ਵਿਧਾਨ ਸਭਾ ਚੋਣਾਂ ਦਾ ਦੌਰ ਚੱਲ ਰਿਹਾ ਹੈ, ਇਸ ਦੌਰਾਨ ਸਿਆਸੀ ਪਾਰਟੀਆਂ ਦਾ ਇਕ-ਦੂਜੇ ‘ਤੇ ਨਿਸ਼ਾਨਾ ਵਿੰਨ੍ਹਣ ਦਾ ਸਿਲਸਿਲਾ ਵੀ ਜਾਰੀ ਹੈ। ਕਾਂਗਰਸ ਵੱਲੋਂ ਭਾਰਤ ਦੇ ਸਰਜੀਕਲ ਸਟ੍ਰਾਈਕ ਅਤੇ ਕੋਰੋਨਵਾਇਰਸ ਬੀਮਾਰੀ ਵਿਰੁੱਧ ਟੀਕਿਆਂ ਬਾਰੇ ਵਾਰ-ਵਾਰ ਸ਼ੰਕੇ ਖੜ੍ਹੇ ਕਰਨ ਲਈ ਪਾਰਟੀ ਪ੍ਰਧਾਨ ਰਾਹੁਲ ‘ਤੇ ਨਿਸ਼ਾਨਾ ਸਾਧਦੇ ਹੋਏ ਅਸਾਮ ਦੇ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਹਿਮੰਤਾ ਬਿਸਵ ਸ਼ਰਮਾ ਨੇ ਸ਼ੁੱਕਰਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਕਦੇ ਵੀ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਪੁੱਤਰ ਹੋਣ ਦਾ ਸਬੂਤ ਨਹੀਂ ਮੰਗਿਆ।
ਹਿਮੰਤਾ ਸਰਮਾ ਨੇ ਕਿਹਾ ਕਿ “ਰਾਹੁਲ ਗਾਂਧੀ ਨੂੰ ਬਿਪਿਨ ਰਾਵਤ ਦੀ ਅਗਵਾਈ ਵਾਲੀ ਸਰਜੀਕਲ ਸਟ੍ਰਾਈਕ ਦਾ ਸਬੂਤ ਚਾਹੀਦਾ ਸੀ। ਕੀ ਅਸੀਂ ਕਦੇ ਇਸ ਗੱਲ ਦਾ ਸਬੂਤ ਮੰਗਿਆ ਹੈ ਕਿ ਤੁਸੀਂ ਰਾਜੀਵ ਗਾਂਧੀ ਦੇ ਹੀ ਪੁੱਤਰ ਹੋ? ਤੁਹਾਨੂੰ ਫੌਜ ਤੋਂ ਸਬੂਤ ਮੰਗਣ ਦਾ ਅਧਿਕਾਰ ਕਿਸ ਨੇ ਦਿੱਤਾ ਹੈ? ਜੇ ਸਾਡੇ ਜਵਾਨਾਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਪਾਕਿਸਤਾਨ ਅੰਦਰ ਹਮਲਾ ਕੀਤਾ ਹੈ ਤਾਂ ਕੀਤਾ ਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ “ਜੇ ਸਾਡੇ ਸੈਨਿਕਾਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਪਾਕਿਸਤਾਨ ਦੇ ਅੰਦਰ ਹਮਲਾ ਕੀਤਾ ਹੈ, ਤਾਂ ਇਹ ਫਾਈਨਲ ਹੈ। ਕੀ ਤੁਸੀਂ ਬਿਪਿਨ ਰਾਵਤ ਜਾਂ ਸੈਨਿਕਾਂ ‘ਤੇ ਭਰੋਸਾ ਨਹੀਂ ਕਰਦੇ? ਕੀ ਅਸੀਂ ਕਦੇ ਪੁੱਛਿਆ ਹੈ ਕਿ ਕੀ ਤੁਸੀਂ ਸਚਮੁੱਚ ਰਾਜੀਵ ਗਾਂਧੀ ਦੇ ਪੁੱਤਰ ਹੋ ਜਾਂ ਨਹੀਂ? ਇਸ ਲਈ ਸੈਨਿਕਾਂ ਨੂੰ ਬੇਇੱਜ਼ਤ ਨਾ ਕਰੋ।”
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਅਸਾਮ ਦੇ ਮੁੱਖ ਮੰਤਰੀ ਨੇ ਰਾਹੁਲ ਗਾਂਧੀ ਦੀ “ਰਾਜਾਂ ਦੇ ਸੰਘ” ਦੀ ਟਿੱਪਣੀ ‘ਤੇ ਅੱਗੇ ਕਿਹਾ ਕਿ “ਕਈ ਵਾਰ ਉਹ ਕਹਿੰਦੇ ਹਨ ਕਿ ਭਾਰਤ ਇੱਕ ਰਾਸ਼ਟਰ ਨਹੀਂ ਹੈ, ਸਗੋਂ ਰਾਜਾਂ ਦਾ ਸੰਘ ਹੈ। ਇਹ ਸਭ ਸੁਣ ਕੇ ਮਹਿਸੂਸ ਹੁੰਦਾ ਹੈ ਕਿ ਜਿੰਨਾ ਦੀ ਆਤਮਾ ਕਾਂਗਰਸ ਵਿੱਚ ਦਾਖਲ ਹੋ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਦਰੱਸੇ ਖੋਲ੍ਹਣਾ ਸਹੀ ਹੈ, ਮੁਸਲਿਮ ਯੂਨੀਵਰਸਿਟੀਆਂ ਖੋਲ੍ਹਣਾ ਸਹੀ ਹੈ। ਉਹ ਇਹ ਵੀ ਕਹਿੰਦੇ ਹਨ ਕਿ ਹਿਜਾਬ ਪਹਿਨਣਾ ਸਹੀ ਹੈ। ਉਨ੍ਹਾਂ ਦੀ ਧਰੁਵੀਕਰਨ ਦੀ ਸਿਆਸਤ ਨੂੰ ਖਤਮ ਕਰਨਾ ਹੀ ਸਹੀ ਹੈ। ਮੈਨੂੰ ਲੱਗਦਾ ਹੈ ਕਿ ਇਹ ਪੰਜ ਰਾਜਾਂ ਦੀਆਂ ਚੋਣਾਂ ਤੋਂ ਬਾਅਦ ਕਾਂਗਰਸ ਕਾਫੀ ਹੱਦ ਤੱਕ ਖਤਮ ਹੋ ਜਾਵੇਗੀ।”
ਦੱਸਣਯੋਗ ਕਿ ਹਿਮਾਂਤਾ ਬਿਸਵ ਸ਼ਰਮਾ ਪਹਿਲਾਂ ਕਾਂਗਰਸ ਪਾਰਟੀ ਵਿੱਚ ਹੀ ਸਨ, ਉਨ੍ਹਾਂ ਨੇ 2015 ਵਿੱਚ ਪਾਰਟੀ ਬਦਲੀ ਸੀ, ਇਸ ਵੇਲੇ ਵਿਧਾਨ ਸਭਾ ਚੋਣਾਂ ਲਈ ਭਾਜਪਾ ਲਈ ਪ੍ਰਚਾਰ ਕਰਨ ਲਈ ਉੱਤਰਾਖੰਡ ਵਿੱਚ ਹੈ।