੀ, 2022 ਨੂੰ ਵਧੀਕ ਜੱਜ ਵਜੋਂ ਉਨ੍ਹਾਂ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਜਸਟਿਸ ਗਨੇਡੀਵਾਲਾ ਨੂੰ ਜ਼ਿਲ੍ਹਾ ਸੈਸ਼ਨ ਜੱਜ ਵਜੋਂ ਵਾਪਿਸ ਜ਼ਿਲ੍ਹਾ ਨਿਆਂਪਾਲਿਕਾ ਵਿੱਚ ਤਾਇਨਾਤ ਕੀਤਾ ਜਾਣਾ ਸੀ। ਇਸ ਲਈ ਜਸਟਿਸ ਗਨੇਡੀਵਾਲਾ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ। ਅਧਿਕਾਰਤ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਸ ਦਾ ਅਸਤੀਫਾ ਪ੍ਰਵਾਨ ਵੀ ਕਰ ਲਿਆ ਗਿਆ ਹੈ।