ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਬਿਲਕੁਲ ਨੇੜੇ ਹੈ। 20 ਫ਼ਰਵਰੀ ਨੂੰ ਸੂਬੇ ਵਿੱਚ ਵੋਟਾਂ ਪੈਣਗੀਆਂ। ਇਸ ਤੋਂ ਪਹਿਲਾਂ ਉਮੀਦਵਾਰਾਂ ਦੇ ਪ੍ਰਚਾਰ ਲਈ ਪੂਰਾ ਜ਼ੋਰ ਲਾ ਰਹੀਆਂ ਹਨ। ਆਮ ਆਦਮੀ ਪਾਰਟੀ ਦੀ ਚੋਣ ਪ੍ਰਚਾਰ ਦੀ ਮੁਹਿੰਮ ਤੇਜ਼ ਹੁੰਦੀ ਜਾ ਰਹੀ ਹੈ। ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਪਾਰਟੀ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨ ਲਈ ਸ਼ਨੀਵਾਰ ਨੂੰ ਪੰਜਾਬ ਆਉਣਗੇ।
ਕੇਜਰੀਵਾਲ ਪੂਰਾ ਇੱਕ ਹਫਤਾ ਪੰਜਾਬ ਵਿੱਚ ਰਹਿਣਗੇ। ਉਹ 12 ਫਰਵਰੀ ਤੋਂ 18 ਫਰਵਰੀ ਤੱਕ ਪੰਜਾਬ ਦੌਰੇ ‘ਤੇ ਹੋਣਗੇ। ਅਤੇ ਵੱਖ-ਵੱਖ ਹਲਕਿਆਂ ਵਿੱਚ ਉਮੀਦਵਾਰਾਂ ਲਈ ਚੋਣ ਪ੍ਰਚਾਰ ਲਈ ਆਉਣਗੇ। ਮਿਲੀ ਜਾਣਕਾਰੀ ਮੁਤਾਬਕ ਕੇਜਰੀਵਾਲ ਅੰਮ੍ਰਿਤਸਰ ਸ਼ਨੀਵਾਰ ਸ਼ਾਮ ਨੂੰ ਪਹੁੰਚਣਗੇ। ਉਹ ਐਤਵਾਰ ਤੋਂ ਅੰਮ੍ਰਿਤਸਰ ਸਣੇ ਜਲੰਧਰ ਤੇ ਮੋਹਾਲੀ ਵਿੱਚ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨਗੇ।
ਪਾਰਟੀ ਸੁਪਰੀਮੋ ਚੋਣਾਂ ਦੀਆਂ ਤਰੀਕਾਂ ਐਲਾਨਣ ਤੋਂ ਪਹਿਲਾਂ ਵੀ ਪੰਜਾਬ ਵਿੱਚ ਕਈ ਦੌਰੇ ਕਰ ਚੁੱਕੇ ਹਨ। ਉਹ ਇਸ ਵਾਰ ਪੂਰੀ ਤਰ੍ਹਾਂ ਤਿਆਰੀ ਨਾਲ ਚੋਣ ਮੈਦਾਨ ਵਿੱਚ ਹਨ। 2017 ਵਿਧਾਨ ਸਭਾ ਦੀਆਂ ਚੋਣਾਂ ਵਾਲੀ ਗਲਤੀ ਨੂੰ ਨਾ ਦੁਹਰਾਉਂਦੇ ਹੋਏ ਪਾਰਟੀ ਨੇ ਮੁੱਖ ਮੰਤਰੀ ਅਹੁਦੇ ਲਈ ਭਗਵੰਤ ਮਾਨ ਨੂੰ ਉਮੀਦਵਾਰ ਐਲਾਨਿਆ ਹੈ, ਜੋਕਿ ਧੂਰੀ ਤੋਂ ਚੋਣ ਮੈਦਾਨ ਵਿੱਚ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਾਰਟੀ ਨੇ ਕੋਈ ਵੀ ਸੀ.ਐੱਮ. ਫੇਸ ਨਹੀਂ ਬਣਾਇਆ ਸੀ, ਜਿਸ ਦਾ ਪਾਰਟੀ ਨੂੰ ਘਾਟਾ ਝੱਲਣਾ ਪਿਆ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਮਾਨ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ 20 ਫਰਵਰੀ ਨੂੰ ਵੋਟਾਂ ਪੈਣਗੀਆਂ, ਜਦਕਿ ਨਾਮਜ਼ਦਗੀ ਪ੍ਰਕਿਰਿਆ ਹੁਣ ਖਤਮ ਹੋ ਚੁੱਕੀ ਹੈ। ਪੰਜਾ ਦੇ ਨਾਲ ਚਾਰ ਹੋਰ ਰਾਜਾਂ ਵਿੱਚ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਸਾਰੇ ਰਗਾਜਾਂ ਦੇ ਚੋਣ ਨਤੀਜੇ 10 ਮਾਰਚ ਨੂੰ ਆਉਣਗੇ।